December 27, 2025
ਖਾਸ ਖ਼ਬਰਰਾਸ਼ਟਰੀ

ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਰਾਤ ਕੱਟੀ

ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਰਾਤ ਕੱਟੀ

ਜੈਪੁਰ-ਕਾਂਗਰਸੀ ਵਿਧਾਇਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਇਕ ਮੰਤਰੀ ਦੀ ਟਿੱਪਣੀ ਖ਼ਿਲਾਫ਼ ਸਦਨ ਵਿੱਚ ਵਿਰੋਧ ਕਰਨ ਤੇ ਪਾਰਟੀ ਦੇ ਛੇ ਵਿਧਾਇਕਾਂ ਨੂੰ ਮੁਅੱਤਲ ਕਰਨ ਖ਼ਿਲਾਫ਼ ਸਦਨ ਵਿੱਚ ਆਪਣਾ ਧਰਨਾ ਜਾਰੀ ਰੱਖਿਆ ਅਤੇ ਸ਼ੁੱਕਰਵਾਰ ਦੀ ਰਾਤ ਸਦਨ ਵਿੱਚ ਕੱਟੀ। ਵਿਰੋਧੀ ਧਿਰ ਦੇ ਆਗੂ ਟੀਕਾਰਾਮ ਜੂਲੀ ਨੇ ਕਿਹਾ ਕਿ ਤਿੰਨ ਮੰਤਰੀਆਂ ਨੇ ਸ਼ੁੱਕਰਵਾਰ ਰਾਤ ਕਾਂਗਰਸ ਦੇ ਸੀਨੀਅਰ ਵਿਧਾਇਕਾਂ ਨਾਲ ਗੱਲਬਾਤ ਕੀਤੀ ਪਰ ਗੱਲਬਾਤ ਬੇਸਿੱਟਾ ਰਹਿਣ ਕਾਰਨ ਧਰਨਾ ਜਾਰੀ ਰਿਹਾ।

ਜੂਲੀ ਨੇ ਕਿਹਾ, ‘ਅਸੀਂ ਮੰਗ ਕਰਦੇ ਹਾਂ ਕਿ ਮੰਤਰੀ ਨੂੰ ਆਪਣੀ ਟਿੱਪਣੀ ਵਾਪਸ ਲੈਣੀ ਚਾਹੀਦੀ ਹੈ। ਅਜਿਹੇ ਕਈ ਉਦਾਹਰਨ ਹਨ ਜਦੋਂ ਸਦਨ ਦੀ ਕਾਰਵਾਈ ਤੋਂ ਸ਼ਬਦ ਹਟਾਏ ਗਏ ਹਨ ਪਰ ਸਰਕਾਰ ਸਦਨ ਚਲਾਉਣਾ ਨਹੀਂ ਚਾਹੁੰਦੀ ਅਤੇ ਇਸ ਲਈ ਇਹ ਮਸਲਾ ਬਣਾਇਆ ਗਿਆ ਹੈ।’ ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਛੇ ਵਿਧਾਇਕਾਂ ਨੂੰ ਸਦਨ ਤੋਂ ਮੁਅੱਤਲ ਕਰਨ ਦਾ ਪ੍ਰਸਤਾਵ ਪਾਸ ਹੋਣ ਦੇ ਬਾਅਦ ਪਾਰਟੀ ਦੇ ਵਿਧਾਇਕ ਸਦਨ ਵਿੱਚ ਧਰਨਾ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਸਮਾਜਿਕ ਨਿਆਂ ਮੰਤਰੀ ਅਵਿਨਾਸ਼ ਗਹਿਲੋਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਲਈ ਕਾਂਗਰਸੀ ਵਰਕਰਾਂ ਨੂੰ ਤੁਹਾਡੀ ਦਾਦੀ ਸ਼ਬਦ ਕਹਿਣ ’ਤੇ ਰਾਜਸਥਾਨ ਵਿਧਾਨ ਸਭਾ ਵਿੱਚ ਭਾਰੀ ਹੰਗਾਮਾ ਹੋਇਆ ਸੀ। ਪ੍ਰਸ਼ਨਕਾਲ ਦੌਰਾਨ ਕੰਮਕਾਜੀ ਮਹਿਲਾਵਾਂ ਲਈ ਹੋਸਟਲ ਸਬੰਧੀ ਪ੍ਰਸ਼ਨ ਦਾ ਉਤਰ ਦੇਣ ਦੌਰਾਨ ਵਿਰੋਧ ਪੱਖ ਵੱਲ ਇਸ਼ਾਰਾ ਕਰਦੇ ਹੋਏ ਮੰਤਰੀ ਨੇ ਕਿਹਾ ਸੀ, ‘2023-24 ਦੇ ਬਜਟ ਵਿੱਚ ਵੀ ਤੁਸੀਂ ਹਰ ਵਾਰੀ ਦੀ ਤਰ੍ਹਾਂ ਆਪਣੀ ‘ਦਾਦੀ’ ਇੰਦਰਾ ਗਾਂਧੀ ਦੇ ਨਾਮ ’ਤੇ ਇਸ ਯੋਜਨਾ ਦਾ ਨਾਮ ਰੱਖਿਆ ਸੀ।’ ਇਸ ਤੋਂ ਬਾਅਦ ਹੋਏ ਹੰਗਾਮੇ ਅਤੇ ਕਾਂਗਰਸ ਵਿਧਾਇਕਾਂ ਦੀ ਨਾਅਰੇਬਾਜ਼ੀ ਦੌਰਾਨ ਸਦਨ ਦੀ ਕਾਰਵਾਈ ਤਿੰਨ ਵਾਰੀ ਰੋਕਣੀ ਪਈ ਜਿਸ ਦੇ ਚਲਦਿਆਂ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਗੋਵਿੰਦ ਸਿੰਘ ਸਮੇਤ ਛੇ ਪਾਰਟੀ ਵਿਧਾਇਕਾਂ ਨੂੰ ਬਜਟ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰਨ ਦਾ ਪ੍ਰਸਤਾਵ ਸ਼ਾਮ ਨੂੰ ਪਾਸ ਕੀਤਾ ਗਿਆ। ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਮੰਤਰੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬੇਇਜ਼ਤੀ ਅਤੇ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਗੋਵਿੰਦ ਸਿੰਘ ਸਮੇਤ ਛੇ ਵਿਧਾਇਕਾਂ ਦੀ ਮੁਅੱਤਲੀ ਖ਼ਿਲਾਫ਼ ਜ਼ਿਲ੍ਹਾ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

Related posts

‘ਆਪ’ ਦਿੱਲੀ ਲਈ ਕਿਸੇ ‘ਆਪਦਾ’ ਤੋਂ ਘੱਟ ਨਹੀਂਂ: ਮੋਦੀ

Current Updates

ਪੰਜ ਬਾਘਾਂ ਦੀ ਮੌਤ: ਗਾਂ ਦੀ ਲਾਸ਼ ਮਿਲਣ ਨਾਲ ਜ਼ਹਿਰ ਦੇਣ ਦਾ ਸ਼ੱਕ

Current Updates

ਰਾਜਵੀਰ ਜਵੰਦਾ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ

Current Updates

Leave a Comment