November 2, 2026
ਖਾਸ ਖ਼ਬਰਪੰਜਾਬਰਾਸ਼ਟਰੀ

ਬਠਿੰਡਾ ਮਿਲਟਰੀ ਸਟੇਸ਼ਨ ਨੇੜੇ ਸੁਰੱਖਿਆ ‘ਚ ਵੱਡੀ ਸੰਨ੍ਹ; ਪਾਕਿਸਤਾਨ-ਕੈਨੇਡਾ ਫੁਟੇਜ ਭੇਜਣ ਵਾਲਾ ਜਾਸੂਸੀ ਕੈਮਰਾ ਫੜਿਆ, 2 ਗ੍ਰਿਫ਼ਤਾਰ

ਬਠਿੰਡਾ ਮਿਲਟਰੀ ਸਟੇਸ਼ਨ ਨੇੜੇ ਸੁਰੱਖਿਆ 'ਚ ਵੱਡੀ ਸੰਨ੍ਹ; ਪਾਕਿਸਤਾਨ-ਕੈਨੇਡਾ ਫੁਟੇਜ ਭੇਜਣ ਵਾਲਾ ਜਾਸੂਸੀ ਕੈਮਰਾ ਫੜਿਆ, 2 ਗ੍ਰਿਫ਼ਤਾਰ

ਬਠਿੰਡਾ- ਬਠਿੰਡਾ ਦੇ ਸਖ਼ਤ ਸੁਰੱਖਿਆ ਵਾਲੇ ਮਿਲਟਰੀ ਜ਼ੋਨ ਦੇ ਨੇੜੇ ਇੱਕ ਲੁਕਵੇਂ ਨਿਗਰਾਨੀ ਅਪਰੇਸ਼ਨ ਦਾ ਪਰਦਾਫਾਸ਼ ਹੋਇਆ ਹੈ। ਇਹ ਅਪਰੇਸ਼ਨ ਕਥਿਤ ਤੌਰ ‘ਤੇ ਪਾਕਿਸਤਾਨ ਅਤੇ ਕੈਨੇਡਾ ਵਿੱਚ ਬੈਠੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਚਲਾਇਆ ਜਾ ਰਿਹਾ ਸੀ, ਜਿਸਦਾ ਮਕਸਦ ਸੁਰੱਖਿਆ ਬਲਾਂ ਦੀ ਆਵਾਜਾਈ ‘ਤੇ ਨਜ਼ਰ ਰੱਖਣਾ ਸੀ। ਇਸ ਮਾਮਲੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਾਊਂਟਰ-ਇੰਟੈਲੀਜੈਂਸ (ਖੁਫ਼ੀਆ ਵਿਭਾਗ) ਵੱਲੋਂ ਇਸਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦਰਅਸਲ ਬਠਿੰਡਾ ਫ਼ੌਜੀ ਛਾਉਣੀ (ਮਿਲਟਰੀ ਸਟੇਸ਼ਨ) ਅਤੇ ਭਾਰਤੀ ਫ਼ੌਜ ਦੀ ‘ਐਕਸ ਕੋਰ’ ਦੇ ਹੈੱਡਕੁਆਰਟਰ ਤੋਂ ਸਿਰਫ਼ ਕੁਝ ਕਿਲੋਮੀਟਰ ਦੀ ਦੂਰੀ ‘ਤੇ ਇੱਕ ਜਾਸੂਸੀ ਕੈਮਰਾ ਲੱਗਿਆ ਮਿਲਿਆ ਹੈ। ਇਸ ਤੋਂ ਇਲਾਵਾ, ਏਅਰ ਫੋਰਸ ਸਟੇਸ਼ਨ ਅਤੇ ਬਠਿੰਡਾ ਹਵਾਈ ਅੱਡਾ ਵੀ ਉਸ ਥਾਂ ਤੋਂ ਕੁਝ ਕਿਲੋਮੀਟਰ ਦੂਰ ਸਥਿਤ ਹਨ, ਜਿੱਥੇ ਇਹ ਕੈਮਰਾ ਲੱਗਿਆ ਹੋਇਆ ਸੀ।

ਬਠਿੰਡਾ-ਸ੍ਰੀਗੰਗਾਨਗਰ ਰੋਡ ‘ਤੇ ਇੱਕ ਸੀਮਿੰਟ ਫੈਕਟਰੀ ਦੇ ਕੋਲ ਬਿਜਲੀ ਦੇ ਖੰਭੇ ‘ਤੇ ਇਹ ਅਣਅਧਿਕਾਰਤ ਕੈਮਰਾ ਲਗਾਇਆ ਗਿਆ ਸੀ। ਸੂਰਜੀ ਊਰਜਾ (ਸੋਲਰ ਪਾਵਰ) ਨਾਲ ਚੱਲਣ ਵਾਲੇ ਇਸ ਸੀ ਸੀ ਟੀ ਵੀ ਕੈਮਰੇ ਵਿੱਚ ਇੱਕ ਸਿਮ ਕਾਰਡ ਪਾਇਆ ਹੋਇਆ ਸੀ। ਕਥਿਤ ਤੌਰ ‘ਤੇ ਇਹ ਕੈਮਰਾ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਅਤੇ ਉੱਥੋਂ ਦੀ ਜਾਣਕਾਰੀ ਅੱਗੇ ਭੇਜ ਰਿਹਾ ਸੀ।

ਬਠਿੰਡਾ ਦੇ ਐੱਸ ਪੀ (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਹੈ ਕਿ ਪੁਲੀਸ ਅਤੇ ਸੁਰੱਖਿਆ ਬਲਾਂ ਦੀ ਹਰਕਤ ਦੀ ਕੈਮਰਾ ਫੀਡ ਪਾਕਿਸਤਾਨ ਅਤੇ ਕੈਨੇਡਾ ਵਿੱਚ ਬੈਠੇ ਦੇਸ਼ ਵਿਰੋਧੀ ਅਨਸਰਾਂ ਨੂੰ ਭੇਜੀ ਜਾ ਰਹੀ ਸੀ। ਉਨ੍ਹਾਂ ਕਿਹਾ, “ਸਾਡੀਆਂ ਟੀਮਾਂ ਨੇ ਸ਼ੱਕੀਆਂ ਦੀ ਪਛਾਣ ਕਰਨ ਲਈ ਸੀ ਸੀ ਟੀ ਵੀ ਫੁਟੇਜ, ਤਕਨੀਕੀ ਸਬੂਤਾਂ ਤੇ ਮਨੁੱਖੀ ਖੁਫ਼ੀਆ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਅਸ਼ੋਕ ਸਿੰਘ (40), ਅਤੇ ਅਕਾਸ਼ਦੀਪ ਸਿੰਘ (22) ਵਜੋਂ ਹੋਈ ਹੈ। ਦੋਵੇਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਰਾਏ ਦੇ ਰਹਿਣ ਵਾਲੇ ਹਨ।”

ਸੂਤਰਾਂ ਨੇ ਦੱਸਿਆ ਕਿ ਇਸ ਕੈਮਰੇ ਦਾ ਪਤਾ ਹਾਲ ਹੀ ਵਿੱਚ ਥਰਮਲ ਪੁਲੀਸ ਨੇ ਉਦੋਂ ਲਗਾਇਆ ਜਦੋਂ ਇੱਕ ਟੀਮ ਇੱਕ ਸੜਕ ਹਾਦਸੇ ਦੀ ਜਾਂਚ ਕਰ ਰਹੀ ਸੀ। ਥਰਮਲ ਪੁਲੀਸ ਸਟੇਸ਼ਨ ਵਿਖੇ ਸਰਕਾਰੀ ਗੁਪਤ ਐਕਟ (Official Secrets Act) ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਐਕਟ (Prevention of Damage to Public Property Act) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬਠਿੰਡਾ ਪੁਲੀਸ, ਸੀ ਆਈ ਏ (CIA) ਸਟਾਫ਼ ਅਤੇ ਕਾਊਂਟਰ ਇੰਟੈਲੀਜੈਂਸ ਯੂਨਿਟਾਂ ਦੀਆਂ ਸਾਂਝੀਆਂ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ

Current Updates

ਕੈਨੇਡਾ: ਆਪਣਾ ਹੀ ਬੱਚਾ ਅਗਵਾ ਕਰਕੇ ਭਾਰਤ ਭੱਜਿਆ ਵਿਅਕਤੀ ਕੈਨੇਡਾ ਵਾਪਸੀ ਮੌਕੇ ਗ੍ਰਿਫਤਾਰ

Current Updates

ਸੁਪਰੀਮ ਕੋਰਟ ਵੱਲੋਂ ਹਰਚਰਨ ਭੁੱਲਰ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

Current Updates

Leave a Comment