September 26, 2026
ਖਾਸ ਖ਼ਬਰਰਾਸ਼ਟਰੀਵਪਾਰ

ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸ਼ੇਅਰ ਬਾਜ਼ਾਰ ਵਿੱਚ ਚੌਥੇ ਦਿਨ ਗਿਰਾਵਟ ਜਾਰੀ

ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸ਼ੇਅਰ ਬਾਜ਼ਾਰ ਵਿੱਚ ਚੌਥੇ ਦਿਨ ਗਿਰਾਵਟ ਜਾਰੀ

ਮੁੰਬਈ-ਆਟੋ ਸਟਾਕ ਅਤੇ ਲਗਾਤਾਰ ਵਿਦੇਸ਼ੀ ਫੰਡਾਂ ਦੇ ਨਿਕਾਸੀ ਕਾਰਨ ਸ਼ੁੱਕਰਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ Sensex ਅਤੇ Nifty ਹੇਠਲੇ ਪੱਧਰ ’ਤੇ ਬੰਦ ਹੋਏ ਹਨ। BSE ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ 424.90 ਅੰਕ ਜਾਂ 0.56 ਫੀਸਦੀ ਡਿੱਗ ਕੇ 75,311.06 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 623.55 ਅੰਕ ਜਾਂ 0.82 ਫੀਸਦੀ ਦੀ ਗਿਰਾਵਟ ਨਾਲ 75,112.41 ’ਤੇ ਆ ਗਿਆ ਸੀ। NSE Nifty 117.25 ਅੰਕ ਜਾਂ 0.51 ਫੀਸਦੀ ਡਿੱਗ ਕੇ 22,795.90 ’ਤੇ ਆ ਗਿਆ। ਚਾਰ ਕਾਰੋਬਾਰੀ ਦਿਨਾਂ ਵਿੱਚ ਬੀਐਸਈ 685.8 ਅੰਕ ਜਾਂ 0.90 ਫੀਸਦੀ ਡਿੱਗਿਆ ਜਦੋਂ ਕਿ Nifty 163.6 ਅੰਕ ਜਾਂ 0.71 ਫੀਸਦੀ ਡਿੱਗਿਆ।

ਸੈਂਸੈਕਸ ਪੈਕ ਤੋਂ ਮਹਿੰਦਰਾ ਐਂਡ ਮਹਿੰਦਰਾ 6 ਪ੍ਰਤੀਸ਼ਤ ਤੋਂ ਵੱਧ ਟੁੱਟ ਗਿਆ। ਅਡਾਨੀ ਪੋਰਟਸ, ਟਾਟਾ ਮੋਟਰਜ਼, ਸਨ ਫਾਰਮਾ, ਪਾਵਰ ਗਰਿੱਡ, ਜ਼ੋਮੈਟੋ, ਆਈਸੀਆਈਸੀਆਈ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਅਲਟਰਾਟੈਕ ਸੀਮਿੰਟ ਵੀ ਪਛੜ ਗਏ। ਟਾਟਾ ਸਟੀਲ, ਲਾਰਸਨ ਐਂਡ ਟੂਬਰੋ, ਐੱਚਸੀਐੱਲ ਟੈਕ, ਏਸ਼ੀਅਨ ਪੇਂਟਸ, ਐੱਚਡੀਐੱਫਸੀ ਬੈਂਕ ਅਤੇ ਐਨਟੀਪੀਸੀ ਨੇ ਵਾਧਾ ਹਾਸਿਲ ਕੀਤਾ।

Related posts

ਸੁਪਰੀਮ ਕੋਰਟ: ਮਾਹਵਾਰੀ ਛੁੱਟੀ ਨੀਤੀ ‘ਤੇ ਜਨਹਿੱਤ ਪਟੀਸ਼ਨ ਖਾਰਜ

Current Updates

ਆਵਾਰਾ ਕੁੱਤਿਆਂ ਦਾ ਮਾਮਲਾ: ਇਨਸਾਨਾਂ ਦੇ ਕੇਸਾਂ ’ਚ ਵੀ ਇੰਨੀਆਂ ਅਰਜ਼ੀਆਂ ਨਹੀਂ ਆਉਂਦੀਆਂ-Supreme Court

Current Updates

ਅਣ-ਪ੍ਰਮਾਣਿਤ ਖਾਤਿਆਂ ਵਾਲੇ ਲੋਕ ਇੱਕ ਦਿਨ ਵਿੱਚ 600 ਪੋਸਟਾਂ ਨੂੰ ਪੜ੍ਹ ਸਕਣਗੇ, ਐਲੋਨ ਮਸਕ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ

Current Updates

Leave a Comment