October 3, 2026
ਪੰਜਾਬ

ਟਰੰਪ ਤੇ ਜ਼ੇਲੈਂਸਕੀ ਵਿਚਾਲੇ ਮੀਡੀਆ ਸਾਹਮਣੇ ਬਹਿਸ

ਟਰੰਪ ਤੇ ਜ਼ੇਲੈਂਸਕੀ ਵਿਚਾਲੇ ਮੀਡੀਆ ਸਾਹਮਣੇ ਬਹਿਸ

ਵਾਸ਼ਿੰਗਟਨ:ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਓਵਲ ਆਫਿਸ ਵਿੱਚ ਮੀਟਿੰਗ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ’ਤੇ ਵਰ੍ਹਦਿਆਂ ‘‘ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ’ ਲਈ ਜ਼ੇਲੈਂਸਕੀ ਦੀ ਝਾੜ ਝੰਬ ਕੀਤੀ। ਟਰੰਪ, ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਜ਼ੇਲੈਂਸਕੀ ਵਿਚਾਲੇ ਕਰੀਬ 45 ਮਿੰਟ ਤੱਕ ਗੱਲਬਾਤ ਹੋਈ, ਜਿਸ ’ਚ ਆਖਰੀ 10 ਮਿੰਟ ਤਿੰਨਾਂ ਵਿਚਾਲੇ ਕਾਫੀ ਬਹਿਸ ਹੋਈ। ਜ਼ੇਲੈਂਸਕੀ ਨੇ ਆਪਣਾ ਪੱਖ ਰੱਖਦਿਆਂ ਰੂਸ ਦੀ ਕੂਟਨੀਤਕ ਪਾਬੰਦੀ ’ਤੇ ਸ਼ੱਕ ਪ੍ਰਗਟ ਕੀਤਾ ਅਤੇ ਮਾਸਕੋ ਵੱਲੋਂ ਤੋੜੀਆਂ ਗਈਆਂ ਪਾਬੰਦੀਆਂ ਦਾ ਹਵਾਲਾ ਦਿੱਤਾ।

ਇਸ ਦੀ ਸ਼ੁਰੂਆਤ ਵਾਂਸ ਵੱਲੋਂ ਜ਼ੇਲੈਂਸਕੀ ਨੂੰ ਇਹ ਕਹਿਣ ਨਾਲ ਹੋਈ, ‘‘ਰਾਸ਼ਟਰਪਤੀ ਜੀ। ਮੈਨੂੰ ਲੱਗਦਾ ਹੈ ਕਿ ਤੁਸੀਂ ਅਮਰੀਕੀ ਮੀਡੀਆ ਦੇ ਸਾਹਮਣੇ ਇਸ ਮਾਮਲੇ ’ਤੇ ਦਾਅਵਾ ਕਰ ਕੇ ਬੇਇੱਜ਼ਤੀ ਕਰ ਰਹੇ ਹੋ।’’

Related posts

ਮੱਥੁਰਾ ਕਾਲੋਨੀ ਪਟਿਆਲਾ ਵਿਖੇ ਬੁੱਧ ਪੂਰਨਿਮਾ ਮੌਕੇ ਨਵਾਂ ਵਾਟਰ ਕੂਲਰ ਸਥਾਪਿਤ; ਸੁਧਾਰ ਸਭਾ ਵੱਲੋਂ ਲੋਕ ਸੇਵਾ ਦੇ ਕਾਰਜ ਜਾਰੀ

Current Updates

ਚੰਨੀ ਵੱਲੋਂ ਸਤਲੁਜ ਦਰਿਆ ’ਤੇ ਚੱਲ ਰਹੇ ਕੰਮਾਂ ਦੀ ਸਮੀਖਿਆ

Current Updates

ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਕੋਰੀ ਨਾਂਹ; “ਪੰਜਾਬ ਯੂਨੀਵਰਸਿਟੀ ਵਿੱਚ ਨਹੀਂ ਮਿਲੇਗੀ ਕੋਈ ਹਿੱਸੇਦਾਰੀ”

Current Updates

Leave a Comment