April 9, 2025
ਖਾਸ ਖ਼ਬਰਮਨੋਰੰਜਨ

‘ਰੱਬ ਨਾ ਕਰੇ ਕਿਸੇ ਨੂੰ…’, ਗੂਗਲ ਟਾਪ 10 ਸਰਚ ‘ਚ ਆਇਆ ਹਿਨਾ ਖ਼ਾਨ ਦਾ ਨਾਂ, ਨਾਖੁਸ਼ ਹੋ ਕੇ ਅਦਾਕਾਰਾ ਨੇ ਕੀਤੀ ਪੋਸਟ

'ਰੱਬ ਨਾ ਕਰੇ ਕਿਸੇ ਨੂੰ...', ਗੂਗਲ ਟਾਪ 10 ਸਰਚ 'ਚ ਆਇਆ ਹਿਨਾ ਖ਼ਾਨ ਦਾ ਨਾਂ, ਨਾਖੁਸ਼ ਹੋ ਕੇ ਅਦਾਕਾਰਾ ਨੇ ਕੀਤੀ ਪੋਸਟ

ਨਵੀਂ ਦਿੱਲੀ : ਯੇ ਰਿਸ਼ਤਾ ਕਿਆ ਕਹਿਲਾਤਾ ਹੈ ਦੀ ਅਕਸ਼ਰਾ ਉਰਫ ਹਿਨਾ ਖ਼ਾਨ ਇਸ ਸਮੇਂ ਬਹੁਤ ਮਾੜੇ ਦੌਰ ‘ਚੋਂ ਗੁਜ਼ਰ ਰਹੀ ਹੈ। ਉਹ ਛਾਤੀ ਦੇ ਕੈਂਸਰ ਨਾਲ ਜੂਝ ਰਹੀ ਹੈ। ਜਦੋਂ ਤੋਂ ਹਿਨਾ ਖ਼ਾਨ ਨੇ ਆਪਣੀ ਬਿਮਾਰੀ ਦਾ ਖੁਲਾਸਾ ਕੀਤਾ ਹੈ, ਉਦੋਂ ਤੋਂ ਹੀ ਉਹ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ‘ਚ ਇਸ ਕਾਰਨ ਉਹ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਅਦਾਕਾਰਾਂ ਦੀ ਸੂਚੀ ‘ਚ ਸ਼ਾਮਿਲ ਹੋ ਗਈ ਹੈ।ਹਾਲ ਹੀ ‘ਚ ਗੂਗਲ ਨੇ ਦੁਨੀਆ ਦੇ ਉਨ੍ਹਾਂ 10 ਸਿਤਾਰਿਆਂ ਦੇ ਨਾਂ ਜਾਰੀ ਕੀਤੇ ਹਨ, ਜਿਨ੍ਹਾਂ ਨੂੰ 2024 ‘ਚ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ। ਇਸ ਲਿਸਟ ‘ਚ ਹਿਨਾ ਖਾਨ ਦਾ ਨਾਂ ਵੀ ਸ਼ਾਮਿਲ ਹੈ। ਉਹ ਕੈਂਸਰ ਕਾਰਨ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਸਟਾਰ ਹੈ। ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਹਾਲਾਂਕਿ ਹਿਨਾ ਇਸ ਗੱਲ ਤੋਂ ਖ਼ੁਸ਼ ਨਹੀਂ ਹੈ। ਪੋਸਟ ਸ਼ੇਅਰ ਕਰ ਕੇ ਉਸ ਨੇ ਕਿਹਾ ਕਿ ਇਹ ਉਸ ਲਈ ਖੁਸ਼ੀ ਜਾਂ ਪ੍ਰਾਪਤੀ ਦੀ ਗੱਲ ਨਹੀਂ ਹੈ।

ਗੂਗਲ ਸਰਚ ਲਿਸਟ ‘ਚ ਆਉਣ ਤੋਂ ਨਾਖੁਸ਼ ਹੈ ਹਿਨਾ ਖ਼ਾਨ-ਹਿਨਾ ਖਾਨ ਨੇ ਇੰਸਟਾਗ੍ਰਾਮ ਸਟੋਰੀ ‘ਤੇ ਗੂਗਲ ‘ਤੇ ਸਭ ਤੋਂ ਵੱਧ ਸਰਚ ਕੀਤੀਆਂ ਅਦਾਕਾਰਾਂ ਦੀ ਸੂਚੀ ਵਾਲੀ ਇਕ ਪੋਸਟ ਨੂੰ ਮੁੜ ਸ਼ੇਅਰ ਕੀਤਾ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਮੈਂ ਦੇਖ ਰਹੀ ਹਾਂ ਕਿ ਬਹੁਤ ਸਾਰੇ ਲੋਕ ਮੈਨੂੰ ਇਸ ਨਵੀਂ ਉਪਲਬਧੀ ‘ਤੇ ਪੋਸਟ ਕਰ ਰਹੇ ਹਨ ਤੇ ਵਧਾਈ ਦੇ ਰਹੇ ਹਨ ਪਰ ਸੱਚ ਕਹਾਂ ਤਾਂ ਮੇਰੇ ਲਈ ਇਹ ਕੋਈ ਪ੍ਰਾਪਤੀ ਨਹੀਂ ਹੈ ਤੇ ਨਾ ਹੀ ਕੋਈ ਮਾਣ ਕਰਨ ਵਾਲੀ ਕੋਈ ਗੱਲ। ਰੱਬ ਨਾ ਕਰੇ ਕਿਸੇ ਨੂੰ ਵੀ ਉਨ੍ਹਾਂ ਦੀ ਬਿਮਾਰੀ ਜਾਂ ਸਿਹਤ ਸਬੰਧੀ ਸਮੱਸਿਆ ਕਾਰਨ ਗੂਗਲ ‘ਤੇ ਸਰਚ ਕੀਤਾ ਜਾਵੇ।

ਟੀਵੀ ਅਦਾਕਾਰਾ ਚਾਹੁੰਦੀ ਹੈ ਕਿ ਲੋਕ ਉਸ ਦੀ ਸਰਚ ਕਿਸੇ ਬਿਮਾਰੀ ਕਰਕੇ ਨਹੀਂ ਸਗੋਂ ਉਸ ਦੇ ਕੰਮ ਬਾਰੇ ਜਾਣਨ ਲਈ ਕਰਨ। ਅਦਾਕਾਰਾ ਨੇ ਲਿਖਿਆ, ‘ਮੈਂ ਹਮੇਸ਼ਾ ਲੋਕਾਂ ਦੇ ਮੇਰੇ ਸਫ਼ਰ ਪ੍ਰਤੀ ਸੱਚੇ ਆਦਰ ਤੇ ਸਤਿਕਾਰ ਦੀ ਸ਼ਲਾਘਾ ਕੀਤੀ ਹੈ। ਇਸ ਔਖੇ ਸਮੇਂ ਵਿਚ ਮੈਂ ਸਿਰਫ਼ ਇਹ ਚਾਹੁੰਦੀ ਹਾਂ ਕਿ ਮੇਰੇ ਕੰਮ ਤੇ ਮੇਰੀਆਂ ਪ੍ਰਾਪਤੀਆਂ ਲਈ ਗੂਗਲ ’ਤੇ ਸਰਚ ਕੀਤਾ ਜਾਵੇ, ਜਾਣਿਆ ਜਾਵੇ ਜਾਂ ਸਵੀਕਾਰਿਆ ਜਾਵੇ।

ਹਿਨਾ ਖਾਨ ਹਸਪਤਾਲ ਤੋਂ ਹੋਈ ਡਿਸਚਾਰਜ-ਹਾਲ ਹੀ ‘ਚ ਹਿਨਾ ਖਾਨ 15-20 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਪਰਤੀ ਹੈ। ਇਸ ਸਮੇਂ ਦੌਰਾਨ ਉਹ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਦਮੇ ਵਿੱਚੋਂ ਲੰਘੀ ਪਰ ਉਸ ਨੇ ਮੁਸ਼ਕਲ ਸਮੇਂ ਵਿੱਚ ਵੀ ਆਪਣੇ ਆਪ ਨੂੰ ਮਜ਼ਬੂਤ ​​​​ਰੱਖਿਆ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਵੀ ਔਖੀ ਘੜੀ ਵਿਚ ਚਿਹਰੇ ਦੀ ਮੁਸਕਰਾਹਟ ਨਾ ਭੁੱਲਣ।

Related posts

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਘਰ ਈਡੀ ਦੀ ਛਾਪੇਮਾਰੀ

Current Updates

ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ, ਅਫਗਾਨਿਸਤਾਨ ਨਹੀਂ : ਭਗਵੰਤ ਮਾਨ

Current Updates

ਤਿੰਨ ਸਾਲਾਂ ਵਿੱਚ 51000 ਤੋਂ ਵੱਧ ਨੌਕਰੀਆਂ ਦੇਣ ਤੋਂ ਬਾਅਦ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

Current Updates

Leave a Comment