October 16, 2026
ਅੰਤਰਰਾਸ਼ਟਰੀਖਾਸ ਖ਼ਬਰ

ਸਰੀ ’ਚ ਪੁਲੀਸ ਨੇ ਸ਼ੱਕੀ ਹੱਤਿਆਰੇ ਨੂੰ ਗੋਲੀ ਮਾਰ ਕੇ ਦਬੋਚਿਆ

ਸਰੀ ’ਚ ਪੁਲੀਸ ਨੇ ਸ਼ੱਕੀ ਹੱਤਿਆਰੇ ਨੂੰ ਗੋਲੀ ਮਾਰ ਕੇ ਦਬੋਚਿਆ

ਕੈਨੇਡਾ- ਕੈਨੇਡਾ ਦੇ ਪੱਛਮੀ ਤੱਟ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਭਾਰਤੀ ਲੋਕਾਂ ਦੀ ਵੱਡੀ ਗਿਣਤੀ ਵਾਲੇ ਸ਼ਹਿਰ ਸਰੀ ਵਿੱਚ ਪੁਲੀਸ ਨੇ ਸ਼ੱਕੀ ਹੱਤਿਆਰੇ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਸਰੀ ਦੀ ਓਲਡ ਯੇਲ ਰੋਡ ਦੀ ਇੱਕ ਇਮਾਰਤ ਵਿੱਚ ਹਿੰਸਾ ਦੀ ਸੂਚਨਾ ਮਿਲੀ ਸੀ।

ਪੁਲੀਸ ਮੌਕੇ ’ਤੇ ਪਹੁੰਚੀ ਤਾਂ ਦੋ ਵਿਅਕਤੀ ਸਖ਼ਤ ਜ਼ਖ਼ਮੀ ਹਾਲਤ ਵਿੱਚ ਪਏ ਮਿਲੇ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ। ਉੱਥੋਂ ਨੇੜੇ ਹੀ ਇੱਕ ਸ਼ੱਕੀ ਵਿਅਕਤੀ ਨਜ਼ਰ ਆਇਆ, ਜਿਸ ਬਾਰੇ ਪਤਾ ਲੱਗਾ ਕਿ ਉਸ ਨੇ ਹੀ ਦੋਵਾਂ ਪੀੜਤਾਂ ਉੱਤੇ ਚਾਕੂ ਨਾਲ ਵਾਰ ਕੀਤੇ ਸਨ। ਜਦੋਂ ਪੁਲੀਸ ਵੱਲੋਂ ਉਸ ਸ਼ੱਕੀ ਵਿਅਕਤੀ ਨੂੰ ਆਤਮ-ਸਮਰਪਣ ਲਈ ਕਿਹਾ ਗਿਆ ਤਾਂ ਉਹ ਚਾਕੂ ਵਿਖਾ ਕੇ ਪੁਲੀਸ ਨੂੰ ਡਰਾਉਣ ਦੇ ਯਤਨ ਕਰਨ ਲੱਗਾ। ਪੁਲੀਸ ਨੇ ਗੋਲੀ ਚਲਾ ਕੇ ਉਸ ਨੂੰ ਜ਼ਖ਼ਮੀ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ।

ਲੰਘੀ ਰਾਤ ਸਰੀ ਵਿੱਚ ਹੀ ਹੋਈ ਇੱਕ ਹੋਰ ਵਾਰਦਾਤ ਦੀ ਪੁਲੀਸ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸਰੀ ਦੀ 138 ਸਟਰੀਟ ਅਤੇ 62 ਐਵੇਨਿਊ ਕੋਲ ਖੰਭੇ ਵਿੱਚ ਵੱਜੀ ਹੋਈ ਇੱਕ ਕਾਰ ਮਿਲੀ, ਜਿਸ ਦੇ ਚਾਲਕ ਦੀ ਮੌਤ ਹੋ ਚੁੱਕੀ ਸੀ। ਪੁਲੀਸ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਕਾਰ ਉੱਤੇ ਕਿਸੇ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਹੜੀਆਂ ਉਸ ਦੇ ਚਾਲਕ ਦੇ ਵੱਜੀਆਂ ਅਤੇ ਕਾਰ ਉਸ ਤੋਂ ਬੇਕਾਬੂ ਹੋ ਕੇ ਖੰਭੇ ਵਿੱਚ ਜਾ ਵੱਜੀ। ਪੁਲੀਸ ਆਸ-ਪਾਸ ਦੇ ਖੇਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਘਾਲ ਰਹੀ ਹੈ ਤਾਂ ਜੋ ਗੋਲੀਬਾਰੀ ਕਰਨ ਵਾਲਿਆਂ ਦਾ ਪਤਾ ਲਾਇਆ ਜਾ ਸਕੇ। ਪੁਲੀਸ ਨੇ ਅਜੇ ਤੱਕ ਦੋਵਾਂ ਮ੍ਰਿਤਕਾਂ ਅਤੇ ਫੜੇ ਗਏ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ, ਪਰ ਜਾਣਕਾਰ ਸੂਤਰਾਂ ਅਨੁਸਾਰ ਮ੍ਰਿਤਕਾਂ ਵਿੱਚੋਂ ਇੱਕ ਭਾਰਤੀ ਮੂਲ ਦਾ ਨੌਜਵਾਨ ਹੈ, ਜਿਸ ਨੂੰ ਪੁਲੀਸ ਪਹਿਲਾਂ ਤੋਂ ਜਾਣਦੀ ਹੈ।

Related posts

ਕੇਂਦਰੀ ਕੈਬਨਿਟ ਵੱਲੋਂ ਛੇ ਮਾਰਗੀ ਜ਼ੀਰਕਪੁਰ ਬਾਈਪਾਸ ਨੂੰ ਹਰੀ ਝੰਡੀ

Current Updates

ਸਾਲ ਦੇ ਆਖ਼ਰੀ ਸੈਸ਼ਨ ’ਚ ਸੈਂਸੈਕਸ109 ਅੰਕ ਡਿੱਗਿਆ, ਪਰ 2024 ਵਰ੍ਹੇ ਦੌਰਾਨ ਬਾਜ਼ਾਰ 8 ਫ਼ੀਸਦੀ ਵਧਿਆ

Current Updates

Amritsar ਦੇ ਭਿੰਡੀ ਸੈਦਾਂ ਪੁਲੀਸ ਥਾਣੇ ਵਿੱਚ ਧਮਾਕਾ

Current Updates

Leave a Comment