August 2, 2026
ਖਾਸ ਖ਼ਬਰਪੰਜਾਬਰਾਸ਼ਟਰੀ

​ਸ੍ਰੀ ਕੇਦਾਰ ਨਾਥ ਸੁਧਾਰ ਸਭਾ ਵੱਲੋਂ ਪੁਰਸ਼ੋਤਮ ਮਾਸ ਦੀ ਸਮਾਪਤੀ ‘ਤੇ ਵਿਸ਼ੇਸ਼ ਧਾਰਮਿਕ ਸਮਾਗਮ ਅਤੇ ਲੰਗਰ

​ਸ੍ਰੀ ਕੇਦਾਰ ਨਾਥ ਸੁਧਾਰ ਸਭਾ ਵੱਲੋਂ ਪੁਰਸ਼ੋਤਮ ਮਾਸ ਦੀ ਸਮਾਪਤੀ 'ਤੇ ਵਿਸ਼ੇਸ਼ ਧਾਰਮਿਕ ਸਮਾਗਮ ਅਤੇ ਲੰਗਰ

ਪਟਿਆਲਾ-  ਤਿਰੋਸਦੀ ਅਤੇ ਸੋਮਤੀ ਅਮੋਸੀਆ ਪ੍ਰਸ਼ੋਤਮ ਮਾਸ ਵਿੱਚ ਸੁਧਾਰ ਸਭਾ ਵੱਲੋਂ ਬੜੀ ਸ਼ਰਧਾ ਪੂਰਵਕ ਅਤੇ ਧੂਮ ਧਾਮ ਨਾਲ ਮਨਾਈ ਗਈ। 13—06—2026 ਸ਼ਨੀਵਾਰ ਸ਼ਾਮ ਨੂੰ ਸ਼ਿਵ ਮੰਡਲੀ ਵਲੋਂ ਮਹਿਲਾ ਕੀਰਤਨ ਕੀਤਾ ਗਿਆ ਅਤੇ ਬਿੱਲ ਪੱਤਰ ਦੇ ਪੌਦੇ ਲਗਾਏ ਗਏ। ਆਤਰੀ ਉਪਰੰਤ ਪੂਰਨ ਖਜਾਨਚੀ ਦੀ ਪੋਤਰੀ ਕਸ਼ਿਸ਼ ਦਾ ਜਨਮ ਦਿਨ ਮਨਾਇਆ ਗਿਆ ਅਤੇ ਰਾਧਾ ਕਿਸ਼ਨ ਅਤੇ ਧਾਰਮਿਕ ਅਤੇ ਵਿਸ਼ੇਸ਼ ਕਰਕੇ ਰਾਧਾ ਕ੍ਰਿਸ਼ਨ ਜੀ ਦੇ ਗੀਤ ਗਾਏ ਗਏ। ​ਸ੍ਰੀ ਕੇਦਾਰ ਨਾਥ ਸੁਧਾਰ ਸਭਾ ਵੱਲੋਂ ਪੁਰਸ਼ੋਤਮ ਮਾਸ ਦੀ ਸਮਾਪਤੀ 'ਤੇ ਵਿਸ਼ੇਸ਼ ਧਾਰਮਿਕ ਸਮਾਗਮ ਅਤੇ ਲੰਗਰਬੱਚਿਆਂ ਵਿੱਚ ਟੋਫੀਆਂ, ਚੋਕਲੇਟ ਆਦਿ ਵੰਡੀਆਂ ਗਈਆਂ ਅਤੇ ਅਤੁੱਟ ਲੰਗਰ ਵਰਤਾਇਆ ਗਿਆ। ਭਗਤਾਂ ਨੇ ਪ੍ਰਭੂ ਭਗਤੀ ਦਾ ਪੂਰਾ ਆਨੰਦ ਲਿਆ ਅਤੇ ਸੰਗਤ ਵਿੱਚ ਪੰਗਤ ਬੈਠ ਕੇ ਲੰਗਰ ਛੱਕਿਆ ਗਿਆ। ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਲੰਗਰ ਬਣਾਉਣ ਅਤੇ ਵਰਤਾਉਣ ਦੀ ਸੇਵਾ ਕੀਤੀ। 15—06—2026 ਨੂੰ ਸੁਮਤੀ ਮੱਸਿਆ ਜਿਹੜੀ ਕਿ ਇਸ ਦਿਨ ਪ੍ਰਸ਼ੋਤਮ ਮਾਸ ਸਮਾਪਨ ਹੋਇਆ ਹੈ। ਇਹ ਸਮੋਤੀ ਮਸਿਆ ਦਾ ਯੋਗ ਜੇਠ ਮਹੀਨੇ ਵਿੱਚ 30 ਸਾਲ ਮਗਰੋਂ ਆਇਆ ਹੈ। ਸੇਵਾਮੁਕਤ ਪੰਡਿਤ ਸ਼ਿਵਨੀ ਸ਼ਰਮਾ ਨੇ ਦੱਸਿਆ ਕਿ ਪਿੱਤਰਾਂ ਨੂੰ ਇਹ ਦਿਨ ਅਰਪਿਤ ਹੈ। ਇਸ ਦਿਨ ਦਾਨ, ਪੁੰਨ, ਇਸ਼ਨਾਨ ਅਤਿ ਸ਼ੁਭ ਮੰਨਿਆ ਗਿਆ ਹੈ। ਸੁਧਾਰ ਸਭਾ ਨੇ ਮੇਰੀ ਸੁਰਤ ਵਿੱਚ ਇਹ ਪਹਿਲੀ ਵਾਰੀ ਮਨਾਇਆ ਹੈ। ਸਵੇਰੇ ਸਵੇਰੇ ਖੀਰ ਦਾ ਪ੍ਰਸ਼ਾਦ ਮੰਦਿਰ ਵਿੱਚ ਲਗਾ ਕੇ ਭਗਤਾ ਨੂੰ ਵਰਤਾਇਆ ਗਿਆ ਅਤੇ ਸ਼ਾਮ ਨੂੰ 5:00 ਵਜੇ ਸ਼ਿਵ ਜੀ ਦੀ ਮੂਰਤੀ ਦੇ ਕੋਲ ਵੀ ਵਰਤਾਇਆ ਗਿਆ। ਮੰਦਿਰ ਦੇ ਵਿੱਚ ਆਰਤੀ ਉਪਰੰਤ ਖੀਰ ਪੂੜੇ ਦਾ ਲੰਗਰ ਵਰਤਾਇਆ ਗਿਆ​ਸ੍ਰੀ ਕੇਦਾਰ ਨਾਥ ਸੁਧਾਰ ਸਭਾ ਵੱਲੋਂ ਪੁਰਸ਼ੋਤਮ ਮਾਸ ਦੀ ਸਮਾਪਤੀ 'ਤੇ ਵਿਸ਼ੇਸ਼ ਧਾਰਮਿਕ ਸਮਾਗਮ ਅਤੇ ਲੰਗਰ ਹੋਰ ਭਗਤਾਂ ਵੱਲੋਂ ਵੀ ਤਰ੍ਹਾਂ—ਤਰ੍ਹਾਂ ਦੇ ਪਕਵਾਨ ਬਜੁਰਗਾਂ ਦੇ ਨਿਮ੍ਰਤ ਵੰਡਿਆ ਗਿਆ। ਸ਼ਾਮ ਨੂੰ ਆਰਤੀ ਉਪਰੰਤ ਮੰਦਿਰ ਵਿੱਚ ਸੰਗਤਾਂ ਦਾ ਇਕੱਠ ਮੇਲੇ ਦਾ ਰੂਪ ਧਾਰਨ ਕਰ ਗਿਆ। ਲੋਕਾਂ ਵੱਲੋਂ ਅਰਾਮ ਨਾਲ ਲੰਗਰ ਛੱਕਿਆ। ਮੁਹੱਲਾ ਨਿਵਾਸੀਆਂ ਅਤੇ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਜਦੋਂ ਦੀ ਸ਼ਿਵ ਜੀ ਦੀ ਵਿਸ਼ਾਲ ਮੂਰਤੀ ਬਣੀ ਹੈ ਅਤੇ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਦੀ ਸਥਾਪਨਾ ਹੋਈ ਹੈ ਉਸ ਤੋਂ ਬਾਅਦ ਮੰਦਿਰ ਜਗ ਮਗਾ ਗਿਆ ਅਤੇ ਲੋਕਾਂ ਦੀ ਆਵਾਜਾਈ ਬਹੁਤ ਵੱਧ ਗਈ ਹੈ। ਹਰ ਬੰਦਾ ਕਹਿੰਦਾ ਹੈ ਇੱਥੇ ਆ ਕੇ ਮੱਥਾ ਟੇਕ ਕੇ ਜ਼ੋ ਵੀ ਮਨਤ ਮੰਨਦੇ ਹਾਂ ਭੋਲੇ ਬਾਬਾ ਪੂਰੀ ਕਰਦੇ ਹਨ। ਸੁਧਾਰ ਸਭਾ ਵੱਲੋਂ ਬੇਨਤੀ ਹੈ ਕਿ ਵੱਧ ਤੋਂ ਵੱਧ ਭਗਤਾ ਆ ਕੇ ਨਤਮਸਤਕ ਹੋਣ ਅਤੇ ਭੋਲੇ ਬਾਬਾ ਜੀ ਦਾ ਅਸ਼ਿਰਵਾਦ ਪ੍ਰਾਪਤ ਕਰਨ।

Related posts

ਦੋਫਾੜ ਹੋਣ ਦੀ ਕੰਗਾਰ ‘ਤੇ Mamata Banerjee ਦੀ ਪਾਰਟੀ; 58 ਬਾਗੀ ਵਿਧਾਇਕਾਂ ਨੇ ਖੁਦ ਨੂੰ ਦੱਸਿਆ ‘ਅਸਲੀ TMC’

Current Updates

ਪਰਿਨੀਤੀ ਨੇ ਫਿਲਮ ਦੇ ਸੈੱਟ ’ਤੇ ਮਨਾਈ ਕ੍ਰਿਸਮਸ

Current Updates

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹੁਕਮਾਂ ‘ਤੇ ਗ਼ੈਰ-ਕਾਨੂੰਨਨ ਕਲੱਬ ਕੀਤੇ 39 ਬੱਸ ਪਰਮਿਟ ਰੱਦ

Current Updates

Leave a Comment