September 9, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

No Work No Pay ਦਾ ਨਿਯਮ ਪਹਿਲਾਂ ‘ਆਪ’ ’ਤੇ ਲਾਗੂ ਹੋਵੇ: ਕੇਵਲ ਸਿੰਘ ਢਿੱਲੋਂ

No Work No Pay ਦਾ ਨਿਯਮ ਪਹਿਲਾਂ ‘ਆਪ’ ’ਤੇ ਲਾਗੂ ਹੋਵੇ: ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ-  ਪੰਜਾਬ ਭਾਜਪਾ ਦੇ ਆਗੂ ਕੇਵਲ ਸਿੰਘ ਢਿੱਲੋਂ ਨੇ ‘ਆਪ’ ਸਰਕਾਰ ’ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਕੋਈ ਖ਼ੈਰਾਤ ਨਹੀਂ ਮੰਗ ਰਹੇ, ਸਗੋਂ ਆਪਣਾ ਬਕਾਇਆ ਡੀ.ਏ. (ਮਹਿੰਗਾਈ ਭੱਤਾ) ਅਤੇ ਬਣਦਾ ਹੱਕ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ “ਨੋ ਵਰਕ, ਨੋ ਪੇਅ” ਦਾ ਨਿਯਮ ਲਾਗੂ ਕਰਨਾ ਹੈ ਤਾਂ ਉਹ ਪਹਿਲਾਂ ‘ਆਪ’ ਸਰਕਾਰ ਉੱਤੇ ਲਾਗੂ ਕੀਤਾ ਜਾਵੇ। ਢਿੱਲੋ ਨੇ ਕਿਹਾ ਕਿ ਜਿਸ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਨੂੰ ਦੇਣ ਲਈ ਪੈਸੇ ਨਹੀਂ ਹਨ, ਉਹ ਸੂਬੇ ਦਾ ਵਿਕਾਸ ਕਿੱਥੋਂ ਕਰ ਸਕਦੀ ਹੈ।

ਢਿੱਲੋ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਦੇ ਕੁਸ਼ਾਸਨ ਨੇ ਸੂਬੇ ਨੂੰ ਆਰਥਿਕ ਸੰਕਟ ਵਿੱਚ ਧੱਕ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਨੂੰ ਧਮਕੀਆਂ ਦੇਣ ਨਾਲ ਉਨ੍ਹਾਂ ਦੇ ਹੱਕ ਨਹੀਂ ਦਬਾਏ ਜਾ ਸਕਦੇ, ਕਿਉਂਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਪ੍ਰਚਾਰ ਨਹੀਂ ਸਗੋਂ ਅਸਲ ਸੁਸ਼ਾਸਨ ਅਤੇ ਕੰਮ ਚਾਹੀਦਾ ਹੈ। ਭਾਜਪਾ ਆਗੂ ਨੇ ਐਲਾਨ ਕੀਤਾ ਕਿ ਮੁਲਾਜ਼ਮ ਵਰਗ ਦੇ ਸੰਘਰਸ਼ ਵਿੱਚ ਭਾਜਪਾ ਚੱਟਾਨ ਵਾਂਗ ਨਾਲ ਖੜ੍ਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦਿਆਂ ਹੀ ‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਕੱਟੀ ਗਈ ਤਨਖਾਹ ਅਤੇ ਡੀ.ਏ. ਦੇ ਬਕਾਏ ਵਿਆਜ ਸਮੇਤ ਵਾਪਸ ਕੀਤੇ ਜਾਣਗੇ।

Related posts

ਮਜੀਠਾ ਜ਼ਹਿਰੀਲੀ ਸ਼ਰਾਬ ਦੁਖਾਂਤ: ਪੁਲੀਸ ਵੱਲੋਂ ਦਿੱਲੀ ਦੇ ਦੋ ਵਪਾਰੀ ਕਾਬੂ

Current Updates

‘ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਸਾਡੀ ਮੁੱਖ ਮੰਗ, ਇਸ ਨਾਲ ਕੋਈ ਸਮਝੌਤਾ ਨਹੀਂ’: CJP

Current Updates

ਫ਼ਰੀਦਕੋਟ ‘ਚ ਨਕਲ ਦਾ ਡਰ: ਜ਼ਿਲ੍ਹੇ ‘ਚ ਨਹੀਂ ਬਣਿਆ B.Ed. ਪ੍ਰੀਖਿਆ ਦਾ ਇੱਕ ਵੀ ਕੇਂਦਰ, ਹੋਰਨਾਂ ਜ਼ਿਲ੍ਹਿਆਂ ‘ਚ ਜਾਣਗੇ ਪ੍ਰੀਖਿਆਰਥੀ

Current Updates

Leave a Comment