July 29, 2026
ਰਾਸ਼ਟਰੀ

ਕਰਨਾਟਕ ਵਿਧਾਨ ਸਭਾ ਚੋਣਾਂ: ਕਾਂਗਰਸ ਨੇ 124 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ, ਖੜਗੇ ਦਾ ਪੁੱਤ ਵੀ ਮੈਦਾਨ ’ਚ

Karnataka Assembly Elections: Congress gives tickets to 124 candidates, Kharge's son is also in the fray

ਬੰਗਲੁਰੂ,: ਕਰਨਾਟਕ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ 124 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ, ਜਿਸ ਮੁਤਾਬਕ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੂੰ ਵਰੁਣਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਆਪਣੇ ਕਨਕਪੁਰਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਪਾਰਟੀ ਨੇ ਸਾਬਕਾ ਉਪ ਮੁੱਖ ਮੰਤਰੀ ਜੀ. ਪਰਮੇਸ਼ਵਰ ਨੂੰ ਕੋਰਾਤਾਗੇਰੇ (ਐੱਸਸੀ) ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਸਾਬਕਾ ਮੰਤਰੀ ਕੇਐੱਚ ਮੁਨੀਅੱਪਾ ਅਤੇ ਪ੍ਰਿਯੰਕ ਖੜਗੇ ਕ੍ਰਮਵਾਰ ਦੇਵਨਹੱਲੀ ਅਤੇ ਚਿਤਾਪੁਰ (ਐੱਸਸੀ) ਤੋਂ ਚੋਣ ਲੜਨਗੇ। ਪ੍ਰਿਯੰਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਬੇਟੇ ਹਨ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ 17 ਮਾਰਚ ਨੂੰ ਦਿੱਲੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

Related posts

Web Series Glory ਦੀ ਟੀਮ ਚੰਡੀਗੜ੍ਹ ਪਹੁੰਚੀ, ਪਹਿਲੀ ਮਈ ਨੂੰ Netflix ’ਤੇ ਹੋਵੇਗੀ ਰਿਲੀਜ਼

Current Updates

ਭਿਆਨਕ ਸੜਕ ਹਾਦਸੇ ’ਚ 6 ਸਕੂਲੀ ਬੱਚਿਆਂ ਤੇ ਇਨੋਵਾ ਡਰਾਈਵਰ ਦੀ ਮੌਤ

Current Updates

ਦੇਸ਼ ਯੂਪੀ ’ਚ ਹੋਈ ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲ ਜੁੜੀ ਜ਼ਮੀਨ ਦੀ ਨਿਲਾਮੀ

Current Updates

Leave a Comment