September 28, 2026
ਖਾਸ ਖ਼ਬਰਰਾਸ਼ਟਰੀ

ਈਪੀਐੇੱਫਓ ’ਚ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਸ਼ੁਰੂ ਹੋਈ ਸਖ਼ਤ ਕਾਰਵਾਈ, ਕਈ ਦਾਗੀ ਅਫ਼ਸਰਾਂ ਦੀਆਂ ਜਾਇਦਾਦਾਂ ਦੀ ਸੀਬੀਆਈ ਤੇ ਏਸੀਬੀ ਤੋਂ ਕਰਵਾਈ ਜਾ ਰਹੀ ਜਾਂਚ

ਈਪੀਐੇੱਫਓ ’ਚ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਸ਼ੁਰੂ ਹੋਈ ਸਖ਼ਤ ਕਾਰਵਾਈ, ਕਈ ਦਾਗੀ ਅਫ਼ਸਰਾਂ ਦੀਆਂ ਜਾਇਦਾਦਾਂ ਦੀ ਸੀਬੀਆਈ ਤੇ ਏਸੀਬੀ ਤੋਂ ਕਰਵਾਈ ਜਾ ਰਹੀ ਜਾਂਚ

ਨਵੀਂ ਦਿੱਲੀ : ਦੇਸ਼ ਦੇ ਵੱਡੇ ਕੰਮ-ਕਾਜੀ ਵਰਗ ਦੀ ਸਮਾਜਿਕ ਸੁਰੱਖਿਆ ਨਾਲ ਜੁੜੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੇੱਫਓ) ’ਚ ਸੁਧਾਰ ਲਈ ਭਿ੍ਸ਼ਟਾਚਾਰ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਕਿਰਤ ਮੰਤਰਾਲੇ ਨੇ ਹੁਣ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਭਿ੍ਸ਼ਟਾਚਾਰ ’ਚ ਸ਼ਾਮਲ ਪਾਏ ਗਏ ਈਪੀਐੇੱਫਓ ਦੇ ਭਿ੍ਸ਼ਟ ਅਫ਼ਸਰਾਂ ਨੂੰ ਮੁਅੱਤਲ ਕਰਨ ਤੋਂ ਲੈ ਕੇ ਜਬਰੀ ਸੇਵਾਮੁਕਤ ਕਰਨ ਦੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਸਮਝਿਆ ਜਾਂਦਾ ਹੈ ਕਿ ਬੀਤੇ ਦੋ ਮਹੀਨਿਆਂ ਦੌਰਾਨ ਈਪੀਐੇੱਫਓ ਦੇ 12 ਭਿ੍ਸ਼ਟ ਅਫ਼ਸਰਾਂ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਦੇ ਹੋਏ ਉਨ੍ਹਾਂ ਨੂੰ ਜਬਰੀ ਸੇਵਾਮੁਕਤ ਕਰ ਦਿੱਤਾ ਗਿਆ ਹੈ। ਨਾਲ ਹੀ ਸੰਗਠਨ ’ਚ ਪਾਰਦਰਸ਼ਤਾ ਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਪਹਿਲ ਤਹਿਤ ਕਰਮਚਾਰੀਆਂ ਨਾਲ ਜੁੜੀਆਂ ਸੇਵਾਵਾਂ ’ਚ ਸੁਧਾਰ ਲਈ ਸਾਰੇ ਪੱਧਰਾਂ ’ਤੇ ਨਿਗਰਾਨੀ, ਇੰਟਰਫੇਸ ਵਿਵਸਥਾ ਨੂੰ ਘੱਟ ਕਰਨ ਲਈ ਆਈਟੀ ਦੀ ਵਰਤੋਂ ਵਧਾਉਣ ਵਰਗੇ ਕਈ ਕਦਮ ਚੁੱਕੇ ਜਾ ਰਹੇ ਹਨ।

ਕਿਰਤ ਮੰਤਰਾਲੇ ਨਾਲ ਜੁੜੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਕਿ ਭਿ੍ਸ਼ਟ ਅਫ਼ਸਰਾਂ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਲਈ ਨਿਯਮ 56-ਜੇ ਦੇ ਸਖ਼ਤ ਕਾਨੂੰਨਾਂ ਦੀ ਵਰਤੋਂ ਸੇਵਾ ਤੋਂ ਹਟਾਇਆ ਜਾ ਰਿਹਾ ਹੈ। ਬੀਤੇ ਦੋ ਮਹੀਨਿਆਂ ’ਚ ਹੀ ਇਸ ਨਿਯਮ ਜ਼ਰੀਏ 12 ਅਫਸਰਾਂ ਨੂੰ ਮੁੱਖ ਰੂਪ ’ਚ ਭਿ੍ਸ਼ਟਾਚਾਰ ਦੇ ਦੋਸ਼ਾਂ ਦੇ ਕਾਰਨ ਸੇਵਾਮੁਕਤ ਕੀਤਾ ਗਿਆ ਹੈ। ਹਾਲ ਹੀ ਦੇ ਦਿਨਾਂ ’ਚ ਈਪੀਐੇੱਫਓ ’ਚ ਪਹਿਲੀ ਵਾਰ ਸੀਨੀਅਰ ਅਫਸਰਾਂ ਦੀ ਸੇਵਾਮੁਕਤੀ ਕੀਤੀ ਗਈ ਹੈ। ਕਿਰਤ ਮੰਤਰਾਲੇ ਦਾ ਮੰਨਣਾ ਹੈ ਕਿ ਅਜਿਹੇ ਸਖਤ ਕਦਮ ਈਪੀਐੇੱਫਓ ਦੀ ਨੌਕਰਸ਼ਾਹੀ ਨੂੰ ਪਾਰਦਰਸ਼ੀ ਬਣਾਉਣ ਲਈ ਅਹਿਮ ਸਾਬਤ ਹੋਣਗੇ।

ਸੂਤਰਾਂ ਅਨੁਸਾਰ, ਈਪੀਐੇੱਫਓ ਦੇ ਭਿ੍ਸ਼ਟ ਅਫਸਰਾਂ ਨੂੰ ਬਾਹਰ ਕਰਨ ਦੇ ਨਾਲ ਹੀ ਮਹਿਕਮੇ ਦਾ ਚੌਕਸੀ ਡਾਇਰੈਕਟੋਰੇਟ ਭਿ੍ਸ਼ਟ ਅਧਿਕਾਰੀਆਂ ਦੀ ਪਛਾਣ ਕਰਨ ਲਈ ਸੀਬੀਆਈ, ਏਸੀਬੀ (ਭਿ੍ਸ਼ਟਾਚਾਰ ਰੋਕੂ ਬਿਊਰੋ) ਵਰਗੀਆਂ ਹੋਰ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅਫਸਰਾਂ ਦੀ ਅਚੱਲ ਜਾਇਦਾਦ ਰਿਟਰਨ ਦੀ ਵੱਧ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਈਪੀਐੇੱਫਓ ’ਚ ਭਿ੍ਸ਼ਟਾਚਾਰ ਦੀ ਰੋਕਥਾਮ ਲਈ ਬੀਤੇ ਮਈ ਮਹੀਨੇ ’ਚ ਚਾਰ ਹੋਰ ਜਗ੍ਹਾ ਖੇਤਰੀ ਚੌਕਸੀ ਡਾਇਰੈਕਟੋਰੇਟ ਸਥਾਪਤ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਮਿਲਾ ਕੇ ਸੰਗਠਨ ’ਚ ਕੁੱਲ ਅੱਠ ਬਿਹਤਰ ਚੌਕਸੀ ਡਾਇਰੈਕਟੋਰੇਟ ਹੋ ਗਏ ਹਨ। ਅੰਦਰੂਨੀ ਸਿਸਟਮ ਨੂੰ ਬਿਹਤਰ ਬਣਾਉਣ ਲਈ ਈਪੀਐੇੱਫਓ ਦੇ ਅੰਦਰੂਨੀ ਆਡਿਟ ਨੂੰ ਮਜ਼ਬੂਤ ਕਰਨ ਦੀ ਪਹਿਲ ਸ਼ੁਰੂ ਕੀਤੀ ਗਈ ਹੈ। ਕਰਮਚਾਰੀਆਂ ਅਤੇ ਅਫਸਰਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਰੈਗੂਲਰ ਵੀਸੀ ਕੀਤੇ ਜਾ ਰਹੇ ਹਨ। ਕਿਰਤ ਮੰਤਰਾਲੇ ਦਾ ਮੰਨਣਾ ਹੈ ਕਿ ਇਨ੍ਹਾਂ ਸੁਧਾਰਾਂ ਨਾਲ ਕਰਮਚਾਰੀ ਭਵਿੱਖ ਨਿਧੀ ਨਾਲ ਜੁੜੀਆਂ ਸੇਵਾਵਾਂ ਹੋਰ ਬਿਹਤਰ ਹੋਣਗੀਆਂ। ਜਿਵੇਂ ਈਪੀਐੇੱਫਓ ਨੇ ਆਟੋ ਕਲੇਮ ਸੈਟਲਮੈਂਟ ਦੀ ਸ਼ੁਰੂਆਤ ਕੀਤੀ ਹੈ ਜਿਸ ਵਿਚ ਬਿਨਾਂ ਕਿਸੇ ਮਨੁੱਖੀ ਦਖਲ ਦੇ ਦਾਅਵੇ ਨੂੰ ਸੰਚਾਲਿਤ ਕੀਤਾ ਜਾਂਦਾ ਹੈ ਅਤੇ 25 ਤੋਂ 30 ਪ੍ਰਤੀਸ਼ਤ ਦਾਅਵਿਆਂ ਦਾ ਨਿਪਟਾਰਾ ਮਨੁੱਖੀ ਦਖਲ ਦੇ ਬਿਨਾਂ ਕੀਤਾ ਜਾ ਰਿਹਾ ਹੈ। ਆਈਟੀ ਪ੍ਰਣਾਲੀ ਨਾਲ ਜੁੜੇ ਕੰਮਾਂ ’ਚ ਤੇਜ਼ੀ ਆਈ ਹੈ ਅਤੇ ਮੈਂਬਰ ਈਪੀਐੇੱਫਓ ਦਫਤਰ ਆਏ ਬਿਨਾਂ ਹੀ ਆਪਣੇ ਦਾਅਵੇ ਯੋਗਦਾਨ ਅਤੇ ਵਿਆਜ ਦਾ ਅਪਡੇਟ ਦੇਖ ਸਕਦੇ ਹਨ।

Related posts

ਜੀਪ ਦੇ ਬੱਸ ਨਾਲ ਟਕਰਾਉਣ ਕਾਰਨ 6 ਦੀ ਮੌਤ

Current Updates

ਮੁੱਖ ਮੰਤਰੀ ਵੱਲੋਂ ਬੈਲ ਗੱਡੀ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਦਾ ਐਲਾਨ

Current Updates

ਫਿਲਮ ਨਾ ਚੱਲਣ ’ਤੇ ਦੋ ਹਫ਼ਤੇ ਉਦਾਸ ਰਹਿੰਦਾ ਹਾਂ: ਆਮਿਰ

Current Updates

Leave a Comment