April 9, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਵਿਸਤਾਰਾ ਦੀ ਅੱਜ ਆਖਰੀ ਉਡਾਣ, ਏਅਰ ਇੰਡੀਆ ’ਚ ਹੋਵੇਗਾ ਰਲੇਵਾਂ

ਵਿਸਤਾਰਾ ਦੀ ਅੱਜ ਆਖਰੀ ਉਡਾਣ, ਏਅਰ ਇੰਡੀਆ ’ਚ ਹੋਵੇਗਾ ਰਲੇਵਾਂ

ਨਵੀਂ ਦਿੱਲੀ- ਵਿਸਤਾਰਾ ਦਾ ਏਅਰ ਇੰਡੀਆ ਨਾਲ ਰਲੇੇਵੇਂ ਦੇ ਚਲਦਿਆਂ ਅੱਜ ਵਿਸਤਾਰਾ  ਦੀ ਆਖਰੀ ਉਡਾਣ ਹੈ, ਇਸ ਦੌਰਾਨ ਵਿਸਤਾਰਾ ਨਾਲ ਜੁੜੇ ਯਾਤਰੀ ਆਪਣੀ ਆਖਰੀ ਉਡਾਣ ਦੇ ਭਾਵਨਾਤਮਕ ਤਜਰਬਿਆਂ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰ ਰਹੇ ਹਨ। ਵਿਸਤਾਰਾ ਦਾ ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਵਿਚਕਾਰ ਇੱਕ ਸਮਝੌਤੇ ਤਹਿਤ ਪੂਰੀ ਤਰ੍ਹਾਂ ਨਾਲ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਵਿੱਚ ਰਲੇਵਾਂ ਹੋ ਜਾਵੇਗਾ।

ਇਸ ਸਬੰਧੀ ਇਕ ਯਾਤਰੀ ਚਿਰਾਗ ਨਾਇਕ ਨੇ ‘ਐਕਸ’ ’ਤੇ ਲਿਖਿਆ ਕਿ ਸ਼ਾਨਦਾਰ ਉਡਾਣਾਂ ਅਤੇ ਸ਼ਾਨਦਾਰ ਸੇਵਾ ਲਈ ਪੁਰਾਣੀਆਂ ਯਾਦਾਂ ਨਾਲ ਭਰਿਆ ਸਮਾਂ, ਜਿਸ ਨੇ ਵਿਸਤਾਰਾ (Vistara) ਨੂੰ ਭਾਰਤ ਦੀ ਸਭ ਤੋਂ ਵਧੀਆ ਏਅਰਲਾਈਨ ਬਣਾਇਆ। ਉਨ੍ਹਾਂ ਏਅਰਲਾਈਨ ਨੂੰ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ। ਰਲੇਵੇਂ ਤੋਂ ਬਾਅਦ ਵਿਸਤਾਰਾ ਦੀਆਂ ਉਡਾਣਾਂ ਏਅਰ ਇੰਡੀਆ ਵੱਲੋਂ ਸੰਚਾਲਿਤ ਕੀਤੀਆਂ ਜਾਣਗੀਆਂ।

ਦੱਸਣਯੋਗ ਹੈ ਕਿ ਵਿਸਤਾਰਾ ਦੇ ਰੂਟ ਅਤੇ ਸਮਾਂ-ਸਾਰਣੀ ਉਹੀ ਰਹੇਗੀ ਅਤੇ ਸੇਵਾਵਾਂ ਵੀ ਉਸੇ ਚਾਲਕ ਦਲ ਵੱਲੋਂ ਹੀ ਦਿੱਤੀਆਂ ਜਾਂਦੀਆਂ ਰਹਿਣਗੀਆਂ। ਏਅਰ ਇੰਡੀਆ ਨੇ ਭਾਰਤ ਵਿੱਚ ਵੱਖ-ਵੱਖ ਪੁਆਇੰਟਾਂ ’ਤੇ ਵਾਧੂ ਸਰੋਤ ਅਲਾਟ ਕੀਤੇ ਹਨ ਅਤੇ ਪਰਿਵਰਤਨ ਦੀ ਸਹੂਲਤ ਲਈ ਭਾਈਵਾਲ ਹਵਾਈ ਅੱਡਿਆਂ ਨਾਲ ਸਹਿਯੋਗ ਕਰ ਰਿਹਾ ਹੈ।

ਏਅਰਲਾਈਨ ਨੇ ਪਿਛਲੇ ਕੁਝ ਮਹੀਨਿਆਂ ਵਿੱਚ 270,000 ਗਾਹਕ ਜਿਨ੍ਹਾਂ ਨੇ ਵਿਸਤਾਰਾ  ਦੀਆਂ ਉਡਾਣਾਂ ਬੁੱਕ ਕੀਤੀਆਂ ਸਨ, ਨੂੰ ਏਅਰ ਇੰਡੀਆ ਵਿੱਚ ਮਾਈਗ੍ਰੇਟ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

Related posts

ਦੋਸ਼ੀ ਨੂੰ ਮੌਤ ਦੀ ਸਜ਼ਾ ਲਈ ਹਾਈਕੋਰਟ ਪੁੱਜੀ ਸੀਬੀਆਈ

Current Updates

ਡਾ. ਬਲਬੀਰ ਸਿੰਘ ਦੇ ਦਫ਼ਤਰ ਕੋਲ ਪੁਲਸ ਮੁਲਾਜ਼ਮ ਦੀ ਕਾਰ ਤੇ ਡਿੱਗੀ ਕੰਧ

Current Updates

ਨਸ਼ਿਆਂ ਖ਼ਿਲਾਫ਼ ਜੰਗ: ਸੂਬੇ ’ਚੋਂ ਨਸ਼ਾ ਖ਼ਤਮ ਕਰ ਦਿਆਂਗੇ: ਬਲਬੀਰ ਸਿੰਘ

Current Updates

Leave a Comment