September 29, 2026
ਖਾਸ ਖ਼ਬਰਰਾਸ਼ਟਰੀ

ਜੰਮੂ ਕਸ਼ਮੀਰ ’ਚ ਤਾਜ਼ਾ ਬਰਫ਼ਬਾਰੀ ਮਗਰੋਂ ਮੌਸਮ ਬਦਲਿਆ

ਜੰਮੂ ਕਸ਼ਮੀਰ ’ਚ ਤਾਜ਼ਾ ਬਰਫ਼ਬਾਰੀ ਮਗਰੋਂ ਮੌਸਮ ਬਦਲਿਆ

ਸ੍ਰੀਨਗਰ-ਜੰਮੂ ਕਸ਼ਮੀਰ ਦੇ ਉੱਪਰੀ ਹਿੱਸਿਆਂ ਵਿੱਚ ਅੱਜ ਤਾਜ਼ਾ ਬਰਫ਼ਬਾਰੀ ਹੋਈ, ਜਿਸ ਕਾਰਨ ਮੌਸਮ ਬਦਲ ਗਿਆ ਹੈ। ਬਰਫਬਾਰੀ ਨਾਲ ਡੋਡਾ ਦਾ ਗੰਡੋਹ ਭਾਲੇਸਾ ਪਹਾੜ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕ ਗਿਆ ਤੇ ਇਸ ਦੇ ਮਨਮੋਨਕ ਦ੍ਰਿਸ਼ ਨੇ ਸਭ ਦਾ ਧਿਆਨ ਖਿੱਚਿਆ। ਸ੍ਰੀਨਗਰ ਦੀ ਡੱਲ ਝੀਲ ’ਤੇ ਅੱਜ ਸੈਲਾਨੀਆਂ ਦੀ ਆਮਦ ਵੀ ਵਧੀ। ਇਸ ਮੌਕੇ ਦੇਸ਼ ਭਰ ਵਿਚੋਂ ਸੈਲਾਨੀਆਂ ਨੇ ਬਰਬਬਾਰੀ ਤੋਂ ਬਾਅਦ ਬਦਲੇ ਹੋਏ ਮੌਸਮ ਅਤੇ ਦਿਲ-ਲੁਭਾਵੇਂ ਦ੍ਰਿਸ਼ਾਂ ਦਾ ਆਨੰਦ ਮਾਨਣ ਲਈ ਜੰਮੂ ਕਸ਼ਮੀਰ ਦੀਆਂ ਵਾਦੀਆਂ ਵੱਲ ਚਾਲੇ ਪਾਏ ਤੇ ਵੱਡੀ ਗਿਣਤੀ ਸੈਲਾਨੀਆਂ ਨੇ ਡੱਲ ਝੀਲ ’ਤੇ ਸ਼ਿਕਾਰਿਆਂ ਦਾ ਆਨੰਦ ਮਾਣਿਆ। ਸੈਲਾਨੀਆਂ ਦੀ ਆਮਦ ਨਾਲ ਸਥਾਨਕ ਕਾਰੋਬਾਰੀਆਂ, ਹਾਊਸਬੋਟ ਮਾਲਕਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ। ਇਸ ਮੌਕੇ ਕਈ ਸੈਲਾਨੀਆਂ ਨੇ ਹਸੀਨ ਵਾਦੀਆਂ ਵਿਚ ਬਿਤਾਏ ਪਲਾਂ ਨੂੰ ਯਾਦਗਾਰੀ ਦੱਸਿਆ।

ਇਸ ਦੌਰਾਨ ਜੰਮੂ ਖੇਤਰ ਦੇ ਰਾਜੌਰੀ, ਮਹੋਰ ਅਤੇ ਰਾਮਬਨ ਜ਼ਿਲ੍ਹਿਆਂ ਵਿਚ ਕਈ ਥਾਈਂ ਬਰਫਬਾਰੀ ਹੋਈ ਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਬੁਢਲ-ਮਹੋਰ-ਗੁਲ ਸੜਕ ’ਤੇ ਬਰਫ ਹਟਾਈ ਤੇ ਆਵਾਜਾਈ ਨੂੰ ਅੱਗੇ ਤੋਰਿਆ। ਹਾਲਾਂਕਿ ਤਾਜ਼ਾ ਬਰਫ਼ਬਾਰੀ ਕਾਰਨ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਹਨ ਪਰ ਸੈਲਾਨੀਆਂ ਦੇ ਸਿਰ ’ਤੇ ਗੁਜ਼ਾਰਾ ਕਰਨ ਵਾਲੇ ਇਨ੍ਹਾਂ ਪਹਾੜੀ ਲੋਕਾਂ ਨੂੰ ਕਾਰੋਬਾਰ ਵਧਣ ਦੀ ਖੁਸ਼ੀ ਵਧੇਰੇ ਹੋਈ।

Related posts

1984 ਸਿੱਖ ਕਤਲੇਆਮ ਮਾਮਲੇ ‘ਚ ਉਮਰ ਕੈਦ ਕੱਟ ਰਹੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦਾ ਦੇਹਾਂਤ

Current Updates

ਅਗਲੇ ਸਾਲ ਮਹਿੰਗਾਈ ਹੋਰ ਵਧੇਗੀ; ਖਾਣ-ਪੀਣ ਦੀਆਂ ਵਸਤਾਂ ਹੋਣਗੀਆਂ ਮਹਿੰਗੀਆਂ

Current Updates

ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚੋਂ ਬਾਹਰ

Current Updates

Leave a Comment