September 26, 2026
ਖਾਸ ਖ਼ਬਰਖੇਡਾਂਪੰਜਾਬ

ਦਾਨਿਸ਼ਵੀਰ ਕਿਰਨ ਨੇ ਜਿੱਤੇ ਦੋ ਤਮਗੇ

Danishveer Kiran won two medals

ਪਟਿਆਲਾ। ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਦਾਨਿਸ਼ਵੀਰ ਕਿਰਨ ਨੇ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਤੀਰ ਅੰਦਾਜ਼ੀ ਵਿੱਚ ਦੋ ਕਾਂਸੇ ਦੇ ਤਮਗੇ ਜਿੱਤਕੇ ਅਧਿਆਪਕਾਂ, ਕੋਚ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਖੇਡਾਂ ਵਤਨ ਪੰਜਾਬ ਦੀਆਂ ਪਿਛਲੇ ਦਿਨੀਂ ਪੋਲੋ ਗਰਾਉਂਡ ਪਟਿਆਲਾ ਵਿਖੇ ਸੰਪੰਨ ਹੋਈਆਂ ਹਨ।
ਦਾਨਿਸ਼ਵੀਰ ਨੇ ਅੰਡਰ-14 ਉਮਰ ਵਰਗ ਵਿੱਚ ਉਲੰਪਿਕ ਰਾਉੰਡ ਅਤੇ ਰੈਂਕਿੰਗ ਰਾਉੰਡ ਵਿੱਚ ਕਾਂਸੇ ਦੇ ਤਮਗੇ ਜਿੱਤੇ ਹਨ। ਉਹ ਡੀਏਵੀ ਪਬਲਿਕ ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ। ਦਾਨਿਸ਼ਵੀਰ ਨੇ ਕਿਹਾ ਕਿ ਕੋਚ ਸੁਰਿੰਦਰ ਸਿੰਘ ਰੰਧਾਵਾ, ਸਹਾਇਕ ਕੋਚ ਵਿਸ਼ੂ ਵਰਮਾ, ਸਕੂਲ ਪ੍ਰਿੰਸੀਪਲ ਵਿਵੇਕ ਤਿਵਾੜੀ ਅਤੇ ਮਾਤਾ ਡਾ. ਆਸ਼ਾ ਕਿਰਨ ਦੇ ਮਾਰਗ ਦਰਸ਼ਨ ਅਤੇ ਕੋਚਿੰਗ ਸਦਕਾ ਉਹ ਸਫਲਤਾ ਵੱਲ ਪਹਿਲਾ ਕਦਮ ਪੁੱਟ ਸਕੀ ਹੈ। ਭਵਿੱਖ ਵਿੱਚ ਉਹ ਆਪਣੀ ਖੇਡ ਵਿੱਚ ਹੋਰ ਲਗਨ ਨਾਲ ਮਿਹਨਤ ਕਰੇਗੀ ਅਤੇ ਸਫਲਤਾ ਦੇ ਨਵੇੰ ਮੁਕਾਮ ਹਾਸਲ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇਗੀ। ਦਾਨਿਸ਼ਵੀਰ ਪੰਜਾਬੀ ਯੂਨੀਵਰਸਿਟੀ ਦੀ ਤੀਰ ਅੰਦਾਜ਼ੀ ਰੇਂਜ ਵਿੱਚ ਰੋਜ਼ਾਨਾ ਅਭਿਆਸ ਕਰਦੀ ਹੈ। ਦਾਨਿਸ਼ਵੀਰ ਦੇ ਮਾਤਾ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਟਿਆਲਾ ਵਿਖੇ ਜਿਊਗ੍ਰਾਫੀ ਦੇ ਲੈਕਚਰਾਰ ਅਤੇ ਮਸ਼ਹੂਰ ਵਾਤਾਵਰਣ ਮਾਹਿਰ ਹਨ।

Related posts

34 ਸਾਲ ਪੁਰਾਣਾ ਮਾਮਲਾ: ਜਨਤਾ ਐਕਸਪ੍ਰੈਸ ਬੰਬ ਧਮਾਕੇ ਦੇ ਪੀੜਤਾਂ ਨੂੰ ਮਿਲੇਗਾ ਮੁਆਵਜ਼ਾ, ਹਾਈਕੋਰਟ ਦਾ ਵੱਡਾ ਫੈਸਲਾ

Current Updates

ਬਲੈਕਆਊਟ ਦਰਮਿਆਨ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਮੈਚ ਰੱਦ

Current Updates

ਥਾਈਲੈਂਡ-ਕੰਬੋਡੀਆ ਟਕਰਾਅ: ਭਾਰਤੀ ਦੂਤਾਵਾਸ ਵੱਲੋਂ ਯਾਤਰਾ ਸਬੰਧੀ ਸਲਾਹ ਜਾਰੀ

Current Updates

Leave a Comment