September 25, 2026
ਖਾਸ ਖ਼ਬਰਪੰਜਾਬਰਾਸ਼ਟਰੀ

ਨਗਰ ਕੌਂਸਲ ਦੀ ਪ੍ਰਧਾਨਗੀ ਦਾ ਉਮੀਦਵਾਰ ਗ੍ਰਿਫ਼ਤਾਰ; ਵਿਰੋਧ ‘ਚ ਬਨੂੜ ਵਿਖੇ ਕੌਮੀ ਮਾਰਗ ਜਾਮ

ਨਗਰ ਕੌਂਸਲ ਦੀ ਪ੍ਰਧਾਨਗੀ ਦਾ ਉਮੀਦਵਾਰ ਗ੍ਰਿਫ਼ਤਾਰ; ਵਿਰੋਧ 'ਚ ਬਨੂੜ ਵਿਖੇ ਕੌਮੀ ਮਾਰਗ ਜਾਮ

ਮੁਹਾਲੀ- ਮੁਹਾਲੀ ਜ਼ਿਲ੍ਹੇ ਦੀ ਨਗਰ ਕੌਂਸਲ ਬਨੂੜ ਦੀ ਪ੍ਰਧਾਨਗੀ ਦੀ 22 ਜੂਨ ਸੋਮਵਾਰ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਅੱਜ ਪੁਲੀਸ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਪ੍ਰਧਾਨਗੀ ਦੇ ਉਮੀਦਵਾਰ ਹਰਜੋਤ ਸਿੰਘ ਬਾਜਵਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਵੱਲੋਂ ਹਰਜੋਤ ਸਿੰਘ ਬਾਜਵਾ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਜਿਉਂ ਹੀ ਬਨੂੜ ਸ਼ਹਿਰ ਵਿੱਚ ਪਹੁੰਚੀ ਤਾਂ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਦਫ਼ਤਰ ਵਿਖੇ ਇਕੱਠੇ ਹੋ ਗਏ।

ਸ਼ਹਿਰ ਵਾਸੀਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ ਨੀਨਾ ਮਿੱਤਲ ਦੀ ਸ਼ਹਿ ‘ਤੇ ਪੁਲੀਸ ਨੇ ਇਹ ਗ੍ਰਿਫ਼ਤਾਰੀ ਕੀਤੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਲੋਕਾਂ ਵੱਲੋਂ ਕੌਮੀ ਮਾਰਗ ‘ਤੇ ਸ਼ਾਮ ਸੱਤ ਵਜੇ ਤੋਂ ਜਾਮ ਲਗਾਇਆ ਹੋਇਆ ਹੈ, ਜਿਸ ਕਰਕੇ ਰਾਹਗੀਰਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ, ਜਦੋਂ ਇਸ ਮਾਮਲੇ ਬਾਰੇ ਡੀ ਐੱਸ ਪੀ ਸੁਖਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਮਾਮਲਾ ਆਪਣੇ ਧਿਆਨ ਵਿੱਚ ਨਾ ਹੋਣ ਦੀ ਗੱਲ ਆਖੀ।

Related posts

ਨਵੇਂ ਯੰਤਰਾਂ ਦੀ ਵਰਤੋਂ ਬਾਰੇ ਸਿੱਖਣਾ ਚੁਣੌਤੀਪੂਰਨ: ਅਮਿਤਾਭ

Current Updates

986 ਹੈਲਥ ਵਰਕਰਾਂ ਦੀ ਭਰਤੀ ’ਤੇ ਸਵਾਲ: ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਹਲਫ਼ਨਾਮਾ

Current Updates

ਮ੍ਰਿਤਕਾਂ ਦੀ ਗਿਣਤੀ 72 ਤੱਕ ਪਹੁੰਚੀ, ਰਾਹਤ ਤੇ ਬਚਾਅ ਕਾਰਜ ਜਾਰੀ

Current Updates

Leave a Comment