July 29, 2026
ਖਾਸ ਖ਼ਬਰਰਾਸ਼ਟਰੀ

ਅਡਾਨੀ ਮੁੱਦੇ ’ਤੇ ਮੋਦੀ ਦੇਸ਼ ’ਚ ਚੁੱਪ ਧਾਰ ਲੈਂਦੇ ਨੇ, ਵਿਦੇਸ਼ਾਂ ’ਚ ‘ਨਿੱਜੀ ਮਾਮਲਾ’ ਆਖ ਪੱਲਾ ਝਾੜ ਲੈਂਦੇ ਨੇ: ਰਾਹੁਲ ਗਾਂਧੀ

ਅਡਾਨੀ ਮੁੱਦੇ ’ਤੇ ਮੋਦੀ ਦੇਸ਼ ’ਚ ਚੁੱਪ ਧਾਰ ਲੈਂਦੇ ਨੇ, ਵਿਦੇਸ਼ਾਂ ’ਚ ‘ਨਿੱਜੀ ਮਾਮਲਾ’ ਆਖ ਪੱਲਾ ਝਾੜ ਲੈਂਦੇ ਨੇ: ਰਾਹੁਲ ਗਾਂਧੀ

ਨਵੀਂ ਦਿੱਲੀ-ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕਾਰੋਬਾਰੀ ਗੌਤਮ ਅਡਾਨੀ (Gautam Adani) ਦੇ ਕਥਿਤ ਭ੍ਰਿਸ਼ਟਾਚਾਰ ਉਤੇ ‘ਪਰਦੇ ਪਾਉਣ’ ਦਾ ਦੋਸ਼ ਲਗਾਇਆ ਹੈ।

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) ‘ਤੇ ਪਾਈ ਇੱਕ ਪੋਸਟ ਵਿੱਚ ਕਿਹਾ ਕਿ ਜਦੋਂ ਦੇਸ਼ ਵਿੱਚ ਇਸ ਬਾਰੇ ਸਵਾਲ ਪੁੱਛੇ ਜਾਂਦੇ ਹਨ ਤਾਂ ਪ੍ਰਧਾਨ ਮੰਤਰੀ ਚੁੱਪ ਧਾਰ ਲੈਂਦੇ ਹਨ ਅਤੇ ਵਿਦੇਸ਼ਾਂ ਵਿੱਚ ਇਸ ਸਾਰੇ ਪੁੱਛੇ ਜਾਣ ‘ਤੇ ਇਸ ਨੂੰ ਇੱਕ ਨਿੱਜੀ ਮਾਮਲਾ ਆਖ ਕੇ ਪੱਲਾ ਝਾੜ ਲੈਂਦੇ ਹਨ।

ਗ਼ੌਰਤਲਬ ਹੈ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਵਾਸ਼ਿੰਗਟਨ ਵਿੱਚ ਇੱਕ ਸਾਂਝੀ ਮੀਡੀਆ ਬ੍ਰੀਫਿੰਗ ਵਿੱਚ ਇਹ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (President Donald Trump) ਨਾਲ ਹੋਈ ਗੱਲਬਾਤ ਦੌਰਾਨ ਗੌਤਮ ਅਡਾਨੀ ਦਾ ਮਾਮਲਾ ਉੱਠਿਆ ਤਾਂ ਮੋਦੀ ਨੇ ‘ਵਿਅਕਤੀਗਤ ਮਾਮਲੇ’ ਵਾਲਾ ਜਵਾਬ ਦਿੱਤਾ।

ਉਨ੍ਹਾਂ ਕਿਹਾ: “ਭਾਰਤ ਇੱਕ ਲੋਕਤੰਤਰ ਹੈ ਅਤੇ ਸਾਡੀ ਸੰਸਕ੍ਰਿਤੀ ‘ਵਸੁਧੈਵ ਕੁਟੁੰਬਕਮ’ ਹੈ। ਅਸੀਂ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਮੰਨਦੇ ਹਾਂ। ਮੇਰਾ ਮੰਨਣਾ ਹੈ ਕਿ ਹਰ ਭਾਰਤੀ ਮੇਰਾ ਹੈ।”

ਮੋਦੀ ਨੇ ਕਿਹਾ ਕਿ ਦੋ ਆਗੂਆਂ ਵਿਚਕਾਰ ਗੱਲਬਾਤ ਵਿੱਚ ਅਜਿਹੇ ਵਿਅਕਤੀਗਤ ਮਾਮਲਿਆਂ ‘ਤੇ ਚਰਚਾ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ, “ਦੋ ਦੇਸ਼ਾਂ ਦੇ ਦੋ ਪ੍ਰਮੁੱਖ ਨੇਤਾ ਕਦੇ ਵੀ ਅਜਿਹੇ ਵਿਅਕਤੀਗਤ ਮੁੱਦਿਆਂ ‘ਤੇ ਚਰਚਾ ਨਹੀਂ ਕਰਦੇ।”

Related posts

ਲਗਨ ਵਿਅਕਤੀ ਤੋਂ ਉਹ ਕਰਵਾ ਲੈਂਦੀ ਹੈ ਜੋ ਉਹ ਨਹੀਂ ਕਰ ਸਕਦਾ

Current Updates

डॉ. देवेंद्र कौर स्मृति सम्मान से नवाज़े गए डॉ. मुजतबा हुसैन

Current Updates

ਜ਼ਮਾਨਤ ‘ਤੇ ਆਇਆ ਦੋਸ਼ੀ ਸਾਬਕਾ DSP ਜਸਪਾਲ ਸਿੰਘ ਜੇਲ੍ਹ ਰਿਕਾਰਡ ਵਾਲੇ ਪਤੇ ਤੋਂ ਗਾਇਬ !

Current Updates

Leave a Comment