December 1, 2025
ਖਾਸ ਖ਼ਬਰਰਾਸ਼ਟਰੀ

ਸ਼ੁਰੂਅਤੀ ਕਾਰੋਬਾਰ ਵਿੱਚ ਸ਼ੇਅਰ ਬਜ਼ਾਰ ’ਚ ਤੇਜ਼ੀ

ਸ਼ੁਰੂਅਤੀ ਕਾਰੋਬਾਰ ਵਿੱਚ ਸ਼ੇਅਰ ਬਜ਼ਾਰ ’ਚ ਤੇਜ਼ੀ

ਮੁੰਬਈ-ਵੀਰਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਨੇ ਸ਼ੁਰੂਆਤੀ ਕਾਰੋਬਾਰ ਵਿੱਚ ਮੁੜ ਉਛਾਲ ਹਾਸਿਲ ਕੀਤਾ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 214.08 ਅੰਕ ਚੜ੍ਹ ਕੇ 76,385.16 ’ਤੇ ਪਹੁੰਚ ਗਿਆ। NSE ਨਿਫਟੀ 69.8 ਅੰਕ ਦੀ ਤੇਜ਼ੀ ਨਾਲ 23,115.05 ’ਤੇ ਪਹੁੰਚ ਗਿਆ। 30 ਸ਼ੇਅਰਾਂ ਵਾਲੇ ਬਲੂ-ਚਿੱਪ ਪੈਕ ’ਚ ਕੋਟਕ ਮਹਿੰਦਰਾ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਜ਼ੋਮੈਟੋ, ਬਜਾਜ ਫਿਨਸਰਵ, ਬਜਾਜ ਫਾਈਨਾਂਸ ਅਤੇ ਟਾਟਾ ਸਟੀਲ ਸਭ ਤੋਂ ਜ਼ਿਆਦਾ ਵਧੇ। ਟੈੱਕ ਮਹਿੰਦਰਾ, ਟਾਈਟਨ, ਇੰਡਸਇੰਡ ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚਸੀਐਲ ਟੈੱਕ ਅਤੇ ਟਾਟਾ ਮੋਟਰਜ਼ ਪਛੜ ਗਏ।

ਗਿਰਾਵਟ ਦੇ ਰੁਝਾਨ ਨੂੰ ਜਾਰੀ ਰੱਖਦੇ ਹੋਏ ਪ੍ਰਚੂਨ ਮਹਿੰਗਾਈ ਜਨਵਰੀ ਵਿੱਚ 4.31 ਪ੍ਰਤੀਸ਼ਤ ਨਾਲ ਪੰਜ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਈ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਜ਼ਿਆਦਾਤਰ ਹੇਠਾਂ ਬੰਦ ਹੋਏ। ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫਆਈਆਈ) ਨੇ ਬੁੱਧਵਾਰ ਨੂੰ 4,969.30 ਕਰੋੜ ਰੁਪਏ ਦੀਆਂ ਇਕਵਿਟੀਜ਼ ਆਫਲੋਡ ਕੀਤੀਆਂ।ਉਧਰ ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਵਧ ਕੇ 86.81 ’ਤੇ ਪਹੁੰਚ ਗਿਆ ਹੈ।

Related posts

ਪੀਐਚਐਫ ਨੇ ਕੀਤਾ ਡੀਐਸਓ ਰੂਪੇਸ਼ ਬੇਗਰਾ ਦਾ ਸਵਾਗਤ

Current Updates

ਗਿੱਦੜਪਿੰਡੀ ਪੁਲ ਕੋਲ ਸਤਲੁਜ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਟੱਪਿਆ

Current Updates

ਪੇਪਰ ਲੀਕ: ਉੱਤਰਾਖੰਡ ਸਰਕਾਰ ਨੇ ਗ੍ਰੈਜੂਏਟ ਪੱਧਰ ਦੀ ਭਰਤੀ ਪ੍ਰੀਖਿਆ ਕੀਤੀ ਰੱਦ , 3 ਮਹੀਨਿਆਂ ਵਿੱਚ ਹੋਵੇਗੀ ਮੁੜ ਪ੍ਰੀਖਿਆ

Current Updates

Leave a Comment