December 1, 2025
ਪੰਜਾਬ

ਸਰਕਾਰੀ ਹਸਪਤਾਲ ‘ਚ ਵੱਡੀ ਲਾਪਰਵਾਹੀ : ਚੂਹੇ ਦੇ ਕੱਟਣ ਨਾਲ ਕੈਂਸਰ ਪੀੜਤ 10 ਸਾਲਾ ਬੱਚੇ ਦੀ ਹੋਈ ਮੌਤ

ਸਰਕਾਰੀ ਹਸਪਤਾਲ 'ਚ ਵੱਡੀ ਲਾਪਰਵਾਹੀ : ਚੂਹੇ ਦੇ ਕੱਟਣ ਨਾਲ ਕੈਂਸਰ ਪੀੜਤ 10 ਸਾਲਾ ਬੱਚੇ ਦੀ ਹੋਈ ਮੌਤ

ਜੈਪੁਰ : ਜੈਪੁਰ ਦੇ ਇਕ ਸਰਕਾਰੀ ਹਸਪਤਾਲ ਵਿਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੂਹੇ ਦੇ ਕੱਟੇ ਜਾਣ ਤੋਂ ਬਾਅਦ ਇਕ ਕੈਂਸਰ ਪੀੜਤ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕੈਂਸਰ ਦੇ ਇਲਾਜ ਲਈ ਦਾਖ਼ਲ ਕਰਾਏ ਗਏ ਇਕ 10 ਸਾਲ ਦੇ ਬੱਚੇ ਦੇ ਪੈਰ ਦੀ ਉਂਗਲੀ ਨੂੰ ਕਥਿਤ ਤੌਰ ‘ਤੇ ਚੂਹੇ ਨੇ ਵੱਢ ਦਿੱਤਾ ਜਿਸ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸਨਿਚਾਵਰ ਨੂੰ ਇਹ ਜਾਣਕਾਰੀ ਦਿੱਤੀ।

ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਚੂਹੇ ਦੇ ਕੱਟਣ ਕਾਰਨ ਨਹੀਂ ਹੋਈ, ਸਗੋਂ “ਸੈਪਟੀਸੀਮੀਆ ਸਦਮਾ ਅਤੇ ਜ਼ਿਆਦਾ ਇਨਫੈਕਸ਼ਨ” ਕਾਰਨ ਹੋਈ ਹੈ। ਰਾਜਸਥਾਨ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਬੱਚੇ ਨੂੰ ਇਲਾਜ ਲਈ 11 ਦਸੰਬਰ ਨੂੰ ਇੱਥੋਂ ਦੇ ਸਟੇਟ ਕੈਂਸਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਹਸਪਤਾਲ ਦੇ ਸੁਪਰਡੈਂਟ ਡਾਕਟਰ ਸੰਦੀਪ ਜਸੂਜਾ ਨੇ ਦੱਸਿਆ, “ਬੱਚੇ ਨੂੰ ਬੁਖ਼ਾਰ ਅਤੇ ਨਿਮੋਨੀਆ ਵੀ ਸੀ। ਜ਼ਿਆਦਾ ਇਨਫੈਕਸ਼ਨ, ਸੈਪਟੀਸੀਮੀਆ ਦੇ ਸਦਮੇ ਕਾਰਨ ਸ਼ੁੱਕਰਵਾਰ ਨੂੰ ਉਸਦੀ ਮੌਤ ਹੋ ਗਈ।” ਅਧਿਕਾਰੀਆਂ ਨੇ ਦੱਸਿਆ ਕਿ ਮੈਡੀਕਲ ਸਿਖਿਆ ਸਕੱਤਰ ਅੰਬਰੀਸ਼ ਕੁਮਾਰ ਨੇ ਸਵਾਈ ਮਾਨ ਸਿੰਘ (ਐਸਐਮਐਸ) ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੋਂ ਰਿਪੋਰਟ ਮੰਗੀ ਹੈ।

ਇਕ ਖਬਰ ਮੁਤਾਬਕ ਬੱਚਾ ਦਾਖ਼ਲ ਹੋਣ ਤੋਂ ਕੁਝ ਦੇਰ ਬਾਅਦ ਹੀ ਰੋਣ ਲੱਗਾ। ਜਦੋਂ ਉਸ ਦੇ ਪ੍ਰਵਾਰਕ ਮੈਂਬਰਾਂ ਨੇ ਉਸ ਤੋਂ ਕੰਬਲ ਹਟਾਇਆ ਤਾਂ ਦੇਖਿਆ ਕਿ ਚੂਹੇ ਦੇ ਕੱਟਣ ਕਾਰਨ ਉਸ ਦੇ ਪੈਰ ਦੀ ਇੱਕ ਉਂਗਲੀ ਤੋਂ ਖ਼ੂਨ ਵਹਿ ਰਿਹਾ ਸੀ। ਮੈਂਬਰਾਂ ਨੇ ਉਥੇ ਮੌਜੂਦ ਨਰਸਿੰਗ ਸਟਾਫ਼ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਲੱਤ ‘ਤੇ ਪੱਟੀ ਕਰ ਦਿੱਤੀ। ਜਸੂਜਾ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਚੂਹੇ ਦੇ ਕੱਟਣ ਦੀ ਸੂਚਨਾ ਮਿਲੀ ਤਾਂ ਉਸ ਨੇ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਸਾਫ਼-ਸਫ਼ਾਈ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

 

Related posts

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਕੈਨੇਡਾ ਜਾਣ ਤੋਂ ਰੋਕਿਆ

Current Updates

ਸੋਸ਼ਲ ਮੀਡੀਆ ’ਤੇ ਮਦਦ ਲਈ ਫਰਜ਼ੀ ਅਪੀਲਾਂ ਦਾ ‘ਹੜ੍ਹ’

Current Updates

ਮੁੱਖ ਮੰਤਰੀ ਨੇ ਝੋਨੇ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ‘ਕਿਸਾਨ ਮਿਲਣੀ’ ਕਰਵਾਉਣ ਦੀ ਦਿੱਤੀ ਪ੍ਰਵਾਨਗੀ

Current Updates

Leave a Comment