December 27, 2025
ਖਾਸ ਖ਼ਬਰਰਾਸ਼ਟਰੀ

ਸੁਪਰੀਮ ਕੋਰਟ : ਬਹੁਤ ਸਖ਼ਤ ਹੈ ਯੂਪੀ ਦਾ ਗੁੰਡਾ ਐਕਟ, ਸੁਪਰੀਮ ਕੋਰਟ ਅਜਿਹਾ ਕਿਉਂ ਕਿਹਾ?

ਸੁਪਰੀਮ ਕੋਰਟ : ਬਹੁਤ ਸਖ਼ਤ ਹੈ ਯੂਪੀ ਦਾ ਗੁੰਡਾ ਐਕਟ, ਸੁਪਰੀਮ ਕੋਰਟ ਅਜਿਹਾ ਕਿਉਂ ਕਿਹਾ?

ਨਵੀਂ ਦਿੱਲੀ  : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉੱਤਰ ਪ੍ਰਦੇਸ਼ ਗੈਂਗਸਟਰ ਤੇ ਗ਼ੈਰ-ਸਮਾਜੀ ਸਰਗਰਮੀਆਂ (ਰੋਕਥਾਮ) ਐਕਟ ਬਹੁਤ ਔਖਾ ਪ੍ਰਤੀਤ ਹੁੰਦਾ ਹੈ। ਜਸਟਿਸ ਬੀਆਰ ਗਵਈ ਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਇਹ ਟਿੱਪਣੀ ਇਕ ਵਿਅਕਤੀ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੀ ਹੈ। ਇਸ ਵਿਚ ਇਲਾਹਾਬਾਦ ਹਾਈ ਕੋਰਟ ਦੇ ਮਈ 2023 ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਵਿਅਕਤੀ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਉੱਤਰ ਪ੍ਰਦੇਸ਼ ਗੈਂਗਸਟਰ ਐਕਟ ਦੇ ਤਹਿਤ ਦਰਜ ਇਕ ਮਾਮਲੇ ਵਿਚ ਕਾਸਗੰਜ ਦੀ ਜ਼ਿਲ੍ਹਾ ਅਦਾਲਤ ਵਿਚ ਇਸ ਦੇ ਵਿਰੁੱਧ ਪੈਂਡਿੰਗ ਕਾਰਵਾਈ ਨੂੰ ਰੱਦ ਕਰ ਦਿੱਤਾ ਜਾਵੇ। ਪਰ ਹਾਈ ਕੋਰਟ ਨੇ ਉਸ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ।

ਸਰਬਉੱਚ ਅਦਾਲਤ ਨੇ ਅਪੀਲ ਸਵੀਕਾਰ ਕਰਦੇ ਹੋਏ ਕਿਹਾ ਕਿ ਇਹ ਕਾਨੂੰਨ ਔਖਾ ਜਾਪਦਾ ਹੈ, ਅਸੀਂ ਇਸ ’ਤੇ ਵਿਚਾਰ ਕਰਾਂਗੇ। ਸੁਪਰੀਮ ਕੋਰਟ ਨੇ ਪਿਛਲੇ ਸਾਲ ਨਵੰਬਰ ਵਿਚ ਮਾਮਲੇ ਦੀ ਸੁਣਵਾਈ ਕਰਦੇ ਹੋਏ ਉੱਤਰ ਪ੍ਰਦੇਸ਼ਸਰਕਾਰ ਤੇ ਹੋਰਨਾਂ ਤੋਂ ਪਟੀਸ਼ਨ ’ਤੇ ਜਵਾਬ ਮੰਗਿਆ ਸੀ ਤੇ ਕਿਹਾ ਸੀ ਕਿ ਅਸਥਾਈ ਅੰਤਰਿਮ ਹੁਕਮ ਦੇ ਜ਼ਰੀਏ ਨਾਲ ਗੈਂਗਸਟਰ ਐਕਟ ਦੇ ਤਹਿਤ ਪਟੀਸ਼ਨਰ ਵਿਰੁੱਧ ਕੋਈ ਸਜ਼ਾ ਦੇਣ ਵਾਲਾ ਕਦਮ ਨਹੀਂ ਚੁੱਕਿਆ ਜਾਵੇਗਾ।

Related posts

ਨੋਇਡਾ: 55 ਸਾਲਾ ਮਹਿਲਾ ਦਾ ਕੋਵਿਡ ਟੈਸਟ ਪਾਜ਼ੀਟਿਵ ਆਇਆ

Current Updates

ਹਰਜੋਤ ਸਿੰਘ ਬੈਂਸ ਦੀ ਨਵੀਂ ਪਹਿਲ, ਸਕੂਲ ਦੀ ਅਸਲ ਸਥਿਤੀ ਜਾਣਨ ਲਈ ਵਿਦਿਆਰਥੀਆਂ ਨੂੰ ਲਿਆਂਦਾ ਸਕੱਤਰੇਤ

Current Updates

तेजिंदर मेहता को चेयरमैन बनाना टकसालियों का सम्मान : अमरीक सिंह बंगड़

Current Updates

Leave a Comment