December 28, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਬੋਮਨ ਇਰਾਨੀ ਤੇ ਜ਼ੇਨੋਬੀਆ ਨੇ ਵਿਆਹ ਦੀ 40ਵੀਂ ਵਰ੍ਹੇਗੰਢ ਮਨਾਈ

ਬੋਮਨ ਇਰਾਨੀ ਤੇ ਜ਼ੇਨੋਬੀਆ ਨੇ ਵਿਆਹ ਦੀ 40ਵੀਂ ਵਰ੍ਹੇਗੰਢ ਮਨਾਈ

ਮੁੰਬਈ: ਬੋਮਨ ਇਰਾਨੀ ਅਤੇ ਉਸ ਦੀ ਪਤਨੀ ਜ਼ੇਨੋਬੀਆ ਵਿਆਹ ਦੇ 40 ਸਾਲ ਮੁਕੰਮਲ ਹੋਣ ਦਾ ਜਸ਼ਨ ਮਨਾ ਰਹੇ ਹਨ ਅਤੇ ‘3 ਇਡੀਅਟਸ’ ਅਦਾਕਾਰ ਨੇ ਇਸ ਨੂੰ ਉਸ ਵੇਲੇ ਹੋਰ ਵੀ ਖਾਸ ਬਣਾ ਦਿੱਤਾ ਜਦੋਂ ਉਸ ਨੇ ਸੋਸ਼ਲ ਮੀਡੀਆ ’ਤੇ ਆਪਣੀ ਪਤਨੀ ਨਾਲ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ। ਇਸ ਤੋਂ ਬਾਅਦ ਉਸ ਦੇ ਦੋਸਤਾਂ ਮਿੱਤਰਾਂ ਤੇ ਪ੍ਰਸ਼ੰਸਕਾਂ ਨੇ ਪਿਆਰ ਭਰੀਆਂ ਟਿੱਪਣੀਆਂ ਕਰ ਕੇ ਵਧਾਈਆਂ ਦਿੱਤੀਆਂ। ਸਾਬਾ ਪਟੌਦੀ ਨੇ ਲਿਖਿਆ, ਅਗਲੇ 40 ਤੱਕ .. ਬਹੁਤ ਪਿਆਰ’ ਫਰਾਹ ਖਾਨ ਕੁੰਦਰ ਨੇ ਟਿੱਪਣੀ ਕੀਤੀ, ‘ਤੁਹਾਨੂੰ ਦੋਵਾਂ ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ।’ ਜ਼ਿਕਰਯੋਗ ਹੈ ਕਿ ਬੋਮਨ ਨੇ ‘ਮੁੰਨਾ ਭਾਈ ਐੱਮਬੀਬੀਐੱਸ’, ‘ਮੈਂ ਹੂੰ ਨਾ’, ‘3 ਇਡੀਅਟਸ’, ‘ਜੌਲੀ ਐੱਲਐੱਲਬੀ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸ ਵੇਲੇ ਬੋਮਨ ਇਰਾਨੀ ਦੀ ਨਿਰਦੇਸ਼ਿਤ ਪਹਿਲੀ ਫਿਲਮ ‘ਦਿ ਮਹਿਤਾ ਬੁਆਏਜ਼’ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵਿਚ ਬੋਮਨ ਇਰਾਨੀ ਨਾਲ ਅਵਿਨਾਸ਼ ਤਿਵਾੜੀ, ਸ਼੍ਰੇਆ ਚੌਧਰੀ ਅਤੇ ਪੂਜਾ ਸਰੂਪ ਨਜ਼ਰ ਆਉਣਗੇ।

Related posts

ਪਠਾਨਕੋਟ, ਰਾਜਾਸਾਂਸੀ, ਫਿਰੋਜ਼ਪੁਰ ਲਈ ਐਮਰਜੈਂਸੀ ਫਾਇਰ ਮਸ਼ੀਨਰੀ ਲਾਈ

Current Updates

ਮੋਦੀ ਸਰਕਾਰ ਨੇ ਆਮ ਨਿਵੇਸ਼ਕਾਂ ਨੂੰ ਬਰਬਾਦ ਕੀਤਾ: ਰਾਹੁਲ

Current Updates

ਕੀ ਤੁਸੀਂ ਜਾਣਦੇ ਹੋ Instagram ਤੁਹਾਡੀ ਗੱਲਬਾਤ ਸੁਣਦਾ ਹੈ ਜਾਂ ਨਹੀਂ!

Current Updates

Leave a Comment