September 25, 2026
ਖਾਸ ਖ਼ਬਰਪੰਜਾਬਰਾਸ਼ਟਰੀ

ਐਸਐਸਟੀ ਨਗਰ ਸਥਿਤ ਸ਼ਿਵਾਲਿਕ ਪਬਲਿਕ ਸਕੂਲ: ਪਟਿਆਲਾ ਨੂੰ ਧਮਕੀ ਭਰੀ ਮੇਲ

ਐਸਐਸਟੀ ਨਗਰ ਸਥਿਤ ਸ਼ਿਵਾਲਿਕ ਪਬਲਿਕ ਸਕੂਲ: ਪਟਿਆਲਾ ਨੂੰ ਧਮਕੀ ਭਰੀ ਮੇਲ

ਪਟਿਆਲਾ: ਬੀਤੇ ਦਿਨ ਰਾਜਪੁਰਾ ਦੇ ਰੇਲਵੇ ਟਰੈਕ ’ਤੇ ਧਮਾਕਾ ਹੋਇਆ, ਇਸ ਧਮਾਕੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ‘ਤੇ ਇਸ ਧਮਾਕੇ ਨੂੰ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਹਜੇ 24 ਘੰਟੇ ਹੋਏ ਸੀ ਕਿ ਮੁੜ ਤੋਂ ਪੰਜਾਬ ਦੇ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ। ਤਾਜ਼ਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਸਕੂਲ ਨੂੰ ਮੁੜ ਤੋਂ ਧਮਕੀ ਮਿਲੀ ਹੈ। ਸਕੂਲ ਨੂੰ ਬੰਬ ਦੀ ਧਮਕੀ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਪਟਿਆਲਾ (Etv Bharat) ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਅੱਜ ਸਵੇਰੇ ਪਟਿਆਲਾ ਦੇ ਐਸਐਸਟੀ ਨਗਰ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਨੂੰ ਧਮਕੀ ਮਿਲੀ। ਧਮਕੀ ਭਰੀ ਈਮੇਲ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਕੂਲ ਵੱਲੋਂ ਉਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ ਅਤੇ ਮੌਕੇ ‘ਤੇ ਪਹੁੰਚ ਕੇ ਸਕੂਲ ਦੀ ਘੇਰਾਬੰਦੀ ਕਰ ਦਿੱਤੀ ਗਈ।

ਮੌਕੇ ‘ਤੇ ਪਹੁੰਚੀਆਂ ਪੁਲਿਸ ਟੀਮਾਂ- ਪਟਿਆਲਾ ਡਿਵੀਜ਼ਨ 4 ਨੰਬਰ ਦੇ ਐਸਐਚਓ ਰਣਦੀਪ ਕੁਮਾਰ ਨੇ “ਦੱਸਿਆ ਕਿ ਪੁਲਿਸ ਕੰਟਰੋਲ ਰੂਮ (112) ਨੂੰ ਸਵੇਰੇ ਕਰੀਬ 9:00 ਵਜੇ ਇਸ ਈਮੇਲ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਐਸਐਸਟੀ ਨਗਰ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਨੂੰ ਧਮਕੀ ਭਰੀ ਮੇਲ ਆਈ ਹੈ। ਐਸਐਸਟੀ ਨਗਰ ਸਥਿਤ ਸ਼ਿਵਾਲਿਕ ਪਬਲਿਕ ਸਕੂਲ: ਪਟਿਆਲਾ ਨੂੰ ਧਮਕੀ ਭਰੀ ਮੇਲਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮਾਂ, ਬੰਬ ਸਕੁਆਡ ਅਤੇ ਡੌਗ ਸਕੁਆਡ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ। ਟੀਮਾਂ ਵੱਲੋਂ ਸਕੂਲ ਦੀ ਇਮਾਰਤ, ਕਲਾਸਰੂਮਾਂ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਤਲਾਸ਼ੀ ਅਭਿਆਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਵਸਤੂ ਜਾਂ ਬੰਬ ਵਰਗਾ ਸਮਾਨ ਬਰਾਮਦ ਨਹੀਂ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਰਾਹਤ ਦਾ ਸਾਹ ਲਿਆ ਅਤੇ ਇਲਾਕਾ ਵਾਸੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਹ ਧਮਕੀ ਕਿਸੇ ਸ਼ਰਾਰਤੀ ਤੱਤ ਵੱਲੋਂ ਫੈਲਾਈ ਗਈ ਅਫਵਾਹ ਹੋ ਸਕਦੀ ਹੈ, ਪਰ ਫਿਰ ਵੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।”

ਤੁਰੰਤ ਛੁੱਟੀ ਦਾ ਕੀਤਾ ਐਲਾਨ- ਧਮਕੀ ਮਿਲਣ ਦੇ ਤੁਰੰਤ ਬਾਅਦ ਹੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਪ੍ਰਸ਼ਾਸਨ ਨੇ ਤੁਰੰਤ ਅੱਜ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਅਤੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ। ਮਾਪਿਆਂ ਵਿੱਚ ਵੀ ਘਟਨਾ ਨੂੰ ਲੈ ਕੇ ਚਿੰਤਾ ਦੇ ਹਾਲਾਤ ਦੇਖਣ ਨੂੰ ਮਿਲੇ। ਪੁਲਿਸ ਦੀ ਲੋਕਾਂ ਨੂੰ ਅਪੀਲ ਪੁਲਿਸ ਨੇ ਦੱਸਿਆ ਕਿ ਧਮਕੀ ਭਰੀ ਈਮੇਲ ਦੇ ਸਰੋਤ ਦੀ ਟੈਕਨੀਕਲ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।

Related posts

ਅਲਬਰਟਾ ਪ੍ਰੀਮੀਅਰ ਨੇ ਬਿਸ਼ਨੋਈ ਗੈਂਗ ਲਈ ਅੱਤਵਾਦੀ ਟੈਗ ਦੀ ਮੰਗ ਕੀਤੀ, ਸੰਘੀ ਕਾਰਵਾਈ ਦੀ ਮੰਗ ਕੀਤੀ

Current Updates

CM Mann ਵਿਵਾਦਿਤ ਵੀਡੀਓ ਮਾਮਲਾ: ਸ਼੍ਰੋਮਣੀ ਅਕਾਲੀ ਦਲ ਨੇ ਫੋਰੈਂਸਿਕ ਰਿਪੋਰਟਾਂ ਉੱਤੇ ਚੁੱਕੇ ਸਵਾਲ

Current Updates

ਗੁਰਬਖਸ਼ ਕਲੋਨੀ ਵਿੱਚ ਭਾਜਪਾ ਦਾ ਸਫਾਈ ਅਭਿਆਨ

Current Updates

Leave a Comment