December 28, 2025
ਖਾਸ ਖ਼ਬਰਪੰਜਾਬਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ: ਸ਼ਰਮਾ

ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ: ਸ਼ਰਮਾ

ਸਮਾਣਾ-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਭਰਤੀ ਮੁਹਿੰਮ ਦੇ ਅਬਜ਼ਰਵਰ ਐੱਨਕੇ ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਘੱਟ ਕਰਜ਼ਾ ਲੈ ਕੇ ਪੰਜਾਬੀਆਂ ਨੂੰ ਵਧ ਸਹੂਲਤਾਂ ਦਿੱਤੀਆਂ ਪਰ ‘ਆਪ’ ਸਰਕਾਰ ਹਰ ਸਾਲ 33 ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਤਬਾਹ ਕਰਨ ਲੱਗੀ ਹੋਈ ਹੈ। ਐੱਨਕੇ ਸ਼ਰਮਾ ਅੱਜ ਸਮਾਣਾ ਵਿੱਚ ਜਗਮੀਤ ਸਿੰਘ ਹਰਿਆਊ ਵੱਲੋਂ ਰੱਖੀ ਵਰਕਰ ਮਿਲਣੀ ਭਰਤੀ ਸਮਾਰੋਹ ਦੌਰਾਨ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸ੍ਰੀ ਸ਼ਰਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਭਰਤੀ ਮੁਹਿਮ ਸ਼ੁਰੂ ਕੀਤੀ ਗਈ ਹੈ, ਇਸ ਭਰਤੀ ਤਹਿਤ ਹੀ ਸਰਕਲ, ਜ਼ਿਲ੍ਹਾ ਤੇ ਸੂਬਾ ਪ੍ਰਧਾਨ ਦੀ ਚੋਣ ਹੋਣੀ ਹੈ। ਜੋ ਵਰਕਰ ਮਿਹਨਤ ਕਰਨਗੇ ਉਨ੍ਹਾਂ ਨੂੰ ਹੀ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਮਿਲੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਹਿੱਤਾਂ ਲਈ ਕੰਮ ਕੀਤਾ। ਇਸ ਮੌਕੇ ਐਨਕੇ ਸ਼ਰਮਾ ਨੇ ਪਾਰਟੀ ਵਰਕਰਾਂ ਨੂੰ ਭਰਤੀ ਲਈ ਕਾਪੀਆਂ ਦੀ ਵੰਡ ਵੀ ਕੀਤੀ। ਯੂਥ ਆਗੂ ਸਰਬਜੀਤ ਸਿੰਘ ਝਿੰਜਰ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਗੱਦਾਰ ਲਹਿਰ ਦੱਸਦਿਆਂ ਕਿਹਾ ਕਿ ਇਨ੍ਹਾਂ ਲੀਡਰਾਂ ਨੇ ਆਪਣੇ ਕਾਰਜਕਾਲ ਦੌਰਾਨ ਪਾਰਟੀ ਤੇ ਵਰਕਰਾਂ ਨੂੰ ਅਣਦੇਖਿਆ ਕਰ ਕੇ ਪਰਿਵਾਰਵਾਦ ਦੇ ਰਿਸ਼ਤੇਦਾਰਵਾਦ ਨੂੰ ਅੱਗੇ ਰੱਖ ਕੇ ਸੱਤਾ ਦਾ ਸੁੱਖ ਮਾਣਿਆ ਹੈ। ਇਸ ਕਾਰਨ ਵਰਕਰਾਂ ਵਿੱਚ ਮਾਯੂਸੀ ਹੈ। ਉਨ੍ਹਾਂ ਨੌਜਵਾਨਾਂ ਨੂੰ ਪਾਰਟੀ ਲਈ ਤਕੜੇ ਹੋ ਕੇ ਕੰਮ ਕਰਨ ਲਈ ਪ੍ਰੇਰਿਆ। ਹਲਕਾ ਸ਼ੁਤਰਾਣਾ ਦੇ ਬਾਬੂ ਕਬੀਰ ਦਾਸ ਨੇ ਕਿਹਾ ਕਿ ਉਹੀ ਪਾਰਟੀ ਜਿੰਦਾ ਰਹਿੰਦੀ ਹੈ ਜਿਹੜੀ ਆਪਣੇ ਅਸੂਲਾਂ ’ਤੇ ਕਾਇਮ ਰਹੇ। ਮੁੱਖ ਮੰਤਰੀ ਪੰਜਾਬ ਹਿੱਤ ਵਿੱਚ ਕੰਮ ਕਰਨ ਦੀ ਬਜਾਏ ਚੁਟਕਲੇ ਸੁਣਾਉਣ ਤੱਕ ਹੀ ਸੀਮਤ ਹਨ। ਇਸ ਮੌਕੇ ਹਲਕਾ ਸਮਾਣਾ ਤੋਂ ਯੂਥ ਆਗੂ ਅਤੇ ਕੋਰ ਕਮੇਟੀ ਮੈਂਬਰ ਜਗਮੀਤ ਸਿੰਘ ਹਰਿਆਊ ਨੇ ਵਰਕਰ ਮਿਲਣੀ ਸਮਾਰੋਹ ’ਚ ਸ਼ਾਮਲ ਸਾਰੇ ਲੀਡਰਾਂ ਅਤੇ ਵਰਕਰਾਂ ਦਾ ਭਾਰੀ ਗਿਣਤੀ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਅਮਰਜੀਤ ਸਿੰਘ ਟੋਡਰਪੁਰ, ਬਚਿੱਤਰ ਸਿੰਘ ਕਾਹਨਗੜ੍ਹ, ਮਲਕੀਤ ਸਿੰਘ, ਬਲਜਿੰਦਰ ਸਿੰਘ ਬੱਲੀ, ਦਰਸ਼ਨ ਸਿੰਘ, ਜਥੇਦਾਰ ਭੁਪਿੰਦਰ ਸਿੰਘ ਘਿਓਰਾ, ਹਰਭਜਨ ਸਿੰਘ ਰੰਧਾਵਾ ਤੇ ਕਸ਼ਮੀਰ ਸਿੰਘ ਸਮੇਤ ਸੈਂਕੜੇ ਵਰਕਰ ਹਾਜ਼ਰ ਸਨ।

Related posts

ਦਿਲਜੀਤ ਨੇ ਜ਼ਿੰਦਗੀ ’ਚ ਅੱਗੇ ਵਧਣ ਦਾ ਮੰਤਰ ਦੱਸਿਆ

Current Updates

Sensex ਕੇਂਦਰੀ ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿਚ ਤੇਜ਼ੀ

Current Updates

ਭੱਲਾ ਨੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

Current Updates

Leave a Comment