September 13, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸੁਧਾਰ ਸਭਾ ਸ੍ਰੀ ਕੇਦਾਰ ਨਾਥ ਵੱਲੋਂ ਪੁਰਸ਼ੋਤਮ ਮਹੀਨੇ ਨਿਮਿੱਤ ਵਿਸ਼ੇਸ਼ ਸੇਵਾ; ਰਜਿੰਦਰਾ ਹਸਪਤਾਲ ਅਤੇ ਪਿੰਗਲਵਾੜੇ ਭੇਜਿਆ ਲੰਗਰ

ਸੁਧਾਰ ਸਭਾ ਸ੍ਰੀ ਕੇਦਾਰ ਨਾਥ ਵੱਲੋਂ ਪੁਰਸ਼ੋਤਮ ਮਹੀਨੇ ਨਿਮਿੱਤ ਵਿਸ਼ੇਸ਼ ਸੇਵਾ; ਰਜਿੰਦਰਾ ਹਸਪਤਾਲ ਅਤੇ ਪਿੰਗਲਵਾੜੇ ਭੇਜਿਆ ਲੰਗਰ

ਪਟਿਆਲਾ-  ਪ੍ਰਸ਼ੋਤਮ ਮਹੀਨਾ ਵਿੱਚ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਰਜਿ: ਵੱਲੋਂ ਪ੍ਰਸ਼ੋਤਮ ਮਾਸ ਜੇਠ ਮਹੀਨੇ ਵਿੱਚ 50 ਸਾਲ ਮਗਰੋਂ ਆਇਆ ਹੈ। ਵੈਸੇ ਪ੍ਰਸ਼ੋਤਮ ਮਾਸ ਹਰ ਤਿੰਨ ਸਾਲ ਬਾਅਦ ਆਉਂਦਾ ਹੈ। ਇਸ ਮਹੀਨੇ ਦਾਨ ਪੁੰਨ ਅਤੇ ਪਾਠ ਪੂਜਾ ਕਰਨਾ ਅਤੀ ਸ਼ੁਭ ਮੰਨਿਆ ਗਿਆ ਹੈ। ਖਾਸ ਕਰਕੇ ਜੇਠ ਮਹੀਨੇ ਵਿੱਚ ਜਲ ਦੀ ਸੇਵਾ ਅਤੀ ਉੱਤਮ ਮੰਨੀ ਗਈ ਹੈ। ਸੁਧਾਰ ਸਭਾ ਵਲੋਂ ਸ਼ਿਵ ਜੀ ਦੀ ਵਿਸ਼ਾਲ ਮੂਰਤੀ ਦੇ ਕੋਲ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਅਤੇ ਅਤੁੱਟ ਲੰਗਰ ਵਰਤਾਇਆ ਗਿਆ।ਸੁਧਾਰ ਸਭਾ ਸ੍ਰੀ ਕੇਦਾਰ ਨਾਥ ਵੱਲੋਂ ਪੁਰਸ਼ੋਤਮ ਮਹੀਨੇ ਨਿਮਿੱਤ ਵਿਸ਼ੇਸ਼ ਸੇਵਾ; ਰਜਿੰਦਰਾ ਹਸਪਤਾਲ ਅਤੇ ਪਿੰਗਲਵਾੜੇ ਭੇਜਿਆ ਲੰਗਰ ਇਹ ਲੰਗਰ ਬਣਾ ਕੇ ਰਜਿੰਦਰਾ ਹਸਪਤਾਲ ਵਿਖੇ ਭੇਜਿਆ ਗਿਆ ਅਤੇ ਸਨੌਰ ਰੋਡ ਪਿੰਗਲਵਾੜੇ ਵਿਖੇ ਵੀ ਭੇਜਿਆ ਗਿਆ। ਇਸ ਮੌਕੇ ਰਣਜੀਤ ਸਿੰਘ ਚੰਡੋਕ ਐਮ.ਸੀ. 32 ਨੰਬਰ ਵਾਰਡ, ਸੁਧਾਰ ਸਭਾ ਦੇ ਮੈਂਬਰ ਅਤੇ ਖਾਸ ਕਰਕੇ ਹਸੀਜਾ ਪਰਿਵਾਰ ਨੇ ਸ਼ਿਰਕਤ ਕੀਤੀ ਅਤੇ ਸੇਵਾ ਮੁਕਤ ਪੰਡਿਤ ਅਸ਼ਵਨੀ ਸ਼ਰਮਾ ਅਤੇ ਮੌਜੂਦਾ ਪੰਡਿਤ ਸ੍ਰੀ ਨਰਿੰਦਰ ਸ਼ਰਮਾ ਜੀ ਨੇ ਸ਼ਲਾਘਾ ਕੀਤੀ ਕਿ ਪ੍ਰਸ਼ੋਤਮ ਮਾਸ ਵਿੱਚ ਖਾਸ ਕਰਕੇ ਜੇਠ ਮਹੀਨੇ ਵਿੱਚ ਜ਼ੋ ਸੁਧਾਰ ਸਭਾ ਸੇਵਾ ਕਰ ਰਹੀ ਹੈ ਅਤੀ ਸ਼ਲਾਘਾਯੋਗ ਕਦਮ ਹੈ। ਸੁਧਾਰ ਸਭਾ ਹਰ ਸਮੇ ਕੋਈ ਨਾ ਕੋਈ ਲੰਗਰ ਚਲਾਉਂਦੇ ਰਹਿੰਦੇ ਹਨ। ਇਹ ਸਾਰੇ ਰਾਸ਼ਨ ਦੀ ਸੇਵਾ ਜੈ ਸਾਈ ਫਾਊਂਡੇਸ਼ਨ ਵੱਲੋਂ ਕੀਤੀ ਗਈ। ਰੋਡ ਤੇ ਆਵਾਜਾਈ ਬਹੁਤ ਹੋਣ ਕਰਕੇ ਭਗਤਾਂ ਦਾ ਪ੍ਰਸ਼ਾਦ ਲੈਣ ਵਾਸਤੇ ਤਾਤਾ ਲੱਗਿਆ ਰਹਿੰਦਾ ਹੈ। ਇਸੀ ਬਹਾਨੇ ਮੰਦਿਰ ਵਿਖੇ ਵੀ ਨਤਮਸਤਕ ਹੁੰਦੇ ਹਨ।

Related posts

ਨਾ ਕੈਸ਼, ਨਾ ਫਰਮਾਇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 866 ਨੌਜਵਾਨਾਂ ਨੂੰ ਸੌਂਪੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ

Current Updates

ਲਖਨਊ ਦੀ ਫੈਕਟਰੀ ’ਚ ਅੱਗ; ਦੋ ਹਲਾਕ

Current Updates

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਗ੍ਰਿਫਤਾਰ

Current Updates

Leave a Comment