September 8, 2026
ਖਾਸ ਖ਼ਬਰਪੰਜਾਬਰਾਸ਼ਟਰੀ

ਵਾਮਨ ਦਵਾਦਸ਼ੀ ਦੇ ਪ੍ਰਬੰਧਾਂ ਲਈ ਚੇਅਰਮੈਨ ਮਹਿਤਾ ਨੇ ਡੀਸੀ ਨੂੰ ਲਿਖਿਆ ਪੱਤਰ

ਵਾਮਨ ਦਵਾਦਸ਼ੀ ਦੇ ਪ੍ਰਬੰਧਾਂ ਲਈ ਚੇਅਰਮੈਨ ਮਹਿਤਾ ਨੇ ਡੀਸੀ ਨੂੰ ਲਿਖਿਆ ਪੱਤਰ

ਪਟਿਆਲਾ– ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਪਟਿਆਲਾ ਦੇ ਪ੍ਰਸਿੱਧ ਧਾਰਮਿਕ, ਇਤਿਹਾਸਕ ਅਤੇ ਲੋਕ-ਸੱਭਿਆਚਾਰਕ ਤਿਉਹਾਰ ਵਾਮਨ ਦਵਾਦਸ਼ੀ ਦੇ ਸੁਚੱਜੇ ਅਤੇ ਸੁਰੱਖਿਅਤ ਆਯੋਜਨ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੱਤਰ ਲਿਖ ਕੇ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਪ੍ਰਬੰਧ ਕਰਨ ਸਬੰਧੀ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਹੈ। ਵਾਮਨ ਦਵਾਦਸ਼ੀ ਇਸ ਸਾਲ 23 ਸਤੰਬਰ ਨੂੰ ਮਨਾਈ ਜਾ ਰਹੀ ਹੈ।

ਮਹਿਤਾ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਵਾਮਨ ਦਵਾਦਸ਼ੀ ਪਟਿਆਲਾ ਦੀ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਨਾਲ ਜੁੜਿਆ ਮਹੱਤਵਪੂਰਨ ਤਿਉਹਾਰ ਹੈ। ਸਨੌਰੀ ਅੱਡਾ ਸਥਿਤ ਸ੍ਰੀ ਵਾਮਨ ਅਵਤਾਰ ਮੰਦਰ ਇਸ ਦਾ ਮੁੱਖ ਧਾਰਮਿਕ ਕੇਂਦਰ ਹੈ, ਜਦਕਿ ਧਾਰਮਿਕ ਝਾਕੀਆਂ ਅਤੇ ਸ਼ੋਭਾ ਯਾਤਰਾਵਾਂ ਕੱਢਣ ਦੀ ਪੁਰਾਣੀ ਪਰੰਪਰਾ ਵੀ ਇਸ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਟਿੱਪਰੀ ਦੇ ਪ੍ਰਦਰਸ਼ਨ ਇਸ ਤਿਉਹਾਰ ਦੀ ਵਿਲੱਖਣ ਪਛਾਣ ਹਨ, ਜੋ ਪਟਿਆਲਾ ਦੀ ਲੋਕ-ਪਰੰਪਰਾ ਨੂੰ ਅੱਜ ਵੀ ਜਿਊਂਦਾ ਰੱਖ ਰਹੇ ਹਨ।

ਚੇਅਰਮੈਨ ਮਹਿਤਾ ਨੇ ਮੰਗ ਕੀਤੀ ਕਿ ਪੁਲਿਸ, ਨਗਰ ਨਿਗਮ, ਫਾਇਰ, ਸਿਹਤ, ਬਿਜਲੀ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਕੇ ਟ੍ਰੈਫਿਕ ਦੀ ਸੁਚਾਰੂ ਵਿਵਸਥਾ, ਭੀੜ ਵਾਲੇ ਸਥਾਨਾਂ ’ਤੇ ਸੁਰੱਖਿਆ, ਸ਼ੋਭਾ ਯਾਤਰਾਵਾਂ ਦੇ ਰੂਟਾਂ ’ਤੇ ਪ੍ਰਬੰਧ, ਫਾਇਰ ਸੇਫਟੀ, ਸਫ਼ਾਈ, ਪੀਣ ਵਾਲੇ ਪਾਣੀ, ਬਿਜਲੀ ਸਪਲਾਈ, ਸਟਰੀਟ ਲਾਈਟਾਂ ਅਤੇ ਮੈਡੀਕਲ ਸਹਾਇਤਾ ਦੇ ਉਚਿਤ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਟ੍ਰੈਫਿਕ ਡਾਇਵਰਸ਼ਨ ਅਤੇ ਪਾਰਕਿੰਗ ਦੀ ਯੋਜਨਾ ਵੀ ਪਹਿਲਾਂ ਤੋਂ ਤਿਆਰ ਕੀਤੀ ਜਾਵੇ ਤਾਂ ਜੋ ਸ਼ਰਧਾਲੂਆਂ, ਸ਼ਹਿਰ ਵਾਸੀਆਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

ਮਹਿਤਾ ਨੇ ਅੱਗੇ ਕਿਹਾ ਕਿ ਧਰਮਾਰਥ ਬੋਰਡ ਅਧੀਨ ਚੱਲ ਰਹੇ ਸ੍ਰੀ ਵਾਮਨ ਅਵਤਾਰ ਮੰਦਰ ਦੀ ਸਾਫ਼-ਸਫ਼ਾਈ, ਸਜਾਵਟ ਅਤੇ ਰੌਸ਼ਨੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਮੰਦਰ ਦਾ ਜੀਰਣੋਦਾਰ ਕੰਮ ਜਾਰੀ ਹੈ ਅਤੇ ਮੂਰਤੀਆਂ ਵਾਲੇ ਸਥਾਨ ’ਤੇ ਇਸ ਵੇਲੇ ਲੈਂਟਰ ਨਹੀਂ ਹੈ। ਇਸ ਲਈ ਵੱਡੀ ਗਿਣਤੀ ਵਿੱਚ ਪੁੱਜਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਉੱਥੇ ਅਸਥਾਈ ਛੱਤ ਦਾ ਢੁੱਕਵਾਂ ਪ੍ਰਬੰਧ ਵੀ ਕੀਤਾ ਜਾਵੇ। ਉਨ੍ਹਾਂ ਆਸ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸ਼ਾਸਨ ਤਿਉਹਾਰ ਮੌਕੇ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏਗਾ।

Related posts

ਪ੍ਰਧਾਨ ਮੰਤਰੀ ਮੋਦੀ ਵੱਲੋਂ 13 ਕਿਲੋਮੀਟਰ ਲੰਮੇ ਦਿੱਲੀ-ਮੇਰਠ ਆਰਆਰਟੀਐੱਸ ਕੋਰੀਡੋਰ ਦਾ ਉਦਘਾਟਨ

Current Updates

ਹਥਿਆਰਬੰਦ ਹਮਲਾਵਰਾਂ ਵੱਲੋਂ ਲੈਬ ਤਕਨੀਸ਼ੀਅਨ ਦਾ ਗੋਲੀਆਂ ਮਾਰ ਕੇ ਕਤਲ

Current Updates

Punjab Police Constable Result 2024 : ਪੰਜਾਬ ਪੁਲਿਸ ਕਾਂਸਟੇਬਲ ਭਰਤੀ ਫੇਜ਼-1 ਮੈਰਿਟ List ਜਾਰੀ, ਇਸ ਤਰ੍ਹਾਂ ਡਾਊਨਲੋਡ ਕਰੋ ਸਕੋਰਕਾਰਡ

Current Updates

Leave a Comment