September 19, 2026
ਖਾਸ ਖ਼ਬਰਪੰਜਾਬਰਾਸ਼ਟਰੀ

Punjab ਦੇ ਗੁਰਮਾਨ ਧਨੋਆ ਨੇ ਨੇਪਾਲ ‘ਚ ਗੱਡੇ ਝੰਡੇ; ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਗਮਾ

Punjab ਦੇ ਗੁਰਮਾਨ ਧਨੋਆ ਨੇ ਨੇਪਾਲ 'ਚ ਗੱਡੇ ਝੰਡੇ; ਏਸ਼ੀਅਨ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ

ਸ੍ਰੀ ਮੁਕਤਸਰ ਸਾਹਿਬ-  ਸੀਨੀਅਰ ਐਡਵੋਕੇਟ ਤੇ ਅਦਾਕਾਰ ਸਤਵਿੰਦਰ ਸਿੰਘ ਧਨੋਆ ਦੇ ਸਪੁੱਤਰ ਗੁਰਮਾਨ ਸਿੰਘ ਧਨੋਆ ਨੇ ਬੀਤੇ ਦਿਨੀਂ ਕਾਠਮਾਂਡੂ (ਨੇਪਾਲ) ਵਿਖੇ ਹੋਈ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ (ਸੋਨ ਤਗਮਾ) ਜਿੱਤ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਉਹ ਮਰਦਾਂ ਦੇ ਵਰਗ ਵਿੱਚ ਸਮੁੱਚੇ ਉੱਤਰੀ ਭਾਰਤ ’ਚੋਂ ਇਸ ਕਰਾਟੇ ਪ੍ਰਤੀਯੋਗਤਾ ਵਿੱਚ ਗੋਲਡ ਮੈਡਲ ਜਿੱਤਣ ਵਾਲਾ ਇਕਲੌਤਾ ਖਿਡਾਰੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮਾਨ ਸਿੰਘ ਧਨੋਆ ਇਸ ਤੋਂ ਪਹਿਲਾਂ ਵੀ ਕਰਾਟੇ ਵਿੱਚ ਕੌਮੀ ਪੱਧਰ ’ਤੇ ਸੋਨ ਤਗਮਾ ਜਿੱਤ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਪੰਜਾਬ ਪੱਧਰ ’ਤੇ ਸੋਨ ਦੇ ਤਿੰਨ ਤਗਮੇ ਵੀ ਹਾਸਲ ਕੀਤੇ ਹਨ। ਉਹ ਕਰਾਟੇ ਚੈਂਪੀਅਨਸ਼ਿਪ ਵਿੱਚ ਸਰਵਉੱਚ ਬਲੈਕ ਬੈਲੇਟ ਵੀ ਪ੍ਰਾਪਤ ਕਰ ਚੁੱਕੇ ਹਨ। ਆਪਣੀ ਇਸ ਪ੍ਰਾਪਤੀ ਤੇ ਖੁਸ਼ੀ ਜ਼ਾਹਰ ਕਰਦਿਆਂ ਗੁਰਮਾਨ ਸਿੰਘ ਧਨੋਆ ਨੇ ਇਸ ਪ੍ਰਾਪਤੀ ਲਈ ਆਪਣੇ ਪਰਿਵਾਰ ਅਤੇ ਕੋਚਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਖੇਡ ਨੂੰ ਹੋਰ ਨਿਖਾਰਨ ਲਈ ਯਤਨਸ਼ੀਲ ਹਨ।

Related posts

ਰਾਹੁਲ ਗਾਂਧੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਲਈ ਵਰਤੇ ਸ਼ਬਦਾਂ ਲਈ ਮੰਗਣ ਮੁਆਫ਼ੀ

Current Updates

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੀ ਚੋਣ ਤੋਂ ਦੋ ਮਹੀਨੇ ਬਾਅਦ ਹੀ ਅੰਦਰੂਨੀ ਕਲ੍ਹਾ ਦਾ ਸ਼ਿਕਾਰ

Current Updates

ਯਾਤਰੀ ਦੀ ਸਿਹਤ ਵਿਗੜਨ ਕਾਰਨ ਸਾਊਦੀਆ ਦੀ ਉਡਾਣ ਤਿਰੂਵਨੰਤਪੁਰਮ ਉਤਰੀ

Current Updates

Leave a Comment