ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਖੁਦਕੁਸ਼ੀ ਮਾਮਲੇ ‘ਚ ਭੋਜਪੁਰੀ ਗਾਇਕ ਸਮਰ ਸਿੰਘ ਅਤੇ ਉਸ ਦੇ ਭਰਾ ਸੰਜੇ ਸਿੰਘ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਸਾਰਨਾਥ ਥਾਣੇ ਦੇ ਥਾਣਾ ਮੁਖੀ ਧਰਮਪਾਲ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਮੁੰਬਈ ਤੋਂ ਵਾਰਾਣਸੀ ਪਹੁੰਚੀ ਅਕਾਂਕਸ਼ਾ ਦੀ ਮਾਂ ਮਧੂ ਦੂਬੇ ਦੀ ਸ਼ਿਕਾਇਤ ‘ਤੇ ਭੋਜਪੁਰੀ ਗਾਇਕ ਸਮਰ ਸਿੰਘ ਅਤੇ ਉਸ ਦੇ ਭਰਾ ਸੰਜੇ ਸਿੰਘ ਦੇ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਐਤਵਾਰ ਨੂੰ ਵਾਰਾਣਸੀ ਦੇ ਸਾਰਨਾਥ ‘ਚ ਇਕ ਹੋਟਲ ਦੇ ਕਮਰੇ ‘ਚ ਮ੍ਰਿਤਕ ਪਾਈ ਗਈ ਸੀ।