December 1, 2025
ਖਾਸ ਖ਼ਬਰਰਾਸ਼ਟਰੀ

ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਮਾਮਲੇ ’ਚ ਦੋ ਹਿਰਾਸਤ ’ਚ ਲਏ

ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਮਾਮਲੇ ’ਚ ਦੋ ਹਿਰਾਸਤ ’ਚ ਲਏ

ਮੇਰਠ-ਸ਼ਹਿਰ ਦੀ ਸੰਘਣੀ ਅਬਾਦੀ ਵਾਲੀ ਬਸਤੀ ਸੁਹੇਲ ਗਾਰਡਨ ’ਚ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਮਾਮਲੇ ’ਚ ਤਿੰਨ ਨਾਮਜ਼ਦ ਤੇ ਕੁਝ ਅਣਪਛਾਤੇ ਲੋਕਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਇਨ੍ਹਾਂ ’ਚੋਂ ਦੋ ਨਾਮਜ਼ਦ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕਰ ਰਹੀ ਹੈ। ਐੱਸਐੱਸਪੀ ਵਿਪਿਨ ਤਾੜਾ ਨੇ ਦੱਸਿਆ ਕਿ ਥਾਣਾ ਤਿਸਾੜੀ ਗੇਟ ਖੇਤਰ ’ਚ ਤਿੰਨ ਬੱਚਿਆਂ ਸਮੇਤ ਪੰਜ ਜਣਿਆਂ ਦੀ ਨੌਂ ਜਨਵਰੀ ਨੂੰ ਹੋਈ ਹੱਤਿਆ ਦੇ ਮਾਮਲੇ ’ਚ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਘਟਨਾ ’ਚ ਘਰ ਅੰਦਰੋਂ ਪਤੀ-ਪਤਨੀ ਦੀਆਂ ਲਾਸ਼ਾਂ ਚਾਦਰ ’ਚ ਲਪੇਟੀਆਂ ਹੋਈਆਂ ਜਦਕਿ ਉਨ੍ਹਾਂ ਦੀਆਂ ਤਿੰਨ ਧੀਆਂ ਦੀਆਂ ਲਾਸ਼ਾਂ ਬੈੱਡ ਦੇ ਬਕਸੇ ਅੰਦਰੋਂ ਬਰਾਮਦ ਹੋਈਆਂ ਸਨ।

Related posts

ਇਜ਼ਰਾਈਲ ਵੱਲੋਂ ਗਾਜ਼ਾ ’ਚ ਗੋਲੀਬਾਰੀ, 25 ਹਲਾਕ

Current Updates

‘ਉਦੈਪੁਰ ਫਾਈਲਜ਼’ ਫਿਲਮ ਦੇ ਰਿਲੀਜ਼ ’ਤੇ ਹੁਕਮ ਰਾਖਵਾਂ

Current Updates

ਇਮਤਿਹਾਨ ਨੇੜੇ, ਲੁਧਿਆਣਾ ਸਕੂਲ ਦੇ ਵਿਦਿਆਰਥੀ ਮਜ਼ਦੂਰੀ ’ਤੇ

Current Updates

Leave a Comment