September 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਪਹਿਲੀ ਵਾਰ ਨਿਰਜਲਾ ਇਕਾਦਸ਼ੀ ਬੜੀ ਧੂਮ ਧਾਮ ਨਾਲ ਮਨਾਈ

ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਪਹਿਲੀ ਵਾਰ ਨਿਰਜਲਾ ਇਕਾਦਸ਼ੀ ਬੜੀ ਧੂਮ ਧਾਮ ਨਾਲ ਮਨਾਈ

ਪਟਿਆਲਾ-  ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਅਤੇ ਭਗਤਾਂ ਦੇ ਸਹਿਯੋਗ ਨਾਲ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਪ੍ਰਾਗਣ ਅਤੇ ਵਿਸ਼ਾਲ ਸ਼ਿਵ ਜੀ ਦੀ ਮੂਰਤੀ ਦੇ ਕੋਲ ਬੜੀ ਧੂਮ ਧਾਮ ਦੇ ਨਾਲ ਮਨਾਈ ਗਈ। ਸਵੇਰੇ ਤੋਂ ਲੈ ਕੇ ਰਾਤ ਤੱਕ ਮੰਦਿਰ ਵਿੱਚ ਪ੍ਰਸ਼ਾਦ ਲਗਾ ਕੇ ਵਰਤ ਵਾਲੇ ਲੰਗਰ ਚਲਦੇ ਰਹੇ। ਜਿਵੇਂ ਕਿ ਕੇਸਰ ਵਾਲੀ ਖੀਰ, ਆਲੂ ਚਾਟ, ਛਬੀਲ, ਵਰਤ ਵਾਲੇ ਪਕੌੜੇ, ਕੇਸਰ ਵਾਲੀ ਖੀਰ, ਦੁੱਧ, ਸ਼ਰਬਤ ਦਾ ਅਤੁੱਟ ਲੰਗਰ ਵਰਤਿਆ। ਸ਼ਿਵ ਮੰਡਲੀ ਦੁਆਰਾ ਸ਼ਾਮ ਨੂੰ 6:00 ਵਜੇ ਮਹਿਲਾ ਸਕੀਰਤਨ ਆਰਤੀ ਉਪਰੰਤ ਪ੍ਰਸ਼ਾਦ ਦੇ ਰੂਪ ਵਿੱਚ ਵਰਤ ਵਾਲੇ ਪਕਵਾਨ ਵਰਤੇ ਗਏ। ਸ਼ਿਵ ਮੰਡਲੀ ਵਲੋਂ ਭਗਤਾਂ ਨੂੰ ਭਜਨਾ ਨਾਲ ਮੋਹਿਤ ਕੀਤਾ ਅਤੇ ਸਾਰੇ ਭਗਤ ਝੂਮ ਉੱਠੇ। ਇਸ ਮੌਕੇ ਭਗਤਾਂ ਦਾ ਸਲਾਬ ਦੇਖਣ ਯੋਗ ਸੀ। ਪੰਡਿਤ ਬ੍ਰਿਜ ਮੋਹਨ ਅਤੇ ਯਸ਼ਪਾਲ ਹਾਂਡਾ ਜੀ ਨੇ ਪ੍ਰਸੰਸਾ ਕੀਤੀ। 35 ਸਾਲਾਂ ਵਿੱਚ ਪਹਿਲੀ ਵਾਰ ਸੋਮਤੀ ਅਮੱਸਿਆ ਅਤੇ ਨਿਰਜਲਾ ਇਕਾਦਸ਼ੀ ਬੜੀ ਧੂਮ ਧਾਮ ਨਾਲ ਮਨਾਈ ਗਈ। ਸ਼ਿਵ ਮੰਡਲੀ ਤੋਂ ਸੁੰਮਨ ਭੈਣ ਜੀ ਨੇ ਕਿਹਾ ਕਿ ਮੈਂ 25—30 ਸਾਲ ਤੋਂ ਆ ਰਹੀ ਹਾਂ। ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਪਹਿਲੀ ਵਾਰ ਨਿਰਜਲਾ ਇਕਾਦਸ਼ੀ ਬੜੀ ਧੂਮ ਧਾਮ ਨਾਲ ਮਨਾਈਇਤਨੇ ਲੰਗਰ ਅਤੇ ਭਗਤਾਂ ਦੇ ਇਕੱਠ ਪਹਿਲਾਂ ਕਦੇ ਵੀ ਨਹੀਂ ਦੇਖਿਆ। ਮੰਦਿਰ ਦੀ ਆਸਥਾ ਬਹੁਤ ਹੀ ਵੱਧ ਗਈ ਹੈ, ਮੰਦਿਰ ਵਿਖੇ ਹਰ ਸਮੇਂ ਭਗਤ ਆਉਂਦੇ ਜਾਂਦੇ ਰਹਿੰਦੇ ਹਨ। ਇਸ ਮੌਕੇ ਉਚੇਚੇ ਤੌਰ ਤੇ ਐਮ.ਸੀ. 32 ਨੰਬਰ ਵਾਰਡ ਰਣਜੀਤ ਸਿੰਘ ਚੰਡੋਕ ਅਤੇ ਇਕਬਾਲ ਸਿੰਘ ਐਲ.ਆਈ.ਸੀ. ਸਮਾਜ ਸੇਵਕ ਨੇ ਆ ਕੇ ਭਗਤਾਂ ਵਿੱਚ ਵਰਤਾਉਣ ਦੀ ਸੇਵਾ ਕੀਤੀ। ਮੰਚ ਤੋਂ ਵਾਇਸ ਚੇਅਰਮੈਨ ਹਰੀ ਸਿੰਘ ਚੌਹਾਨ ਨੇ ਦੱਸਿਆ ਕਿ ਸੁਧਾਰ ਸਭਾ ਦੇ ਸਾਰੇ ਮੈਂਬਰ ਹਰ ਤਰ੍ਹਾਂ ਦੀ ਮਿਹਨਤ ਕਰਦੇ ਹਨ ਚਾਹੇ ਉਹ ਵਿਕਾਸ ਦਾ ਕੰਮ ਹੈ ਜਾਂ ਲੰਗਰ ਬਣਾਉਣ ਅਤੇ ਵਰਤਾਉਣ ਦੀ ਸੇਵਾ ਕਰਦੇ ਹਨ। ਇਨ੍ਹਾਂ ਦੱਸਿਆ ਹਰ ਮਹੀਨੇ ਤਿਰੋਸਦੀ (ਮਾਸਿਕ ਸ਼ਿਵਰਾਤਰੀ) ਮਨਾਈ ਜਾਂਦੀ ਹੈ ਅਤੇ ਸ਼ਾਮ ਨੂੰ 5:30 ਵਜੇ ਮਹਿਲਾ ਕੀਰਤਨ ਵਲੋਂ ਆਰਤੀ ਉਪਰੰਤ ਅਤੁੱਟ ਲੰਗਰ ਵਰਤਾਇਆ ਜਾਦਾ ਹੈ। ਹਰ ਮਹੀਨੇ ਪੂਰਨਮਾਸ਼ੀ ਵਾਲੇ ਦਿਨ ਸਵੇਰੇ 11:30 ਵਜੇ ਪ੍ਰਸ਼ਾਦ ਲਗਾ ਕੇ ਮੰਦਿਰ ਦੇ ਬਾਹਰ ਲੰਗਰ ਵਰਤਾਇਆ ਜਾਂਦਾ ਹੈ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਵੀ ਭੇਜਿਆ ਜਾਂਦਾ ਹੈ। ਹਿੰਦੂ ਅਤੇ ਸਿੱਖਾਂ ਦੇ ਦਿਨ ਤਿਉਹਾਰ ਵੀ ਬੜੇ ਧੂਮ ਧਾਮ ਨਾਨ ਮਨਾਏ ਜਾਂਦੇ ਹਨ ਅਤੇ ਹਿੰਦੂ ਅਤੇ ਸਿੱਖਾਂ ਦੇ ਦਿਨ ਤਿਉਹਾਰ ਤੇ ਲੰਗਰ ਬਣਾਇਆ ਜਾਦਾ ਹੈ। ਮਾਨਵਤਾ ਦੇ ਜੀਵਨ ਨੂੰ ਸਫਲ ਬਨਾਉਣ ਦੇ ਲਈ ਕ੍ਰਿਪਾ ਦਾਨ ਕਰਕੇ ਆਪਣਾ ਜੀਵਨ ਸਫਲ ਕਰੋ ਅਤੇ ਨਗਦ ਦੇ ਕੇ ਰਸੀਦ ਨਾਲ ਹੀ ਪ੍ਰਾਪਤ ਕਰੋ ਜਾਂ ਸਕੈਨਰ ਰਾਹੀਂ ਸੇਵਾ ਕਰੋ।

Related posts

ਰੋਪੜ ਦੇ ਇਸ ਪਿੰਡ ‘ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ, ਕੀਤਾ ਆਤਮ ਸਮਰਪਣ

Current Updates

ਭਿਵਾਨੀ ਦੇ ਜੱਦੀ ਪਿੰਡ ਵਿਚ ਮਨੀਸ਼ਾ ਦਾ ਸਸਕਾਰ, ਪਿਤਾ ਨੇ ਦਿੱਤੀ ਚਿਖਾ ਨੂੰ ਅਗਨੀ

Current Updates

ਅਦਾਲਤਾਂ ’ਚ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਦੀਆਂ ਫੀਸਾਂ ’ਚ ਵਾਧਾ

Current Updates

Leave a Comment