October 31, 2025
ਖਾਸ ਖ਼ਬਰਰਾਸ਼ਟਰੀ

ਲੋਕ ਸਭਾ ’ਚ ਅਗਲੇ ਹਫ਼ਤੇ ਪੇਸ਼ ਹੋ ਸਕਦਾ ਹੈ ਆਮਦਨ ਕਰ ਬਿੱਲ: ਸੀਤਾਰਮਨ

ਲੋਕ ਸਭਾ ’ਚ ਅਗਲੇ ਹਫ਼ਤੇ ਪੇਸ਼ ਹੋ ਸਕਦਾ ਹੈ ਆਮਦਨ ਕਰ ਬਿੱਲ: ਸੀਤਾਰਮਨ

ਨਵੀਂ ਦਿੱਲੀ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਉਹ ਆਉਣ ਵਾਲੇ ਹਫ਼ਤੇ ਵਿੱਚ ਲੋਕ ਸਭਾ ’ਚ ਨਵਾਂ ਆਮਦਨ ਕਰ ਬਿੱਲ ਪੇਸ਼ ਕਰ ਸਕਦੀ ਹੈ। ਇਹ ਬਿੱਲ ਛੇ ਦਹਾਕੇ ਪੁਰਾਣੇ ਆਮਦਨ ਕਰ ਐਕਟ ਦੀ ਜਗ੍ਹਾ ਲਵੇਗਾ। ਉੱਪਰਲੇ ਸਦਨ ਵਿੱਚ ਪੇਸ਼ ਹੋਣ ਤੋਂ ਬਾਅਦ ਵਿਆਪਕ ਵਿਚਾਰ-ਚਰਚਾ ਲਈ ਇਹ ਬਿੱਲ ਸੰਸਦ ਦੀ ਸਥਾਈ ਕਮੇਟੀ ਕੋਲ ਭੇਜਿਆ ਜਾਵੇਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਅੱਜ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਸੀਤਾਰਮਨ ਨੇ ਬਜਟ ਮਗਰੋਂ ਰਵਾਇਤ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਨੂੰ ਸੰਬੋਧਨ ਕੀਤੀ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘‘ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਨਵੇਂ ਆਮਦਨ ਕਰ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਨੂੰ ਆਸ ਹੈ ਕਿ ਇਸ ਨੂੰ ਆਉਣ ਵਾਲੇ ਹਫ਼ਤੇ ਵਿੱਚ ਲੋਕ ਸਭਾ ’ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਸੰਸਦੀ ਕਮੇਟੀ ਕੋਲ ਭੇਜਿਆ ਜਾਵੇਗਾ।’’ ਸੰਸਦੀ ਕਮੇਟੀ ਦੀ ਇਸ ਬਾਰੇ ਸਿਫਾਰਸ਼ਾਂ ਤੋਂ ਬਾਅਦ ਇਹ ਬਿੱਲ ਮੁੜ ਤੋਂ ਮੰਤਰੀ ਮੰਡਲ ਕੋਲ ਜਾਵੇਗਾ। ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਇਸ ਨੂੰ ਮੁੜ ਤੋਂ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ।

ਸੀਤਾਰਮਨ ਨੇ ਨਵਾਂ ਆਮਦਨ ਕਰ ਕਾਨੂੰਨ ਲਾਗੂ ਕਰਨ ਦੇ ਸਮੇਂ ਬਾਰੇ ਪੁੱਛੇ ਗਏ ਸਵਾਲ ’ਤੇ ਕਿਹਾ, ‘‘ਇਸ ਨੂੰ ਅਜੇ ਵੀ ਤਿੰਨ ਅਹਿਮ ਪੜਾਵਾਂ ’ਚੋਂ ਲੰਘਣਾ ਹੈ।’’ ਸੀਤਾਰਮਨ ਨੇ ਪਹਿਲੀ ਵਾਰ ਜੁਲਾਈ 2024 ਦੇ ਬਜਟ ਵਿੱਚ ਆਮਦਨ ਕਰ ਐਕਟ, 1961 ਦੀ ਵਿਆਪਕ ਸਮੀਖਿਆ ਦਾ ਐਲਾਨ ਕੀਤਾ ਸੀ। ਇਸ ਦੌਰਾਨ ਸੀਤਾਰਮਨ ਨੇ ਇਹ ਵੀ ਕਿਹਾ ਕਿ ਆਰਬੀਆਈ ਅਤੇ ਸਰਕਾਰ ਮਹਿੰਗਾਈ ਅਤੇ ਵਿਕਾਸ ਦਰ ਸਣੇ ਸਾਰੇ ਮੋਰਚਿਆਂ ’ਤੇ ਤਾਲਮੇਲ ਨਾਲ ਕੰਮ ਕਰਦੇ ਰਹਿਣਗੇ।

ਰੁਪੱਈਏ ਦੀ ਕੀਮਤ ’ਚ ਰੋਜ਼ ਦੇ ਉਤਰਾਅ-ਚੜ੍ਹਾਅ ਕਾਰਨ ਚਿੰਤਤ ਨਹੀਂ: ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੈ ਮਲਹੋਤਰਾ ਨੇ ਅੱਜ ਕਿਹਾ ਕਿ ਬਾਜ਼ਾਰੀ ਤਾਕਤਾਂ (ਮੰਗ ਤੇ ਸਪਲਾਈ) ਅਮਰੀਕੀ ਡਾਲਰ ਦੇ ਸੰਦਰਭ ਵਿੱਚ ਰੁਪੱਈਏ ਦੀ ਕੀਮਤ ਤੈਅ ਕਰਦੀਆਂ ਹਨ ਅਤੇ ਕੇਂਦਰੀ ਬੈਂਕ ਮੁਦਰਾ ਦੀ ਕੀਮਤ ਵਿੱਚ ਰੋਜ਼ਾਨਾ ਦੇ ਉਤਾਰ-ਚੜ੍ਹਾਓ ਨੂੰ ਲੈ ਕੇ ਚਿੰਤਤ ਨਹੀਂ ਹੈ। ਮਲਹੋਰਤਾ ਨੇ ਰਿਜ਼ਰਵ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੇਂਦਰੀ ਬੈਂਕ ਦਰਮਿਆਨੇ ਤੋਂ ਲੰਬੇ ਸਮੇਂ ਵਿੱਚ ਰੁਪਏ ਦੀ ਕੀਮਤ ’ਤੇ ਧਿਆਨ ਦਿੰਦਾ ਹੈ।

Related posts

ਕਰਨ ਔਜਲਾ ਵਨ ਰਿਪਬਲਿਕ ਗਰੁੱਪ ਨਾਲ ਗਾਏਗਾ ਗੀਤ

Current Updates

ਵਿਦਿਆਰਥੀ ਹੱਤਿਆ ਕਾਂਡ: ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ

Current Updates

ਪੰਜਾਬ ਮੰਤਰੀ ਮੰਡਲ ਦੀ ਬੈਠਕ ਬੁਲਾਈ

Current Updates

Leave a Comment