October 8, 2026
ਖਾਸ ਖ਼ਬਰਪੰਜਾਬਰਾਸ਼ਟਰੀ

ਬਹਾਵਲਪੁਰ ਵਿਰਾਸਤ ਮੰਚ ਦੀ ਅਹਿਮ ਬੈਠਕ ਹੋਈ

ਬਹਾਵਲਪੁਰ ਵਿਰਾਸਤ ਮੰਚ ਦੀ ਅਹਿਮ ਬੈਠਕ ਹੋਈ

ਪਟਿਆਲਾ- ਬਹਾਵਲਪੁਰ ਵਿਰਾਸਤ ਮੰਚ ਦੀ ਬੈਠਕ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇਜਿੰਦਰ ਮਹਿਤਾ ਦੇ ਕੈਂਪ ਆਫਿਸ, ਸਨੌਰੀ ਅੱਡਾ ਵਿਖੇ ਹੋਈ। ਬੈਠਕ ਦੀ ਪ੍ਰਧਾਨਗੀ ਬਹਾਵਲਪੁਰ ਸਮਾਜ ਦੇ ਮੋਹਤਬਰ ਵਿਅਕਤੀਆਂ ਦੇ ਪ੍ਰਧਾਨਗੀ ਮੰਡਲ ਨੇ ਕੀਤੀ, ਜਿਸ ਵਿੱਚ ਬਹਾਵਲਪੁਰ ਸਮਾਜ ਦੇ ਮੁਖੀ ਈਸ਼ਵਰ ਦਾਸ, ਭਾਸ਼ਾ ਵਿਭਾਗ ਦੇ ਸਾਬਕਾ ਨਿਰਦੇਸ਼ਕ ਡਾ. ਮਦਨ ਲਾਲ ਹਸੀਜਾ, ਧਰਮ ਸੇਵਕ ਸਤਨਾਮ ਹਸੀਜਾ, ਸਮਾਜ ਸੇਵਕ ਜਗਦੀਸ਼ ਆਹੂਜਾ ਜੱਗੀ ਅਤੇ ਮੰਚ ਦੇ ਸੰਯੋਜਕ ਐਸ.ਕੇ. ਤਨੇਜਾ ਸ਼ਾਮਲ ਸਨ।

ਬੈਠਕ ਦੌਰਾਨ ਬਹਾਵਲਪੁਰ ਦੀ ਲੁਪਤ ਹੋ ਰਹੀ ਵਿਰਾਸਤ ਨੂੰ ਸਾਂਭਣ, ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਬਹਾਵਲਪੁਰ ਵਿਰਾਸਤ ਮੇਲਾ ਕਰਵਾਉਣ ਦੇ ਨਾਲ-ਨਾਲ ਸੱਭਿਆਚਾਰਕ ਸਮਾਗਮਾਂ ਅਤੇ ਸੰਮੇਲਨਾਂ ਦੀ ਲੜੀ ਸ਼ੁਰੂ ਕਰਨ ਦਾ ਮਸ਼ਵਰਾ ਦਿੱਤਾ।

ਤੇਜਿੰਦਰ ਮਹਿਤਾ ਨੇ ਕਿਹਾ ਕਿ ਬਹਾਵਲਪੁਰ ਦੀ ਅਮੀਰ ਵਿਰਾਸਤ ਵਿੱਚ ਭਾਸ਼ਾ, ਸੱਭਿਆਚਾਰ, ਲੋਕ-ਗੀਤ, ਤਿਉਹਾਰ, ਰੀਤੀ-ਰਿਵਾਜ ਅਤੇ ਰਹਿਣ-ਸਹਿਣ ਸ਼ਾਮਲ ਹਨ, ਜੋ ਸਾਡੀ ਪਛਾਣ ਦਾ ਅਟੁੱਟ ਹਿੱਸਾ ਹਨ। ਸਮੇਂ ਦੇ ਬਦਲਾਅ ਨਾਲ ਇਹ ਅਮੁੱਲੀ ਵਿਰਾਸਤ ਹੌਲੀ-ਹੌਲੀ ਲੁਪਤ ਹੁੰਦੀ ਜਾ ਰਹੀ ਹੈ। ਇਸ ਲਈ ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਆਪਣੀ ਵਿਰਾਸਤ ਨੂੰ ਸਿਰਫ਼ ਯਾਦਾਂ ਤੱਕ ਸੀਮਤ ਨਾ ਰਹਿਣ ਦਿੱਤਾ ਜਾਵੇ, ਸਗੋਂ ਇਸ ਨੂੰ ਸਾਂਭ ਕੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾਵੇ।

ਚੇਅਰਮੈਨ ਮਹਿਤਾ ਨੇ ਸੁਝਾਅ ਦਿੱਤਾ ਕਿ ਬਹਾਵਲਪੁਰ ਵਿਰਾਸਤ ਮੇਲਾ ਕਰਵਾਇਆ ਜਾਵੇ, ਜਿਸ ਰਾਹੀਂ ਬਹਾਵਲਪੁਰ ਦੀ ਭਾਸ਼ਾ, ਸੱਭਿਆਚਾਰ, ਲੋਕ-ਗੀਤਾਂ, ਤਿਉਹਾਰਾਂ, ਰੀਤੀ-ਰਿਵਾਜਾਂ, ਪਹਿਰਾਵੇ ਅਤੇ ਰਹਿਣ-ਸਹਿਣ ਨੂੰ ਉਜਾਗਰ ਕੀਤਾ ਜਾ ਸਕੇ। ਉਨ੍ਹਾਂ ਨੇ ਦੇਸ਼ ਭਰ ਵਿੱਚ ਬਹਾਵਲਪੁਰ ਦੀ ਵਿਰਾਸਤ ਨਾਲ ਸਬੰਧਤ ਸੱਭਿਆਚਾਰਕ ਪ੍ਰੋਗਰਾਮ ਅਤੇ ਸੰਮੇਲਨ ਕਰਵਾਉਣ ਦੀ ਪਹਿਲ ਕਰਨ ਬਾਰੇ ਵੀ ਵਿਚਾਰ ਪੇਸ਼ ਕੀਤਾ, ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ, ਭਾਸ਼ਾ ਅਤੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਹਾਜ਼ਰ ਮੈਂਬਰਾਂ ਨੇ ਇਸ ਦਿਸ਼ਾ ਵਿੱਚ ਸਾਂਝੇ ਤੌਰ ’ਤੇ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ। ਇਸ ਗੱਲ ’ਤੇ ਵੀ ਵਿਚਾਰ ਕੀਤਾ ਗਿਆ ਕਿ ਸਮਾਜ ਦੇ ਸਾਰੇ ਆਲਾ ਅਤੇ ਮੋਹਤਬਰ ਵਿਅਕਤੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਸੁਝਾਅ ਅਤੇ ਮਸ਼ਵਰੇ ਲਏ ਜਾਣ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਅਗਲੇ ਪ੍ਰੋਗਰਾਮ ਉਲੀਕੇ ਜਾਣ। ਇਸ ਤਰ੍ਹਾਂ ਮੰਚ ਦੀਆਂ ਗਤੀਵਿਧੀਆਂ ਨੂੰ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨਾਲ ਅੱਗੇ ਵਧਾਉਣ ’ਤੇ ਜ਼ੋਰ ਦਿੱਤਾ ਗਿਆ।

ਬੈਠਕ ਵਿੱਚ ਰਾਧਾ ਕ੍ਰਿਸ਼ਨ ਅਨੇਜਾ, ਮਨੋਜ ਰਾਜਨ, ਸੁਨੀਲ ਕਿੰਗਰ, ਕ੍ਰਿਸ਼ਨ ਸਿੰਧੀ, ਵਿਜੈ ਛਾਬੜਾ, ਮਾਸਟਰ ਰਮੇਸ਼, ਰਕੇਸ਼ ਅਰੋੜਾ, ਨਰਿੰਦਰ ਛਾਬੜਾ, ਰਵਿੰਦਰ ਛਾਬੜਾ, ਅਸ਼ੋਕ ਚੌਧਰੀ, ਰਾਹੁਲ ਸੇਠੀ, ਗੌਰਵ ਛਾਬੜਾ, ਸੁਮੀਤ ਟਕੇਜਾ, ਹਰੀਸ਼ ਕੁਮਾਰ ਸਮੇਤ ਹੋਰ ਪਤਵੰਤੇ ਲੋਕ ਹਾਜ਼ਰ ਸਨ। ਬੈਠਕ ਦੌਰਾਨ ਹਾਜ਼ਰ ਮੈਂਬਰਾਂ ਨੇ ਬਹਾਵਲਪੁਰ ਦੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨੂੰ ਸਾਂਭਣ ਲਈ ਬਹਾਵਲਪੁਰ ਵਿਰਾਸਤ ਮੰਚ ਦੇ ਉਪਰਾਲਿਆਂ ਨੂੰ ਅੱਗੇ ਵਧਾਉਣ ਅਤੇ ਇਸ ਮਕਸਦ ਲਈ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਜੋੜਨ ’ਤੇ ਸਹਿਮਤੀ ਪ੍ਰਗਟਾਈ।

Related posts

ਅਮਰੀਕਾ: ਜੰਗਲਾਂ ’ਚ ਲੱਗੀ ਅੱਗ ਕਾਰਨ ਮ੍ਰਿਤਕਾਂ ਦੀ ਗਿਣਤੀ 16 ਹੋਈ

Current Updates

ਅਰਬੀ ਵਿੱਚ ਰਾਮਾਇਣ, ਮਹਾਭਾਰਤ: ਰਾਮਾਇਣ ਤੇ ਮਹਾਭਾਰਤ ਦਾ ਅਰਬੀ ਅਨੁਵਾਦ ਤੇ ਪ੍ਰਕਾਸ਼ਨਾਂ ਕਰਨ ਵਾਲਿਆਂ ਨੂੰ ਮਿਲੇ ਮੋਦੀ

Current Updates

ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਦੀ ਦਮਦਾਰ ਅਦਾਕਾਰੀ ਨੇ ‘ਹਮਾਰੇ ਰਾਮ’ ਨਾਟਕ ਨੂੰ ਹੋਰ ਵੀ ਸ਼ਾਨਦਾਰ ਬਣਾਇਆ

Current Updates

Leave a Comment