September 29, 2026
ਖਾਸ ਖ਼ਬਰਰਾਸ਼ਟਰੀ

ਪ੍ਰਧਾਨ ਮੰਤਰੀ ਮੋਦੀ ਨੇ 65 ਲੱਖ ਸਵਾਮਿਤਵ ਸੰਪਤੀ ਕਾਰਡ ਵੰਡੇ

ਪ੍ਰਧਾਨ ਮੰਤਰੀ ਮੋਦੀ ਨੇ 65 ਲੱਖ ਸਵਾਮਿਤਵ ਸੰਪਤੀ ਕਾਰਡ ਵੰਡੇ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਗਪਗ 65 ਲੱਖ ਸਵਾਮਿਤਵ ਸੰਪਤੀ ਕਾਰਡ ਵੰਡਦਿਆਂ ਕਿਹਾ ਕਿ ਇਸ ਨਾਲ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹ ਮਿਲੇਗਾ ਅਤੇ ਗ਼ਰੀਬੀ ਖ਼ਤਮ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੁਝ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਇਸ ਯੋਜਨਾ ਨਾਲ ਲੋਕਾਂ ਨੂੰ ਕਰਜ਼ਾ ਤੇ ਹੋਰ ਸਰਕਾਰ ਯੋਜਨਾਵਾਾਂ ਦਾ ਲਾਭ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

ਇਹ ਸੰਪਤੀ ਕਾਰਡ 10 ਸੂਬਿਆਂ ਪੰਜਾਬ, ਛੱਤੀਸਗੜ੍ਹ, ਗੁਜਰਾਤ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਿਜ਼ੋਰਮ, ਉੜੀਸਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਤੇ ਲੱਦਾਖ ਦੇ 50,000 ਤੋਂ ਵੱਧ ਪਿੰਡਾਂ ਦੇ ਲਾਭਪਾਤਰੀਆਂ ਨੂੰ ਵੰਡੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ 65 ਲੱਖ ਕਾਰਡ ਵੰਡੇ ਜਾਣ ਤੋਂ ਬਾਅਦ ਹੁਣ ਪਿੰਡਾਂ ਵਿੱਚ ਲਗਪਗ 2.24 ਕਰੋੜ ਲਾਭਪਾਤਰੀਆਂ ਕੋਲ ਸਵਾਮਿਤਵ ਸੰਪਤੀ ਕਾਰਡ ਹੋਣਗੇ।’’ ਉਨ੍ਹਾਂ ਕਿਹਾ, ‘‘ਸੰਪਤੀ ਅਧਿਕਾਰ ਦੁਨੀਆ ਭਰ ਵਿੱਚ ਇਕ ਵੱਡੀ ਚੁਣੌਤੀ ਹੈ। ਕਈ ਸਾਲ ਪਹਿਲਾਂ ਸੰਯੁਕਤ ਰਾਸ਼ਟਰ ਨੇ ਇਕ ਅਧਿਐਨ ਕੀਤਾ ਸੀ, ਜਿਸ ਵਿੱਚ ਪਤਾ ਲੱਗਿਆ ਸੀ ਕਿ ਕਈ ਦੇਸ਼ਾਂ ਵਿੱਚ ਲੋਕਾਂ ਕੋਲ ਸੰਪਤੀ ਦੇ ਅਧਿਕਾਰ ਲਈ ਕਾਨੂੰਨੀ ਦਸਤਾਵੇਜ਼ ਨਹੀਂ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਗ਼ਰੀਬੀ ਹਟਾਉਣ ਲਈ ਸੰਪਤੀ ਅਧਿਕਾਰ ਮਹੱਤਵਪੂਰਨ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਪ੍ਰਸਿੱਧ ਅਰਥਸ਼ਾਸਤਰੀ ਨੇ ਕਿਹਾ ਸੀ ਕਿ ਪਿੰਡਾਂ ਵਿੱਚ ਸੰਪਤੀ ਇਕ ‘ਮ੍ਰਿਤ ਪੂੰਜੀ’ ਹੈ ਕਿਉਂਕਿ ਲੋਕ ਇਸ ਨਾਲ ਕੁਝ ਨਹੀਂ ਕਰ ਸਕਦੇ ਅਤੇ ਇਹ ਉਨ੍ਹਾਂ ਦੀ ਆਮਦਨ ਵਧਾਉਣ ਵਿੱਚ ਵੀ ਮਦਦ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ, ‘‘ਭਾਰਤ ਵਿੱਚ ਵੀ ਇਸ ਚੁਣੌਤੀ ਦਾ ਅਸਰ ਦੇਖਣ ਨੂੰ ਮਿਲਿਆ। ਪਿੰਡਾਂ ਵਿੱਚ ਲੋਕਾਂ ਕੋਲ ਲੱਖਾਂ-ਕਰੋੜਾਂ ਦੀ ਸੰਪਤੀ ਹੁੰਦੀ ਸੀ ਪਰ ਉਨ੍ਹਾਂ ਕੋਲ ਉਸ ਦੇ ਕਾਗਜ਼ਾਤ ਨਹੀਂ ਹੁੰਦੇ ਸਨ। ਝਗੜੇ ਹੁੰਦੇ ਸਨ, ਸੰਪਤੀ ਹੜੱਪ ਲਈ ਜਾਂਦੀ ਸੀ, ਅਤੇ ਬੈਂਕ ਵੀ ਉਸ ’ਤੇ ਕਰਜ਼ਾ ਨਹੀਂ ਦਿੰਦੇ ਸਨ।’’ ਉਨ੍ਹਾਂ ਕਿਹਾ, ‘‘ਪਿਛਲੀਆਂ ਸਰਕਾਰਾਂ ਨੂੰ ਇਸ ਸਬੰਧ ਵਿੱਚ ਕੁਝ ਕਦਮ ਉਠਾਉਣੇ ਚਾਹੀਦੇ ਸਨ ਪਰ ਕੁਝ ਖਾਸ ਨਹੀਂ ਕੀਤਾ ਗਿਆ।’’ ਇਸ ਪ੍ਰੋਗਰਾਮ ਵਿੱਚ ਕੇਂਦਰੀ ਪੰਚਾਇਤੀ ਰਾਜ ਮੰਤਰੀ ਰਾਜੀਵ ਰੰਜਨ ਸਿੰਘ ‘ਲਲਨ’, ਕੇਂਦਰੀ ਰਾਜ ਮੰਤਰੀ ਐੱਸਪੀ ਸਿੰਘ ਬਘੇਲ ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਵਿਵੇਕ ਭਾਰਦਵਾਜ ਵੀ ਹਾਜ਼ਰ ਸਨ। ਇਸ ਵਿੱਚ ਕਈ ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ ਅਤੇ ਰਾਜ ਮੰਤਰੀਆਂ ਨੇ ਡਿਜੀਟਲ ਮੋਡ ਰਾਹੀਂ ਹਿੱਸਾ ਲਿਆ।

ਦਲਿਤ, ਪੱਛੜਾ ਵਰਗ ਤੇ ਕਬਾਇਲੀ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ: ਮੋਦੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਲਿਤ, ਪੱਛੜਾ ਵਰਗ ਅਤੇ ਕਬਾਇਲੀ ਲੋਕ ਇਸ ਕਾਨੂੰਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ, ‘‘ਕਾਨੂੰਨੀ ਸੰਪਤੀ ਅਧਿਕਾਰ ਮਿਲਣ ਤੋਂ ਬਾਅਦ ਲੱਖਾਂ ਲੋਕਾਂ ਨੇ ਕਰਜ਼ਾ ਲਿਆ ਹੈ। ਉਨ੍ਹਾਂ ਨੇ ਇਸ ਪੈਸੇ ਦਾ ਇਸਤੇਮਾਲ ਆਪਣਾ ਕਾਰੋਬਾਰ ਸ਼ੁਰੂ ਕਰਨ ਵਿੱਚ ਕੀਤਾ ਹੈ। ਇਨ੍ਹਾਂ ਵਿੱਚੋਂ ਕਈ ਕਿਸਾਨ ਹਨ, ਜਿਨ੍ਹਾਂ ਲਈ ਇਹ ਸੰਪਤੀ ਕਾਰਡ ਵਿੱਤੀ ਸੁਰੱਖਿਆ ਦੀ ਗਾਰੰਟੀ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਸਵਾਮਿਤਵ ਅਤੇ ਭੂ-ਆਧਾਰ ਪਿੰਡਾਂ ਦੇ ਵਿਕਾਸ ਦੀ ਨੀਂਹ ਬਣਗੇ।

Related posts

ਬਟਾਲਾ ਗ੍ਰਨੇਡ ਹਮਲਾ ਕੇਸ: ਦਿੱਲੀ ਪੁਲੀਸ ਵੱਲੋਂ ਇਕ ਹੋਰ ਮੁਲਜ਼ਮ ਕਾਬੂ

Current Updates

ਦਿਲਜੀਤ ਦੋਸਾਂਝ ਦਾ ਨਵਾਂ ਗਾਣਾ ‘Devil’ ਰਿਲੀਜ਼: CJP ਸ਼ੋਅ ਦੌਰਾਨ ਆਖਿਆ— ‘I’m an Artist Bro..’

Current Updates

ਭਾਰਤ Global Gender Gap Index 2025 ਵਿੱਚ 131ਵੇਂ ਸਥਾਨ ’ਤੇ ਖਿਸਕਿਆ

Current Updates

Leave a Comment