September 28, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਪਬਲਿਕ ਹੈਲਪ ਫਾਊਂਡੇਸ਼ਨ ਨੇ ਸੜਕ ਸੁਰੱਖਿਆ ਮੁਹਿੰਮ ਤਹਿਤ ਵਾਹਨਾਂ ’ਤੇ ਲਗਾਏ ਰਿਫਲੈਕਟਰ

ਪਬਲਿਕ ਹੈਲਪ ਫਾਊਂਡੇਸ਼ਨ ਨੇ ਸੜਕ ਸੁਰੱਖਿਆ ਮੁਹਿੰਮ ਤਹਿਤ ਵਾਹਨਾਂ ’ਤੇ ਲਗਾਏ ਰਿਫਲੈਕਟਰ

ਪਬਲਿਕ ਹੈਲਪ ਫਾਊਂਡੇਸ਼ਨ ਨੇ ਸੜਕ ਸੁਰੱਖਿਆ ਮੁਹਿੰਮ ਤਹਿਤ ਵਾਹਨਾਂ ’ਤੇ ਲਗਾਏ ਰਿਫਲੈਕਟਰਪਟਿਆਲਾ : ਕੌਮੀ ਸੜਕ ਸੁਰੱਖਿਆ ਮੁਹਿੰਮ ਤਹਿਤ ਟਰੈਫਿਕਪੁਲੀਸ ਪਟਿਆਲਾ ਵੱਲੋਂ ਵੀਰਵਾਰ ਨੂੰ ਲੀਲਾ ਭਵਨ ਟਰੈਫਿਕ ਲਾਈਟ ਚੌਕ ਵਿਖੇ ਵਾਹਨਾਂ ’ਤੇ ਰੇਡੀਅਮ ਰਿਫਲੈਕਟਰ ਲਗਾਏ ਗਏ। ਟਰੈਫਿਕ ਪੁਲਿਸ ਵੱਲੋਂ ਪਟਿਆਲਾ ਦੀ ਪ੍ਰਮੁੱਖ ਸਮਾਜਿਕ ਸੰਸਥਾ ਪਬਲਿਕ ਹੈਲਪ ਫਾਊਂਡੇਸ਼ਨ (ਰਜਿ.) ਪੰਜਾਬ ਦੇ ਸਹਿਯੋਗ ਨਾਲ ਰਿਫਲੈਕਟਰ ਲਗਾਏ ਗਏ। ਇਸ ਮੌਕੇ ਡੀਐਸਪੀ ਟਰੈਫਿਕ ਕਰਮਵੀਰ ਤੂਰ ਨੇ ਇਸ ਮੁਹਿੰਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਮਰਸ਼ੀਅਲ ਵਾਹਨ ਚਾਲਕ ਆਪਣੇ ਵਾਹਨਾਂ ‘ਤੇ ਤੁਰੰਤ ਰਿਫਲੈਕਟਰ ਲਗਾਉਣ। ਹੋਰ ਵਾਹਨ ਚਾਲਕਾਂ ਨੂੰ ਵੀ ਚਾ ਹੀਦਾ ਹੈ ਕਿ ਉਹ ਆਪਣੇ ਵਾਹਨਾਂ ‘ਤੇ ਰਿਫਲੈਕਟਰ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ | ਧੁੰਦ ਦੇ ਮੌਸਮ ਦੌਰਾਨ ਲੋਕ ਬਿਨਾਂ ਕਿਸੇ ਕਾਰਨ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਗੈਰ-ਜ਼ਰੂਰੀ ਕੰਮ ਮੁਲਤਵੀ ਕਰਨ। ਡੀਐਸਪੀ ਕਰਮਵੀਰ ਤੂਰ ਨੇ ਕਿਹਾ ਕਿ ਉਹ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਸਹਿਯੋਗ ਕਰਨ। ਸੰਸਥਾ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਫਾਊਂਡੇਸ਼ਨ ਸਮੇਂ-ਸਮੇਂ ‘ਤੇ ਸੜਕ ਸੁਰੱਖਿਆ ਲਈ ਜਾਗਰੂਕਤਾ ਮੁਹਿੰਮਾਂ ਵਿੱਚ ਸਰਗਰਮੀ ਨਾਲ ਕੰਮ ਕਰਦੀ ਹੈ। ਇਸ ਮੌਕੇ ਟਰੈਫਿਕ ਸਿਟੀ ਵਨ ਇੰਚਾਰਜ ਐਸ.ਆਈ ਬਲਜੀਤ ਸਿੰਘ, ਸਿਟੀ ਦੋ ਇੰਚਾਰਜ ਭਗਵਾਨ ਸਿੰਘ ਲਾਡੀ, ਪਬਲਿਕ ਹੈਲਪ ਫਾਊਂਡੇਸ਼ਨ ਦੇ ਮੁਖੀ ਮੱਗਰ ਸਿੰਘ, ਇੰਦਰਪਾਲ ਚੀਮਾ, ਸੁਰਿੰਦਰ ਸਿੰਘ, ਪ੍ਰਥਮ ਕੁਮਾਰ, ਸ਼ਬਨਮ, ਹਰਵਿਜੇ ਸੇਠੀ, ਗੁਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

Related posts

ਆਂਗਣਵਾੜੀਆਂ ਵਿੱਚ ਪੌਸ਼ਟਿਕ ਆਹਾਰ ਦੀ ਥਾਂ ਮਾਸੂਮਾਂ ਨੂੰ ਮਿਲ ਰਹੇ ਬਿਸਕੁਟ ਤੇ ਟੌਫੀਆਂ, ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ

Current Updates

ਦਿੱਲੀ ’ਚ ਖਰਾਬ ਮੌਸਮ ਕਰਕੇ ਤਿੰਨ ਉਡਾਨਾਂ ਡਾਇਵਰਟ, 100 ਤੋਂ ਵੱਧ ਵਿਚ ਦੇਰੀ

Current Updates

ਜੰਮੂ-ਕਸ਼ਮੀਰ ਦੀਆਂ ਖਬਰਾਂ: ਜੰਗੀ ਖੇਤਰ ’ਚ ਸ਼ਹਿਰ ਦੇ ਤਿੰਨਾਂ ਜੱਥੇਬੰਦੀਆਂ ਵਿੱਚ ਛਾਪੇਮਾਰੀ

Current Updates

Leave a Comment