September 26, 2026
ਪੰਜਾਬ

ਪਾਣੀ ਬਚਾਓ ਸਨਮਾਨ ਪਾਓ

ਪਾਣੀ ਬਚਾਓ ਸਨਮਾਨ ਪਾਓ

ਪਾਣੀ ਬਚਾਓ ਸਨਮਾਨ ਪਾਓਸੁਰਿੰਦਰ ਸ਼ਰਮਾ
ਪਟਿਆਲਾ। ਵਾਤਾਵਰਣ ਜਾਗਰੂਕਤਾ ਸਬੰਧੀ ਗਤੀਵਿਧੀਆਂ ਵਿੱਚ ਜੁਟੀ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਜਲ ਦਿਵਸ ਮੌਕੇ ਪਾਣੀ ਬਚਾਉਣ ਲਈ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ। ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਰਯੂ, ਆਈਐਫ਼ਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸਮਾਰੋਹ ਆਯੋਜਿਤ ਕਰਕੇ ਪਾਣੀ ਬਚਾਉਣ ਵਾਲੇ ਜਲ ਸੇਵਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਣ ਰੇੰਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ, ਵਣ ਬਲਾਕ ਅਫ਼ਸਰ ਮਹਿੰਦਰ ਚੌਧਰੀ ਅਤੇ ਵਣ ਬੀਟ ਅਫ਼ਸਰ ਅਮਨ ਅਰੋੜਾ ਨੇ ਦੱਸਿਆ ਪਾਣੀ ਬਗੈਰ ਜੀਵਨ ਦੀ ਕਲਪਨਾ ਵੀ ਨਹੀੰ ਕੀਤੀ ਜਾ ਸਕਦੀ। ਪਾਣੀ ਦੇ ਮਹੱਤਵ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿਸ਼ਵ ਪੱਧਰ ਤੇ ਜਲ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਝ ਥਾਂਵਾਂ ਤੇ ਇਹ ਵੇਖਣ ਨੂੰ ਮਿਲਦਾ ਹੈ ਕਿ ਪਾਣੀ ਵਾਲੀਆਂ ਟੂਟੀਆਂ ਖਰਾਬ ਹੋਣ ਕਾਰਨ ਪਾਣੀ ਵਿਅਰਥ ਹੋ ਰਿਹਾ ਹੁੰਦਾ ਹੈ। ਅਸੀਂ ਇਹ ਇਹ ਸੋਚਕੇ ਇਸ ਦ੍ਰਿਸ਼ ਨੂੰ ਅਣਡਿੱਠਾ ਕਰ ਦਿੰਦੇ ਹਾਂ ਕਿ ਇਸ ਨੂੰ ਠੀਕ ਕਰਨਾ ਸਾਡਾ ਕੰਮ ਨਹੀੰ। ਪਰ ਚੰਗੇ ਨਾਗਰਿਕ ਅਤੇ ਵਾਤਾਵਰਣ ਸੇਵੀ ਹੋਣ ਦੇ ਨਾਤੇ ਇਹ ਸਾਡਾ ਸਾਰਿਆਂ ਦਾ ਹੀ ਫ਼ਰਜ਼ ਹੈ। ਸੋ ਮਿਤੀ 23 ਮਾਰਚ ਤੱਕ ਕੋਈ ਵੀ ਆਮ ਨਾਗਰਿਕ, ਵਾਤਾਵਰਣ ਪ੍ਰੇਮੀ, ਵਿੱਦਿਅਕ ਅਦਾਰਾ, ਸਮਾਜ ਸੇਵੀ ਸੰਗਠਨ ਆਪਣੇ ਪੱਧਰ ਤੇ ਇਹੋ ਜਿਹੀਆਂ ਟੂਟੀਆਂ ਠੀਕ ਕਰਵਾਉਂਦਾ ਹੈ ਜਿਨ੍ਹਾਂ ਦੇ ਖਰਾਬ ਹੋਣ ਕਾਰਨ ਪਾਣੀ ਵਿਅਰਥ ਹੋ ਰਿਹਾ ਸੀ ਤਾਂ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਉਸਨੂੰ ਪ੍ਰਸ਼ੰਸਾ ਪੱਤਰ ਨਾਲ ਨਿਵਾਜਿਆ ਜਾਵੇਗਾ। ਜਲ ਸੇਵਕ ਖਰਾਬ ਟੂਟੀ ਦੀ ਵੀਡਿਓ ਅਤੇ ਫਿਰ ਠੀਕ ਟੂਟੀ ਦੀ ਵੀਡਿਓ ਬਣਾਕੇ ਸਾਨੂੰ 8146299331 ਤੇ ਭੇਜ ਸਕਦੇ ਹਨ। ਮਿਤੀ 23 ਮਾਰਚ ਨੂੰ ਸਾਢੇ ਗਿਆਰਾਂ ਵਜੇ ਵਣ ਮੰਡਲ (ਵਿਸਥਾਰ) ਪਟਿਆਲਾ ਦੇ ਦਫ਼ਤਰ ਵਿਖੇ ਇੱਕ ਸਾਦਾ ਸਮਾਗਮ ਆਯੋਜਿਤ ਕਰਕੇ ਚੁਣੇ ਗਏ ਯੋਗ ਜਲ ਸੇਵਕਾਂ ਦਾ ਸਨਮਾਨ ਕੀਤਾ ਜਾਵੇਗਾ।

Related posts

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 83 ਲੱਖ ਰੁਪਏ ਦੀ ਗ੍ਰਾਂਟਾਂ ਕੀਤੀਆਂ ਜਾਰੀ

Current Updates

Canada PR ਮਿਲਦਿਆਂ ਹੀ ਲਾੜੀ ਨੇ ਦਿਖਾਇਆ ਅਸਲੀ ਰੰਗ; ਪਤੀ ਨੂੰ ਛੱਡ ਕੇ ਹੋਈ ਫ਼ਰਾਰ, ਕੇਸ ਦਰਜ

Current Updates

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਕਾਲ ਤਖਤ ਅੱਗੇ ਪੇਸ਼

Current Updates

Leave a Comment