October 10, 2026
ਪੰਜਾਬ

ਦੁਨੀਆ ਲਈ ਇੱਕ ‘ਕਾਰਖ਼ਾਨੇ’ ਵਜੋਂ ਕੰਮ ਕਰ ਰਿਹੈ ਭਾਰਤ: ਮੋਦੀ

ਦੁਨੀਆ ਲਈ ਇੱਕ ‘ਕਾਰਖ਼ਾਨੇ’ ਵਜੋਂ ਕੰਮ ਕਰ ਰਿਹੈ ਭਾਰਤ: ਮੋਦੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ‘ਵੋਕਲ ਫਾਰ ਲੋਕਲ’ ਮੁਹਿੰਮ ਦਾ ਫਲ ਮਿਲਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਭਾਰਤੀ ਉਤਪਾਦ ਆਲਮੀ ਪੱਧਰ ’ਤੇ ਜਾ ਰਹੇ ਹਨ ਅਤੇ ਪੂਰੀ ਦੁਨੀਆਂ ’ਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੇ ਹਨ।

ਮੋਦੀ ਨੇ ਐੱਨਐਕਸਟੀ ਕਨਕਲੇਵ ਵਿੱਚ ‘ਨਿਊਜ਼ਐਕਸ ਵਰਲਡ’ ਚੈਨਲ ਲਾਂਚ  (NXT conclave where the ‘NewsX World’ channel launched) ਕਰਨ ਮੌਕੇ ਆਖਿਆ ਕਿ ਦੁਨੀਆ ਕਈ ਦਹਾਕਿਆਂ ਤੱਕ ਭਾਰਤ ਨੂੰ ਆਪਣੇ ‘back office’ (ਕੰਪਨੀ ਦੇ ਪ੍ਰਸ਼ਾਸਨਿਕ ਤੇ ਸਹਾਇਕ ਕਾਰਜ ਦੇਖਣ ਵਾਲਾ ਹਿੱਸਾ ਜੋ ਗਾਹਕਾਂ ਨਾਲ ਸਿੱਧਾ ਮੁਖਾਤਿਬ ਨਹੀਂ ਹੁੰਦਾ) ਵਜੋਂ ਦੇਖਦੀ ਰਹੀ ਹੈ ਪਰ ਮੁਲਕ ਹੁਣ ਦੁਨੀਆ ਲਈ ‘ਇੱਕ ਕਾਰਖਾਨਾ’ ਬਣ ਕੇ ਉੱਭਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਆਖਿਆ, ‘‘ਭਾਰਤ ਹੁਣ ‘ਕਾਰਜ ਬਲ’ ਨਹੀਂ ਬਦਕਿ ਇੱਕ ‘‘ਵਿਸ਼ਵ ਸ਼ਕਤੀ’ (‘‘Now, India is not the workforce but a “world force”.) ਹੈ।’’

ਮੋਦੀ ਨੇ ਕਿਹਾ ਕਿ ਦੇਸ਼ ਹੁਣ ਸੈਮੀਕੰਡਕਟਰਾਂ ਅਤੇ ਜਹਾਜ਼ ਢੋਣ ਵਾਲੇ ਵਾਹਨਾਂ (aircraft carriers) ਦਾ ਨਿਰਮਾਣ ਕਰ ਰਿਹਾ ਹੈ ਤੇ ਇਸ ਦੇ ‘ਮਖਾਣਾ’ ਤੇ ‘ਬਾਜਰਾ’, ਵਰਗੇ ਸੁਪਰਫੂਡ, ਆਯੂਸ਼ ਅਤੇ ਯੋਗ ਨੂੰ ਪੂਰੀ ਦੁਨੀਆ ’ਚ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਵੱਡਾ ਆਟੋਮੋਬਾਈਲ ਉਤਪਾਦਕ ਬਣ ਕੇ ਉਭਰਿਆ ਹੈ ਤੇ ਮੁਲਕ ਦੀ ਰੱਖਿਆ ਖੇਤਰ ’ਚ ਬਰਾਮਦ (defence export) ਵੀ ਵਧ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਭਾਰਤ ਨੂੰ ਬਿਨਾਂ ਕਿਸੇ ਬਣਾਵਟ ਤੋਂ ਜਿਵੇਂ ਹੈ ਉਸੇ ਤਰ੍ਹਾਂ ਪੇਸ਼ ਜਾਣਾ ਚਾਹੀਦਾ ਹੈ। ਇਸ ਨੂੰ ਕਿਸੇ ਦਿਖਾਵੇ ਦੀ ਲੋੜ ਨਹੀਂ ਹੈ ਅਤੇ ਦੇਸ਼ ਦੀਆਂ ਅਸਲ ਕਹਾਣੀਆਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ।’’
ਉਨ੍ਹਾਂ ਆਖਿਆ ਕਿ ਭਾਜਪਾ ਦੀ ਅਗਵਾਈ ਹੇਠ ਐੱਨਡੀਏ ਸਰਕਾਰ ਦਾ ਤੀਜੀ ਵਾਰ ਚੁਣਿਆ ਜਾਣਾ ਲੋਕਾਂ ਦੇ ਭਰੋਸੇ ਦਾ ਪ੍ਰਤੀਕ ਹੈ ਅਤੇ ਉਮੀਦ ਹੈ ਕਿ ਨਵਾਂ ਆਲਮੀ ਚੈਨਲ ਦੇਸ਼ ਦੇ ਮਾਅਰਕਿਆਂ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਏਗਾ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿਸ਼ਵ ਦੀਆਂ ਭਾਰਤ ’ਤੇ ਨਜ਼ਰਾਂ ਹਨ ਅਤੇ ਦੇਸ਼ ਵਿਚੋਂ ਲਗਾਤਾਰ ਹਾਂਪੱਖੀ ਖ਼ਬਰਾਂ ਪੈਦਾ ਹੋ ਰਹੀਆਂ ਹਨ।
ਉਨ੍ਹਾਂ ਨੇ ਹਾਲ ਹੀ ਏਆਈ ਸਿਖਰ ਸੰਮੇਲਨ ਦੀ ਸਹਿ ਮੇਜ਼ਬਾਨੀ ਤੇ ਜੀ-20 ’ਚ ਭਾਰਤ ਦੀ ਪ੍ਰਧਾਨਗੀ ਦਾ ਹਵਾਲਾ ਦਿੰਦਿਆਂ ਆਖਿਆ ਕਿ ਭਾਰਤ ਹੁਣ ਕਈ ਆਲਮੀ ਪਹਿਲਕਦਮੀਆਂ ਦੀ ਅਗਵਾਈ ਕਰ ਰਿਹਾ ਹੈ।

Related posts

Barnala ਜ਼ਿਲ੍ਹੇ ‘ਚ BJP ਤੋਂ ਵੀ ਪਿਛੜੀ ਕਾਂਗਰਸ

Current Updates

ਆਬਕਾਰੀ ਵਿਭਾਗ ਨੇ ਗੁੰਡਾਗਰਦੀ ‘ਤੇ ਉਤਰਨ ਵਾਲੇ ਪ੍ਰਚੂਨ ਲਾਇਸੰਸਧਾਰਕਾਂ ‘ਤੇ ਸ਼ਿਕੰਜਾ ਕੱਸਿਆ

Current Updates

ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਪੇਂਟਿੰਗ ਦਾ ਚਿਤੇਰਾ ਗੋਬਿੰਦਰ ਸੋਹਲ

Current Updates

Leave a Comment