ਵੈਲਿੰਗਟਨ, 16 ਮਾਰਚ (ਕ.ਅ.ਬਿਊਰੋ) : ਨਿਊਜ਼ੀਲੈਂਡ ਦੇ ਉੱਤਰੀ ਹਿੱਸੇ ‘ਚ ਕੇਰਮਾਡੇਕ ਟਾਪੂ ‘ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.1 ਦਰਜ ਕੀਤੀ ਗਈ ਹੈ। ਇਹ ਭੂਚਾਲ ਬਹੁਤ ਸ਼ਕਤੀਸ਼ਾਲੀ ਸੀ। ਇੱਥੇ ਸੁਨਾਮੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ‘ਤੇ ਦੱਸਿਆ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਭੂਚਾਲ ਨੂੰ ਲੈ ਕੇ ਬਹੁਤ ਹੀ ਸੰਵੇਦਨਸ਼ੀਲ ਦੇਸ਼ ਹੈ। ਨਿਊਜ਼ੀਲੈਂਡ ਵਿੱਚ ਹਰ ਸਾਲ ਹਜ਼ਾਰਾਂ ਭੂਚਾਲ ਆਉਂਦੇ ਹਨ। ਹਾਲਾਂਕਿ ਅੱਜ ਆਏ ਭੂਚਾਲ ਦੀ ਤੀਬਰਤਾ ਕਿਤੇ ਜ਼ਿਆਦਾ ਹੈ।