July 24, 2026
ਅੰਤਰਰਾਸ਼ਟਰੀਖਾਸ ਖ਼ਬਰ

ਇਟਲੀ ਦੇ ਗੁਰਦੁਆਰਾ ਸਾਹਿਬ ‘ਚ ਹੋਏ ਤਜ਼ਰਬੇ ਬਾਰੇ ਭਾਰਤੀ ਯਾਤਰੀ ਦੀ Video Viral

ਇਟਲੀ ਦੇ ਗੁਰਦੁਆਰਾ ਸਾਹਿਬ 'ਚ ਹੋਏ ਤਜ਼ਰਬੇ ਬਾਰੇ ਭਾਰਤੀ ਯਾਤਰੀ ਦੀ Video Viral

ਇਟਲੀ- ਇਟਲੀ ਦੇ ਫੋਂਡੀ (Fondi) ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਹੋਏ ਸੁਖਾਵੇਂ ਤਜ਼ਰਬੇ ਬਾਰੇ ਇੱਕ ਭਾਰਤੀ ਯਾਤਰੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਨਿਸ਼ਕਾਮ ਸੇਵਾ ਅਤੇ ਧਾਰਮਿਕ ਸਾਂਝ ਵੱਲ ਲੋਕਾਂ ਦਾ ਧਿਆਨ ਖਿੱਚ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਯਾਤਰੀ ਇਹ ਦਾਅਵਾ ਕਰ ਰਿਹਾ ਹੈ ਕਿ ਉਹ ਜਲਵਾਯੂ ਤਬਦੀਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਆਪਣੇ ਨਿੱਜੀ ਮਿਸ਼ਨ ‘ਤੇ ਨਿਕਲਿਆ ਹੋਇਆ ਹੈ। ਇਸ ਮਿਸ਼ਨ ਦੇ ਤਹਿਤ ਉਸ ਨੇ ਪਿਛਲੇ 18 ਮਹੀਨਿਆਂ ਦੌਰਾਨ 20 ਦੇਸ਼ਾਂ ਵਿੱਚ ਲਗਪਗ 12,000 ਕਿਲੋਮੀਟਰ ਦੀ ਪੈਦਲ ਯਾਤਰਾ ਪੂਰੀ ਕੀਤੀ ਹੈ। ਯਾਤਰੀ ਨੇ ਦੱਸਿਆ ਕਿ ਉਸ ਦੀ ਇਹ ਯਾਤਰਾ ਮਾਲਟਾ ਤੋਂ ਸ਼ੁਰੂ ਹੋਈ ਸੀ, ਜਦੋਂ ਉਹ ਦੇਰ ਰਾਤ ਇਟਲੀ ਦੇ ਫੋਂਡੀ ਸ਼ਹਿਰ ਪਹੁੰਚਿਆ, ਤਾਂ ਉੱਥੋਂ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਉਸ ਨੂੰ ਰਹਿਣ ਲਈ ਜਗ੍ਹਾ ਦਿੱਤੀ ਗਈ ਅਤੇ ਖਾਣਾ (ਲੰਗਰ) ਵੀ ਛਕਾਇਆ ਗਿਆ।

ਯਾਤਰੀ ਨੇ ਦਾਅਵਾ ਕੀਤਾ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਪਹੁੰਚਿਆ ਤਾਂ ਮੁੱਖ ਗੇਟ ‘ਤੇ ਕੋਈ ਨਹੀਂ ਸੀ, ਜਿਸ ਤੋਂ ਬਾਅਦ ਉਸ ਨੇ ਉੱਥੇ ਲਿਖੇ ਇੱਕ ਫ਼ੋਨ ਨੰਬਰ ‘ਤੇ ਸੰਪਰਕ ਕੀਤਾ। ਫ਼ੋਨ ਕਰਨ ਦੇ ਮਹਿਜ਼ ਪੰਜ ਮਿੰਟਾਂ ਦੇ ਅੰਦਰ ਇੱਕ ਸੇਵਾਦਾਰ ਨੇ ਆ ਕੇ ਉਸ ਨੂੰ ਅੰਦਰ ਬੁਲਾਇਆ। ਉਸ ਨੇ ਅੱਗੇ ਦੱਸਿਆ ਕਿ ਉੱਥੇ ਉਸ ਨੂੰ ਰਹਿਣ ਲਈ ਜਗ੍ਹਾ ਅਤੇ ਲੰਗਰ ਦਿੱਤਾ ਗਿਆ ਅਤੇ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਉਸ ਦੇ ਧਰਮ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਗਿਆ। ਯਾਤਰੀ ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ, “ਜਿਵੇਂ ਹੀ ਉਨ੍ਹਾਂ (ਸੇਵਾਦਾਰ) ਨੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ, ਤਾਂ ਮੈਨੂੰ ਸਿਰਫ਼ ਇੱਕੋ ਗੱਲ ਪੁੱਛੀ ਕਿ ਕੀ ਮੈਂ ਪ੍ਰਸ਼ਾਦ (ਖਾਣਾ) ਛਕਿਆ ਹੈ।”

ਯਾਤਰੀ ਨੇ ਸਿੱਖ ਧਰਮ ਦੀ ਲੰਗਰ ਪਰੰਪਰਾ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਹ ਇੱਕ ਅਜਿਹੀ ਭਾਈਚਾਰਕ ਰਸੋਈ ਹੈ, ਜਿੱਥੇ ਧਰਮ, ਦੇਸ਼, ਜਾਤ ਜਾਂ ਪਿਛੋਕੜ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਦੇ ਮੁਫ਼ਤ ਭੋਜਨ ਛਕਾਇਆ ਜਾਂਦਾ ਹੈ। ਉਸ ਨੇ ਅੱਗੇ ਕਿਹਾ ਕਿ ਕਈ ਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਉਸ ਦੇ ਅਨੁਭਵ ਹਮੇਸ਼ਾ ਬਹੁਤ ਵਧੀਆ ਅਤੇ ਮਦਦ ਕਰਨ ਵਾਲੇ ਰਹੇ ਹਨ। ਇਸ ਵੀਡੀਓ ਨੇ ਇੰਟਰਨੈੱਟ ‘ਤੇ ਕਾਫ਼ੀ ਚਰਚਾ ਛੇੜ ਦਿੱਤੀ ਹੈ। ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਨੂੰ ਦੇਖ ਕੇ ਗੁਰੂ ਘਰ ਵਿੱਚ ਬਰਾਬਰਤਾ, ਨਿਸ਼ਕਾਮ ਸੇਵਾ ਅਤੇ ਭਾਈਚਾਰਕ ਸਾਂਝ ਦੇ ਉੱਚੇ ਮੁੱਲਾਂ ਦੀ ਦਿਲ ਖੋਲ੍ਹ ਕੇ ਸ਼ਲਾਘਾ ਕਰ ਰਹੇ ਹਨ।

Related posts

ਸਰਹੱਦ ਪਾਰੋਂ ਹੈਰੋਇਨ ਅਤੇ ਹਥਿਆਰ ਤਸਕਰੀ ਦਾ ਪਰਦਾਫਾਸ਼

Current Updates

ਸਿਡਨੀ ਟੈਸਟ: ਭਾਰਤੀ ਬੱਲੇਬਾਜ਼ਾਂ ਦਾ ਖਰਾਬ ਪ੍ਰਦਰਸ਼ਨ ਜਾਰੀ; ਪਹਿਲੀ ਪਾਰੀ 185 ਦੌੜਾਂ ’ਤੇ ਸਿਮਟੀ

Current Updates

ਬੰਗਲਾਦੇਸ਼ ਹਾਈ ਕਮਿਸ਼ਨ ਦੇ ਬਾਹਰ ਹੰਗਾਮਾ: VHP ਅਤੇ ਬਜਰੰਗ ਦਲ ਦੇ ਕਾਰਕੁਨਾਂ ਦੀ ਪੁਲੀਸ ਨਾਲ ਝੜਪ, ਬੈਰੀਕੇਡ ਤੋੜੇ

Current Updates

Leave a Comment