August 21, 2026
ਖਾਸ ਖ਼ਬਰਰਾਸ਼ਟਰੀ

ਵਿਸ਼ਾਖਾਪਟਨਮ-  ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ (ਵਿਜ਼ਾਗ) ਸਥਿਤ ਇੱਕ ਨਿੱਜੀ ਸਕੂਲ ’ਚ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਅਧਿਆਪਕਾ ਵੱਲੋਂ ਕਥਿਤ ਤੌਰ ’ਤੇ ਥੱਪੜ ਮਾਰੇ ਜਾਣ ਤੋਂ ਬਾਅਦ ਛੇ ਸਾਲਾ ਮਾਸੂਮ ਬੱਚੇ ਦੀ ਜਮਾਤ ਵਿੱਚ ਹੀ ਮੌਤ ਹੋ ਗਈ। ਪੁਲੀਸ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿੰਡਰਗਾਰਟਨ (ਕੇ.ਜੀ.) ਦਾ ਵਿਦਿਆਰਥੀ ਆਪਣਾ ਹੋਮਵਰਕ ਚੈੱਕ ਕਰਵਾਉਣ ਲਈ ਅਧਿਆਪਕਾ ਦੀ ਡੈਸਕ ਕੋਲ ਲਾਈਨ ਵਿੱਚ ਖੜ੍ਹਾ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਆਪਣੀ ਸਲੇਟ ਲੈ ਕੇ ਖੜ੍ਹਾ ਸੀ ਅਤੇ ਕਾਫ਼ੀ ਘਬਰਾਇਆ ਹੋਇਆ ਰੋ ਰਿਹਾ ਸੀ। ਅਧਿਆਪਕਾ ਨੇ ਜਦੋਂ ਉਸ ਦੀ ਵਰਦੀ ਨੂੰ ਫੜਿਆ ਤਾਂ ਬੱਚਾ ਹੱਥ ਹਿਲਾ ਕੇ ਵਿਰੋਧ ਕਰਨ ਲੱਗਾ। ਇਸ ਤੋਂ ਬਾਅਦ ਅਧਿਆਪਕਾ ਨੇ ਬੱਚੇ ਨੂੰ ਆਪਣੇ ਵੱਲ ਖਿੱਚ ਕੇ ਕਥਿਤ ਤੌਰ ’ਤੇ ਥੱਪੜ ਮਾਰ ਦਿੱਤਾ। ਥੱਪੜ ਲੱਗਣ ਤੋਂ ਬਾਅਦ ਬੱਚਾ ਕੁਝ ਪਲ ਲਈ ਸ਼ਾਂਤ ਖੜ੍ਹਾ ਰਿਹਾ ਅਤੇ ਫਿਰ ਅਚਾਨਕ ਬੇਹੋਸ਼ ਹੋ ਕੇ ਅਧਿਆਪਕਾ ਦੀ ਗੋਦ ਵਿੱਚ ਡਿੱਗ ਪਿਆ। ਹਾਲਾਂਕਿ ਅਧਿਆਪਕਾ ਨੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਸਕੂਲ ਸਟਾਫ਼ ਵੱਲੋਂ ਹਸਪਤਾਲ ਲੈ ਕੇ ਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਘਟਨਾ ਤੋਂ ਬਾਅਦ ਮਾਸੂਮ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਬਾਹਰ ਧਰਨਾ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਅਧਿਆਪਕਾ ਦੇ ਥੱਪੜ ਨਾਲ ਬੱਚਾ ਘਬਰਾ ਗਿਆ ਅਤੇ ਉਸ ਦੀ ਜਾਨ ਗਈ ਹੈ। ਪੁਲੀਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਭਾਰਤੀ ਨਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 194 ਤਹਿਤ ਸ਼ੱਕੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਆਂਧਰਾ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨਾਰਾ ਲੋਕੇਸ਼ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਬਹੁਤ ਹੀ ਦੁਖਦਾਈ ਹੈ ਅਤੇ ਦੋਸ਼ੀ ਅਧਿਆਪਕਾ ਸਮੇਤ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੰਤਰੀ ਨੇ ‘ਐਕਸ’ ’ਤੇ ਪੋਸਟ ਪਾ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸਕੂਲ ਸਿੱਖਿਆ ਵਿਭਾਗ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਰ.ਜੇ.ਡੀ., ਡੀ.ਈ.ਓ. ਅਤੇ ਆਰ.ਡੀ.ਓ. ’ਤੇ ਆਧਾਰਿਤ ਤਿੰਨ ਮੈਂਬਰੀ ਉੱਚ ਪੱਧਰੀ ਕਮੇਟੀ ਗਠਿਤ ਕਰ ਦਿੱਤੀ ਹੈ, ਜੋ ਘਟਨਾ ਦੀ ਤੱਥਾਂ ਸਮੇਤ ਜਾਂਚ ਕਰੇਗੀ। ਇਸ ਤੋਂ ਇਲਾਵਾ, ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਆਪਕਾਂ ਨੂੰ ਬੱਚਿਆਂ ਨਾਲ ਸੰਵੇਦਨਸ਼ੀਲਤਾ ਅਤੇ ਮਾਨਵਤਾਵਾਦੀ ਪਹੁੰਚ ਨਾਲ ਪੇਸ਼ ਆਉਣ ਲਈ ਜਾਗਰੂਕਤਾ ਪ੍ਰੋਗਰਾਮ ਚਲਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਨਵੀਂ ਦਿੱਲੀ-  ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਕਿਸਮਤ ਅਤੇ ਜ਼ਿੰਦਗੀ ਉਨ੍ਹਾਂ ਪਰਿਵਾਰਾਂ ਨਾਲ ਅਟੁੱਟ ਤੌਰ ’ਤੇ ਜੁੜੀ ਹੋਈ ਸੀ, ਜਿਨ੍ਹਾਂ ਦੇ ਘਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਭੜਕਾਈ ਗਈ ਹਿੰਸਾ ’ਚ ਤਬਾਹ ਹੋ ਗਏ ਸਨ। ਹਾਲਾਂਕਿ 80 ਸਾਲਾ ਸੱਜਣ ਕੁਮਾਰ ਦੀ ਦਿੱਲੀ ਦੀ ਤਿਹਾੜ ਜੇਲ੍ਹ ’ਚ ਉਮਰ ਕੈਦ ਕੱਟਦਿਆਂ ਮੌਤ ਹੋ ਚੁੱਕੀ ਹੈ, ਪਰ ਇਸ ਕਤਲੇਆਮ ਦੇ ਪੀੜਤ ਆਪਣੀ ਆਖਰੀ ਸਾਹ ਤੱਕ ਉਨ੍ਹਾਂ ਕਾਲੇ ਦਿਨਾਂ ਦੇ ਖੌਫ਼ਨਾਕ ਦਰਦ ਨੂੰ ਹੰਢਾ ਰਹੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ ਅੰਮ੍ਰਿਤਸਰ ਦੀ ਰਹਿਣ ਵਾਲੀ ਜਗਦੀਸ਼ ਕੌਰ, ਜਿਸ ਦੀ ਅਦਾਲਤ ਵਿੱਚ ਦਿੱਤੀ ਰੂਹ ਕੰਬਾਊ ਗਵਾਹੀ ਨੇ ਹੀ ਸੱਜਣ ਕੁਮਾਰ ਨੂੰ ਪਹਿਲੀ ਵਾਰ ਦੰਗਿਆਂ ਦੇ ਮਾਮਲੇ ਵਿੱਚ ਦੋਸ਼ੀ ਠਹਿਰਾ ਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਧੱਕਿਆ ਸੀ।

17 ਦਸੰਬਰ, 2018 ਨੂੰ ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਉਸ ਫ਼ੈਸਲੇ ਨੂੰ ਉਲਟਾ ਦਿੱਤਾ ਸੀ, ਜਿਸ ਵਿੱਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਸੀ। ਸੱਜਣ ਕੁਮਾਰ ’ਤੇ ਜਗਦੀਸ਼ ਕੌਰ ਦੇ ਪਤੀ, 18 ਸਾਲਾ ਪੁੱਤਰ ਅਤੇ ਉਸ ਦੇ ਤਿੰਨ ਚਚੇਰੇ ਭਰਾਵਾਂ ਦੇ ਕਤਲ ਦੇ ਇਲਜ਼ਾਮ ਸਨ। ਇਹ ਮਾਮਲਾ ‘ਦਿੱਲੀ ਪਾਮ ਕਾਲੋਨੀ ਰਾਜ ਨਗਰ ਹੱਤਿਆਕਾਂਡ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਕੇਸ ਨੇ ਦਿੱਲੀ ਪੁਲੀਸ ਦੀ ਇਸ ਕਤਲੇਆਮ ਵਿੱਚ ਸ਼ਮੂਲੀਅਤ ਨੂੰ ਵੀ ਨੰਗਾ ਕੀਤਾ ਸੀ। ਜਗਦੀਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਇਨਸਾਫ਼ ਦੀ ਲੜਾਈ ਬਹੁਤ ਹੀ ਦਰਦਨਾਕ ਅਤੇ ਅਸਹਿ ਸੀ। ਸਿਸਟਮ ਨੇ ਉਨ੍ਹਾਂ ਨੂੰ ਤੋੜਨ ਦੀਆਂ ਅਣਗਿਣਤ ਕੋਸ਼ਿਸ਼ਾਂ ਕੀਤੀਆਂ। ਕੇਸ ਵਾਪਸ ਲੈਣ ਦੇ ਬਦਲੇ ਉਨ੍ਹਾਂ ਨੂੰ 8 ਕਰੋੜ ਰੁਪਏ, ਇੱਕ ਪਲਾਟ ਅਤੇ ਵਿਦੇਸ਼ ਵਿੱਚ ਵਸਾਉਣ ਦਾ ਲਾਲਚ ਦਿੱਤਾ ਗਿਆ ਸੀ। ਪਰ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ, “ਮੈਂ ਇੱਕ ਸਰਦਾਰਨੀ ਹਾਂ ਅਤੇ ਮੈਂ ਕਿਸੇ ਤੋਂ ਨਹੀਂ ਡਰਦੀ।’ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਛੋਟੇ-ਮੋਟੇ ਕੰਮ ਕੀਤੇ ਪਰ ਆਪਣੀ ਅਣਖ ਅਤੇ ਇਨਸਾਫ਼ ਦੀ ਲੜਾਈ ਕਦੇ ਨਹੀਂ ਛੱਡੀ।

ਦਿੱਲੀ ਹਾਈ ਕੋਰਟ ਦੇ ਫ਼ੈਸਲੇ ਵਿੱਚ ਦਰਜ ਹੈ ਕਿ 2 ਨਵੰਬਰ 1984 ਨੂੰ ਸਵੇਰੇ 9 ਵਜੇ ਜਦੋਂ ਜਗਦੀਸ਼ ਕੌਰ ਪੁਲੀਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਉਣ ਗਈ, ਤਾਂ ਉਸ ਨੇ ਦੇਖਿਆ ਕਿ ਉੱਥੇ ਇੱਕ ਜਨਤਕ ਸਭਾ ਚੱਲ ਰਹੀ ਸੀ, ਜਿਸ ਵਿੱਚ ਸਥਾਨਕ ਐਮ.ਪੀ. ਸੱਜਣ ਕੁਮਾਰ ਵੀ ਮੌਜੂਦ ਸੀ। ਜਗਦੀਸ਼ ਕੌਰ ਨੇ ਉਸ ਨੂੰ ਇਹ ਐਲਾਨ ਕਰਦਿਆਂ ਸੁਣਿਆ: “ਸਿੱਖ ਸਾਲਾ ਏਕ ਨਹੀਂ ਬਚਨਾ ਚਾਹੀਏ, ਜੋ ਹਿੰਦੂ ਭਾਈ ਉਨਕੋ ਸ਼ਰਨ ਦੇਤਾ ਹੈ, ਉਸਕਾ ਘਰ ਭੀ ਜਲਾ ਦੋ ਔਰ ਉਨਕੋ ਭੀ ਮਾਰੋ।” ਇਸ ਤੋਂ ਵੀ ਵੱਧ ਖੌਫ਼ਨਾਕ ਗੱਲ ਇਹ ਸੀ ਕਿ ਉਸ ਨੇ ਪੁਲੀਸ ਚੌਕੀ ਦੇ ਇੰਚਾਰਜ ਅਧਿਕਾਰੀ ਨੂੰ ਦੰਗਾਕਾਰੀਆਂ ਤੋਂ ਇਹ ਪੁੱਛਦਿਆਂ ਸੁਣਿਆ, “ਕਿੰਨੇ ਮੁਰਗੇ ਭੁੰਨ ਦਿੱਤੇ?” ਅਦਾਲਤ ਦੇ ਫ਼ੈਸਲੇ ਵਿੱਚ ਲਿਖਿਆ ਹੈ ਕਿ ਇਸ ਮੋੜ ’ਤੇ ਜਗਦੀਸ਼ ਕੌਰ ਨੇ ਇਨਸਾਨੀਅਤ ਤੋਂ ਵਿਸ਼ਵਾਸ ਗੁਆ ਦਿੱਤਾ ਸੀ। ‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਵਿੱਚ ਸਾਲਾਂ ਦੇ ਸੰਘਰਸ਼ ਅਤੇ ਦਰਦ ਦੀ ਥਕਾਵਟ ਸਾਫ਼ ਦਿਖਾਈ ਦੇ ਰਹੀ ਸੀ, ਪਰ ਉਨ੍ਹਾਂ ਨੂੰ ਸਕੂਨ ਹੈ ਕਿ ਉਨ੍ਹਾਂ ਦਾ ਗੁਨਾਹਗਾਰ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ’ਚ ਜੇਲ੍ਹ ਵਿੱਚ ਇਕੱਲਾ ਅਤੇ ਟੁੱਟਿਆ ਹੋਇਆ ਮਰਿਆ।

Related posts

ਮਲੇਸ਼ੀਆਈ ਮਾਡਲ ਨੇ ਭਾਰਤੀ ਪੁਜਾਰੀ ‘ਤੇ ਮੰਦਰ ’ਚ ਜਿਨਸੀ ਸ਼ੋਸ਼ਣ ਦਾ ਲਾਇਆ ਦੋਸ਼

Current Updates

ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਪੁਲੀਸ ਨੇ ਪ੍ਰਭਾਵਿਤ ਥਾਣੇ ਵੱਲ ਜਾਣ ਤੋਂ ਰੋਕਿਆ

Current Updates

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਸਜ਼ਾ ਮੁਅੱਤਲ ਕਰਨ ਦੀ ਮੰਗ

Current Updates

Leave a Comment