ਸੁਧਾਰਾ ਸਭਾ ਸ੍ਰੀ ਕੇਦਾਰਨਾਥ ਵੱਲੋਂ ਬਚੇ ਦਾ ਜਨਮ ਦਿਨ ਮਨਾਇਆ
ਪਟਿਆਲਾ : ਅੱਜ ਇਥੇ ਪ੍ਰਾਚੀਨ ਸ਼ਿਵ ਮੰਦਿਰ ਸ੍ਰੀ ਕੇਦਾਰਨਾਥ ਵਿਖੇ ਸ੍ਰੀ ਸਤਨਾਮ ਹਸੀਜਾ ਵੱਲੋਂ ਉਨ੍ਹਾਂ ਦੇ ਪੱਤਰ ਸ੍ਰੀ ਦਵਿੰਦਰ ਕੁਮਾਰ ਹਸੀਜਾ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਅੰਜੂ ਹਸੀਜਾ ਦੇ ਵਿਆਹ ਦੀ 27ਵੀਂ ਵਰ੍ਹੇਗੰਢ ਮਨਾਈ ਗਈ| ਇਸ ਮੌਕੇ ਉਨ੍ਹਾਂ ਵੱਲੋਂ ਕੁਲਚੇ ਛੋਲੇ ਦਾ ਲੰਗਰ ਅਤੇ ਮੀਠੇ ਪਾਣੀ ਦੀ ਛਬੀਲ ਲਗਾਈ ਗਈ ਅਤੇ ਮੰਦਿਰ ’ਚ ਕਈ ਪੌਦੇ ਵੀ ਲਗਾਏ ਗਏ| ਇਸ ਮੌਕੇ ਸ੍ਰੀ ਸਤਨਾਮ ਹਸੀਜਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਪੁੱਤਰ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਮੰਦਿਰ ਵਿੱਚ ਇਹ ਪ੍ਰੋਗਰਾਮ ਉਲੀਕਿਆ ਗਿਆ ਜਿਸ ਅਧੀਨ ਕੁਚਲੇ-ਛੋਲੇ ਦਾ ਲੰਗਰ ਅਤੇ ਮੀਠੇ ਪਾਣੀ ਦੀ ਛਬੀਲ ਲਗਾਈ ਹੈ| ਇਸ ਮੌਕੇ ਉਨ੍ਹਾਂ ਵੱਲੋਂ ਸ੍ਰੀ ਭਗਵਤੀ ਪ੍ਰਸਾਦ ਜੀ ਦੇ ਪੋਤੇ ਮਾਨਵਿਕ ਦਾ ਜਨਮ ਦਿਨ ਵੀ ਮਨਾਇਆ ਗਿਆ| ਉਨ੍ਹਾਂ ਨੇ ਦੱਸਿਆ ਕਿ ਸੁਧਾਰਾ ਸਭਾ ਸ੍ਰੀ ਕੇਦਾਰਨਾਥ ਵੱਲੋਂ ਮੰਦਰ ਦੀ ਬਿਹਤਰੀ ਲਈ ਕਈ ਉਪਰਾਲੇ ਕੀਤੇ ਜਾ ਰਹੇ ਜਿਸ ਤਹਿਤ ਮੰਦਿਰ ਵਿੱਚ ਬੱਚਿਆਂ ਲਈ ਝੂਲੇ ਲਗਾਏ ਗਏ ਹਨ ਅਤੇ ਮੰਦਿਰ ਨੂੰ ਹੋਰ ਸੁੰਦਰ ਬਣਾਉਣ ਲਈ ਮੰਦਿਰ ’ਚ ਚਿੱਤਰਕਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਇਥੇ ਬੱਚਿਆਂ ਦੇ ਜਨਮ ਮਨਾਉਣਾ ਦਾ ਉਪਰਾਲਾ ਵੀ ਸੁਧਾਰ ਸਭਾ ਸ੍ਰੀ ਕੇਦਾਰਨਾਥ ਵੱਲੋਂ ਕੀਤਾ ਜਾ ਰਿਹਾ ਹੈ| ਇਸ ਮੌਕੇ ਸ੍ਰੀ ਹਸੀਜਾ ਨੇ ਦੱਸਿਆ ਕਿ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਮੰਦਰ ਵਿਚ ਲੈ ਕੇ ਆਉਣ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਆਪਣੇ ਧਰਮ ਅਤੇ ਸਭਿਆਚਾਰ ਬਾਰੇ ਪਤਾ ਲਗ ਸਕੇ ਅਤੇ ਉਹ ਚੰਗੀ ਸਿੱਖਿਆ ਹਾਸਲ ਕਰਕੇ ਵਧੀਆ ਨਾਗਰਿਕ ਬਣ ਸਕਣ|
