November 3, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਪੰਜਾਬ MLA Hostel ਦੇ ਨਿਲਾਮ ਹੋਏ ਹੈਰੀਟੇਜ ਫਰਨੀਚਰ ਮਾਮਲੇ ’ਚ ਸਪੀਕਰ ਸੰਧਵਾਂ ਨੇ ਕਸਟਡੀ ਰਿਪੋਰਟ ਮੰਗੀ

ਪੰਜਾਬ MLA Hostel ਦੇ ਨਿਲਾਮ ਹੋਏ ਹੈਰੀਟੇਜ ਫਰਨੀਚਰ ਮਾਮਲੇ ’ਚ ਸਪੀਕਰ ਸੰਧਵਾਂ ਨੇ ਕਸਟਡੀ ਰਿਪੋਰਟ ਮੰਗੀ

ਚੰਡੀਗੜ੍ਹ-  ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਅਮਰੀਕਾ ਵਿੱਚ 59 ਲੱਖ ਰੁਪਏ ਵਿੱਚ ਨਿਲਾਮ ਹੋਏ ਵਿਧਾਇਕ ਹੋਸਟਲ ਦੇ ਹੈਰੀਟੇਜ ਫਰਨੀਚਰ ਬਾਰੇ ਕਸਟਡੀ ਰਿਪੋਰਟ ਮੰਗੀ ਹੈ। ਇਸ ਸਬੰਧੀ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਵਸਤੂਆਂ ਦਾ ਰਖਵਾਲਾ (ਕਸਟੋਡੀਅਨ) ਕੌਣ ਸੀ, ਕਿਉਂਕਿ ਹੈਰੀਟੇਜ ਫਰਨੀਚਰ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਵੱਖ-ਵੱਖ ਸਰਕਾਰੀ ਅਥਾਰਟੀਆਂ ਦੀ ਹਿਰਾਸਤ ਵਿੱਚ ਹੈ ਅਤੇ ਅਜਿਹੀਆਂ ਵਸਤੂਆਂ ਦੀ ਇਨਵੈਂਟਰੀ ਦਾ ਰਿਕਾਰਡ ਯੂਟੀ ਪ੍ਰਸ਼ਾਸਨ ਦੁਆਰਾ ਰੱਖਿਆ ਜਾ ਰਿਹਾ ਹੈ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜਿਨ੍ਹਾਂ ਨੇ ਇਹ ਅਪਰਾਧ ਕੀਤਾ ਹੈ, ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਸਪੀਕਰ ਨੇ ਜ਼ੋਰ ਦਿੱਤਾ ਕਿ ਚੰਡੀਗੜ੍ਹ ਦੇ ਵਿਲੱਖਣ ਆਰਕੀਟੈਕਚਰ ਅਤੇ ਇਤਿਹਾਸਕ ਵਿਰਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਇਰਾਦਤਨ ਲਾਪਰਵਾਹੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਚੰਡੀਗੜ੍ਹ ਦੇ ਸੈਕਟਰ 4 ਸਥਿਤ ਪੰਜਾਬ ਐੱਮ ਐੱਲ ਏ ਹੋਸਟਲ ਦੀਆਂ ਹੈਰੀਟੇਜ ਕੁਰਸੀਆਂ ਦੇ ਇੱਕ ਜੋੜੇ ਅਤੇ ਚਾਰ ਲੋਅ ਸਟੂਲ ਦੇ ਸੈੱਟ ਦੀ 4 ਜੂਨ ਨੂੰ ਅਮਰੀਕਾ ਦੇ ਸ਼ਿਕਾਗੋ ਵਿੱਚ 72,720 ਡਾਲਰ (59 ਲੱਖ ਰੁਪਏ ਤੋਂ ਵੱਧ) ਵਿੱਚ ਨਿਲਾਮੀ ਹੋਣ ‘ਤੇ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ਨਾਲ ਰਾਜ ਦੀਆਂ ਵਿਧਾਨਕ ਸੰਸਥਾਵਾਂ ਨਾਲ ਜੁੜੀਆਂ ਸੰਪਤੀਆਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਕੁਰਸੀਆਂ 42 ਲੱਖ ਰੁਪਏ ਤੋਂ ਵੱਧ ਵਿੱਚ ਵਿਕੀਆਂ, ਜਦੋਂ ਕਿ ਸਟੂਲ 17 ਲੱਖ ਰੁਪਏ ਤੋਂ ਵੱਧ ਵਿੱਚ ਵਿਕੇ।
ਅਜਿਹੀਆਂ ਵਸਤੂਆਂ ਦੀ ਆਵਾਜਾਈ, ਵਿਕਰੀ ਅਤੇ ਨਿਰਯਾਤ ਨੂੰ ਰੋਕਣ ਸਬੰਧੀ ਗ੍ਰਹਿ ਮੰਤਰਾਲੇ (ਐੱਮਐੱਚਏ) ਦੇ ਸਪੱਸ਼ਟ ਆਦੇਸ਼ਾਂ ਦੇ ਬਾਵਜੂਦ ਇਹ ਹੈਰੀਟੇਜ ਵਸਤੂਆਂ ਅਮਰੀਕਾ ਵਿੱਚ ਨਿਲਾਮੀ ਘਰ ਤੱਕ ਪਹੁੰਚ ਗਈਆਂ। ਇਹ ਵਸਤੂਆਂ ਅਮਰੀਕਾ ਸਥਿਤ ਇੱਕ ਨਿਲਾਮੀ ਘਰ ‘ਰਾਈਟ’ ਦੁਆਰਾ ਵੇਚੀਆਂ ਗਈਆਂ ਹਨ। ਨਿਲਾਮੀ ਘਰ ਦੀ ਵੈੱਬਸਾਈਟ ‘ਤੇ ਲਗਾਈ ਗਈ ਵਿਕੀਆਂ ਕੁਰਸੀਆਂ ਦੀ ਇੱਕ ਤਸਵੀਰ ‘ਤੇ ਇਨਵੈਂਟਰੀ ਮਾਰਕਿੰਗ “MLA (H) PB/1/B-11” ਲਿਖੀ ਹੋਈ ਹੈ।

ਹੈਰੀਟੇਜ ਪ੍ਰੋਟੈਕਸ਼ਨ ਸੈੱਲ, ਚੰਡੀਗੜ੍ਹ ਦੇ ਮੈਂਬਰ ਅਜੇ ਜੱਗਾ – ਜੋ ਕਿ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਆਈਕੋਨਿਕ ਮਿਡ-ਸੈਂਚਰੀ ਮਾਡਰਨ ਹੈਰੀਟੇਜ ਫਰਨੀਚਰ ਦੀ ਇਨਵੈਂਟਰੀ ਬਣਾਉਣ, ਲੱਭਣ ਅਤੇ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ ਸਥਾਪਿਤ ਇੱਕ ਸਿਖਰਲੀ ਕਮੇਟੀ ਹੈ – ਨੇ ਇੱਕ ਪੱਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਹ ਪਤਾ ਲਗਾਉਣ ਦੀ ਅਪੀਲ ਕੀਤੀ ਸੀ ਕਿ ਇਸ ਵਿਕਰੀ ਨੂੰ ਕਿਸ ਨੇ ਅਧਿਕਾਰਤ ਕੀਤਾ ਅਤੇ ਕੀ ਲੋੜੀਂਦੀ ਇਜਾਜ਼ਤ ਲਈ ਗਈ ਸੀ। ਹੈਰੀਟੇਜ ਸੈੱਲ ਦੀ ਅਗਵਾਈ ਯੂਟੀ ਦੇ ਮੁੱਖ ਸਕੱਤਰ ਕਰਦੇ ਹਨ।

Related posts

ਪਠਾਨਕੋਟ ’ਚ ਭਾਰੀ ਮੀਂਹ ਮਗਰੋਂ ਸਿੱਖਿਆ ਸੰਸਥਾਵਾਂ ’ਚ ਛੁੱਟੀ ਦਾ ਐਲਾਨ

Current Updates

ਥਾਣਾ ਅਮਲੋਹ ਵਿੱਚ ਵੱਡੀ ਘਟਨਾ: ਪੁਲੀਸ ਰਿਮਾਂਡ ਦੌਰਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Current Updates

ਦੀਵਾਲੀਆਪਨ ਪ੍ਰਕਿਰਿਆ ਵਿੱਚ ਹੇਰਾਫੇਰੀ ਲਈ ਐਕਸਪੀਰੀਅਨ ਡਿਵੈਲਪਰਾਂ ਅਤੇ ਐਕਸਪੀਰੀਅਨ ਕੈਪੀਟਲ ਵਿਰੁੱਧ ਐਫਆਈਆਰ

Current Updates

Leave a Comment