October 29, 2026
ਖਾਸ ਖ਼ਬਰਰਾਸ਼ਟਰੀ

ਸੁਪਰੀਮ ਕੋਰਟ ਵੱਲੋਂ ਮਸ਼ੀਨ ਚੋਰੀ ਮਾਮਲੇ ’ਚ ਆਜ਼ਮ ਖਾਨ ਤੇ ਪੁੱਤਰ ਨੂੰ ਜ਼ਮਾਨਤ

ਸੁਪਰੀਮ ਕੋਰਟ ਵੱਲੋਂ ਮਸ਼ੀਨ ਚੋਰੀ ਮਾਮਲੇ ’ਚ ਆਜ਼ਮ ਖਾਨ ਤੇ ਪੁੱਤਰ ਨੂੰ ਜ਼ਮਾਨਤ

ਨਵੀਂ ਦਿੱਲੀ: ਸੁਪਰੀਮ ਕੋਰਟ (Supreme Court of India) ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਆਜ਼ਮ ਖਾਨ ਅਤੇ ਉਨ੍ਹਾਂ ਦੇ ਪੁੱਤਰ ਅਬਦੁੱਲਾ ਆਜ਼ਮ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਨੇ ਮਸ਼ੀਨ ਚੋਰੀ ਦੇ ਮਾਮਲੇ ਵਿੱਚ ਅਲਾਹਾਬਾਦ ਹਾਈ ਕੋਰਟ (Allahabad High Court) ਵੱਲੋਂ ਉਨ੍ਹਾਂ ਦੀ ਜ਼ਮਾਨਤ ਲਈ ਅਰਜ਼ੀ ਰੱਦ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ।ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਰਾਜੇਸ਼ ਬਿੰਦਲ (Justices MM Sundresh and Rajesh Bindal) ਦੇ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ।

ਬੈਂਚ ਨੇ 10 ਫਰਵਰੀ ਦੇ ਆਪਣੇ ਹੁਕਮ ਵਿੱਚ ਕਿਹਾ, “ਕੇਸ ਦੇ ਤੱਥਾਂ ਅਤੇ ਹਾਲਾਤ, ਜਿਸ ਵਿੱਚ ਅਪੀਲਕਰਤਾਵਾਂ ਦੀ ਕੈਦ ਦੀ ਮਿਆਦ ਸ਼ਾਮਲ ਹੈ ਅਤੇ ਇਹ ਕਿ ਚਾਰਜਸ਼ੀਟ ਪਹਿਲਾਂ ਹੀ ਦਾਇਰ ਕੀਤੀ ਜਾ ਚੁੱਕੀ ਹੈ, ਦੇ ਜ਼ੇਰੇ-ਗ਼ੌਰ ਅਸੀਂ ਇਤਰਾਜ਼ਯੋਗ ਹੁਕਮ ਨੂੰ ਰੱਦ ਕਰਨ ਅਤੇ ਅਪੀਲਕਰਤਾਵਾਂ ਨੂੰ ਜ਼ਮਾਨਤ ਦੇਣ ਲਈ ਤਿਆਰ ਹਾਂ।’’

ਖਾਨ ਅਤੇ ਉਸਦੇ ਪੁੱਤਰ ਨੇ ਹਾਈ ਕੋਰਟ ਦੇ 21 ਸਤੰਬਰ ਦੇ ਹੁਕਮਾਂ ਵਿਰੁੱਧ ਸਿਖਰਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਨ੍ਹਾਂ ਦੋਵਾਂ ਅਤੇ ਪੰਜ ਹੋਰਾਂ ਵਿਰੁੱਧ 2022 ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਸੜਕ ਸਫਾਈ ਕਰਨ ਵਾਲੀ ਮਸ਼ੀਨ ਚੋਰੀ ਕੀਤੀ ਹੈ, ਜਿਸਨੂੰ ਨਗਰ ਪਾਲਿਕਾ ਪ੍ਰੀਸ਼ਦ, ਰਾਮਪੁਰ ਜ਼ਿਲ੍ਹੇ ਨੇ ਖਰੀਦਿਆ ਸੀ।

Related posts

ਆਖ਼ਰ ਕਿਉਂ 2029 ‘ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਪਾਸ ਕਰਨੇ ਪੈਣਗੇ ਕਈ ਇਮਤਿਹਾਨ; ਜਾਣੋ ਕੀ ਕਹਿੰਦੇ ਹਨ ਅੰਕੜੇ

Current Updates

ਇਸ ਸਾਲ ਚ ਹੁਣ ਤਕ 58 ਲੱਖ ਸ਼ਰਧਾਲੂ ਪੁੱਜੇ ਵੈਸ਼ਨੋ ਦੇਵੀ : ਸ਼੍ਰਾਈਨ ਬੋਰਡ

Current Updates

ਫ਼ਿਲਮ ‘ਕੱਲ੍ਹ ਹੋ ਨਾ ਹੋ’ ਦੇ ਮੁੜ ਰਿਲੀਜ਼ ਹੋਣ ਸਬੰਧੀ ਮਿਲ ਰਹੇ ਹੁੰਗਾਰੇ ਤੋਂ ਕਰਨ ਜੌਹਰ ਬਾਗ਼ੋ-ਬਾਗ਼

Current Updates

Leave a Comment