August 2, 2026
ਖਾਸ ਖ਼ਬਰਪੰਜਾਬਰਾਸ਼ਟਰੀ

ਮਜੀਠਾ ਥਾਣਾ ਮਾਮਲਾ: ਬਿਕਰਮ ਸਿੰਘ ਮਜੀਠੀਆ ਤੇ ਦੋ ਹੋਰਾਂ ਨੂੰ ਮਿਲੀ ਜ਼ਮਾਨਤ; ਅਦਾਲਤ ‘ਚ CCTV ਫੁਟੇਜ ਪੇਸ਼ ਨਾ ਕਰ ਸਕੀ ਪੁਲਿਸ

ਮਜੀਠਾ ਥਾਣਾ ਮਾਮਲਾ: ਬਿਕਰਮ ਸਿੰਘ ਮਜੀਠੀਆ ਤੇ ਦੋ ਹੋਰਾਂ ਨੂੰ ਮਿਲੀ ਜ਼ਮਾਨਤ; ਅਦਾਲਤ 'ਚ CCTV ਫੁਟੇਜ ਪੇਸ਼ ਨਾ ਕਰ ਸਕੀ ਪੁਲਿਸ

ਅੰਮ੍ਰਿਤਸਰ-  ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ਜੋਧ ਸਿੰਘ ਸਮਰਾ ਅਤੇ ਜਤਿੰਦਰ ਪਾਲ ਸਿੰਘ ਨੂੰ ਮਜੀਠਾ ਪੁਲੀਸ ਥਾਣੇ ਵਿੱਚ ਕਥਿਤ ਟਕਰਾਅ ਤੋਂ ਬਾਅਦ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਮਜੀਠੀਆ ਦੇ ਕਾਨੂੰਨੀ ਸਲਾਹਕਾਰ ਬਿਕਰਮਜੀਤ ਸਿੰਘ ਬਾਠ, ਜਿਨ੍ਹਾਂ ਦਾ ਨਾਂ ਵੀ ਐੱਫ.ਆਈ.ਆਰ. ਵਿੱਚ ਦਰਜ ਸੀ, ਨੂੰ ਉਸ ਸਮੇਂ ਬਰੀ ਕਰ ਦਿੱਤਾ ਗਿਆ ਜਦੋਂ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਲੋੜ ਨਹੀਂ ਹੈ। ਬਾਠ ਜੋ ਕਿ ਇੱਕ ਪ੍ਰੈਕਟਿਸਿੰਗ ਵਕੀਲ ਹਨ, ਅਕਾਲੀ ਦਲ ਦੇ ਸਮਰਥਕ ਜੋਬਨਪ੍ਰੀਤ ਸਿੰਘ ਖ਼ਿਲਾਫ਼ ਦਰਜ ਐੱਫ.ਆਈ.ਆਰ. ਦੀ ਕਾਪੀ ਲੈਣ ਲਈ ਆਪਣੀ ਪੇਸ਼ੇਵਰ ਸਮਰੱਥਾ ਵਿੱਚ ਮਜੀਠੀਆ ਦੇ ਨਾਲ ਗਏ ਸਨ।

ਬਾਠ ਨੂੰ ਨਾਮਜ਼ਦ ਕੀਤੇ ਜਾਣ ਕਾਰਨ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਨ੍ਹਾਂ ਨੇ ਪੁਲੀਸ ਅਤੇ ਸਰਕਾਰ ‘ਤੇ ਵਕੀਲਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਸੀ। ਪ੍ਰਦਰਸ਼ਨਾਂ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਇੱਕ ਐੱਸ ਆਈ ਟੀ ਦਾ ਗਠਨ ਕੀਤਾ, ਜਿਸ ਨੇ ਬਾਅਦ ਵਿੱਚ ਇਹ ਸਿੱਟਾ ਕੱਢਿਆ ਕਿ ਬਾਠ ਬੇਗੁਨਾਹ ਹੈ।

ਜੋਬਨਪ੍ਰੀਤ ਸਿੰਘ ਨੂੰ ਹਾਲ ਹੀ ਵਿੱਚ ਹੋਈਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਨਾਲ ਸਬੰਧਤ ਕੇਸਾਂ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਅਕਾਲੀ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਉਸ ਦੀ ਹਿਰਾਸਤ ਗੈਰ-ਕਾਨੂੰਨੀ ਅਤੇ ਸਿਆਸਤ ਤੋਂ ਪ੍ਰੇਰਿਤ ਸੀ, ਅਤੇ ਉਸਦੇ ਪਰਿਵਾਰ ਨੂੰ ਉਸ ਦੀ ਗ੍ਰਿਫਤਾਰੀ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਕਥਿਤ ਨਜ਼ਰਬੰਦੀ ਬਾਰੇ ਜਾਣਕਾਰੀ ਮਿਲਣ ‘ਤੇ ਮਜੀਠੀਆ ਨੇ ਪਾਰਟੀ ਸਮਰਥਕਾਂ ਅਤੇ ਕਿਸਾਨ ਆਗੂਆਂ ਦੇ ਨਾਲ ਪੁਲੀਸ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਪੁਲੀਸ ‘ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ।

ਪੁਲੀਸ ਅਨੁਸਾਰ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਫਿਰ ਅਹਾਤੇ ਵਿੱਚ ਦਾਖਲ ਹੋ ਕੇ ਜ਼ਬਰਦਸਤੀ ਜੋਬਨਪ੍ਰੀਤ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਦੋਸ਼ ਲਾਇਆ ਕਿ ਮਜੀਠੀਆ ਨੇ ਇੱਕ ਸਬ-ਇੰਸਪੈਕਟਰ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਹੰਗਾਮੇ ਦੌਰਾਨ ਸਰਕਾਰੀ ਦਸਤਾਵੇਜ਼ ਪਾੜ ਦਿੱਤੇ। ਇਸ ਤੋਂ ਬਾਅਦ ਮਜੀਠੀਆ ਅਤੇ ਹੋਰਾਂ ਵਿਰੁੱਧ ਸਰਕਾਰੀ ਕਰਮਚਾਰੀਆਂ ਨੂੰ ਰੋਕਣ ਅਤੇ ਪੁਲੀਸ ਥਾਣੇ ਅੰਦਰ ਹੰਗਾਮਾ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਮਨਬੀਰ ਸਿੰਘ ਸਿਆਲੀ ਨੇ ਕਿਹਾ ਕਿ ਪੁਲੀਸ ਅਦਾਲਤ ਵੱਲੋਂ ਮੰਗੀ ਗਈ ਪੁਲੀਸ ਥਾਣੇ ਅੰਦਰ ਹਮਲਾ ਕਰਨ ਅਤੇ ਪੁਲੀਸ ਥਾਣੇ ਵਿੱਚ ਹੰਗਾਮਾ ਕਰਨ ਸਬੰਧੀ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਪੇਸ਼ ਨਹੀਂ ਕਰ ਸਕੀ। ਇਸ ਲਈ ਅਦਾਲਤ ਨੇ ਜ਼ਮਾਨਤ ਦੇ ਦਿੱਤੀ।

Related posts

SC ਦਾ ਵੱਡਾ ਫੈਸਲਾ: ਰਾਜਿਆਂ-ਮਹਾਰਾਜਿਆਂ ਦੀ ਜਾਇਦਾਦ ‘ਤੇ ਹੁਣ ਸਾਰੇ ਬੱਚਿਆਂ ਦਾ ਹੋਵੇਗਾ ਬਰਾਬਰ ਹੱਕ, ‘ਜੇਠੇ ਪੁੱਤ’ ਵਾਲਾ ਨਿਯਮ ਖ਼ਤਮ

Current Updates

ਕੁਨਾਲ ਕਾਮਰਾ ਵਿਵਾਦ: ਸ਼ਿਵ ਸੈਨਾ ਯੁਵਾ ਸਮੂਹ ਦੇ 11 ਮੈਂਬਰ ਗ੍ਰਿਫ਼ਤਾਰ

Current Updates

‘ਕੋਈ ਨੈਤਿਕਤਾ ਨਹੀਂ, ਕੋਈ ਜ਼ਿੰਮੇਵਾਰੀ ਦੀ ਭਾਵਨਾ ਨਹੀਂ’: ਅਮਿਤਾਭ ਬੱਚਨ

Current Updates

Leave a Comment