September 30, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪਟਿਆਲਾ ਵਿਖੇ ਰਾਮ ਦਰਬਾਰ ਦੀ ਪੂਜਾ ਤੋਂ ਬਾਅਦ ਮੰਦਿਰ ਕੇਦਾਰ ਨਾਥ ਵਿੱਚ ਧਾਰਮਿਕ ਪ੍ਰੋਗਰਾਮ; ਪੰਡਿਤ ਅਨਿਲ ਮਿਸ਼ਰਾ ਨੇ ਪੁਰਸ਼ੋਤਮ ਮਾਸ ਦੇ ਮਹੱਤਵ ‘ਤੇ ਪਾਇਆ ਚਾਨਣਾ

ਪਟਿਆਲਾ ਵਿਖੇ ਰਾਮ ਦਰਬਾਰ ਦੀ ਪੂਜਾ ਤੋਂ ਬਾਅਦ ਮੰਦਿਰ ਕੇਦਾਰ ਨਾਥ ਵਿੱਚ ਧਾਰਮਿਕ ਪ੍ਰੋਗਰਾਮ; ਪੰਡਿਤ ਅਨਿਲ ਮਿਸ਼ਰਾ ਨੇ ਪੁਰਸ਼ੋਤਮ ਮਾਸ ਦੇ ਮਹੱਤਵ 'ਤੇ ਪਾਇਆ ਚਾਨਣਾ

ਪਟਿਆਲਾ-  ਤਰੋਸਦੀ ਦੇ ਪਾਵਨ ਅਵਸਰ ਤੇ ਆਯੋਜਿਤ ਧਾਰਮਿਕ ਪ੍ਰੋਗਰਾਮ ਦੌਰਾਨ ਵਿਸੇਸ਼ ਰੂਪ ਵਿੱਚ ਪੁਰਸ਼ੋਤਮ ਮਾਸ ਦੇ ਮਹੱਤਵ ਤੇ ਚਾਨਣਾ ਪਾਇਆ ਗਿਆ – ਪੰਡਿਤ ਅਨਿਲ ਮਿਸ਼ਰਾ
ਪਟਿਆਲਾ ਯ ਯੂਵਰਾਜ ਅਗਰਵਾਲ ਜੀ ਦੇ ਘਰ ਰਾਮ ਦਰਬਾਰ ਦੀ ਪੰਜ ਦਿਨਾਂ ਪੂਜਾ ਹੋਣ ਤੋਂ ਬਾਅਦ ਯੂਵਰਾਜ ਅਗਰਵਾਲ ਦੇ ਧੀ ਅਤੇ ਜਵਾਈ ਵਲੋਂ ਇਹ ਪੂਜਾ ਕਰਵਾਈ ਗਈ। ਸਵੇਰੇ 10ਯ00 ਵਜੇ ਇਨ੍ਹਾਂ ਦੇ ਘਰੋਂ ਢੋਲ ਢਮਾਕੇ ਨਾਲ ਡਾ। ਨਰਿੰਦਰ ਸ਼ਰਮਾ (ਚਮਨ) ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਉਸ ਦੀ ਟੀਮ ਅਤੇ ਕਲੋਨੀ ਨਿਵਾਸੀ ਅਤੇ ਮਲੇਰ ਕੋਟਲਾ ਤੋਂ ਆਏ ਹੋਏ ਮਹਿਮਾਨਾਂ ਵੱਲੋਂ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਪਹੁੰਚੇ। ਮੰਦਿਰ ਵਿਖੇ ਪਹੁੰਚਣ ਤੇ ਸੁਧਾਰ ਸਭਾ ਦੇ ਸਾਰੇ ਮੈਂਬਰ ਮੰਦਿਰ ਵਿਖੇ ਮੌਜੂਦ ਸਨ, ਸੁਧਾਰ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਮੰਦਿਰ ਵਿਖੇ ਪਹੁੰਚਣ ਤੇ ਰਾਮ ਦਰਬਾਰ ਸਥਾਪਤ ਕੀਤਾ ਗਿਆ ਅਤੇ ਅਤੁੱਟ ਛਬੀਲ, ਲੱਡੂ, ਸਮੋਸੇ ਆਦਿ ਦਾ ਪ੍ਰਸ਼ਾਦ ਵਰਤਾਇਆ ਗਿਆ। ਤਰੋਸਦੀ ਮੌਕੇ ਸ਼ਾਮ ਨੂੰ 6ਯ00 ਵਜੇ ਮਹਿਲਾ ਕੀਰਤਨ ਕਰਵਾਇਆ ਗਿਆ। ਆਰਤੀ ਉਪਰੰਤ ਐਮ।ਸੀ। ਰਣਜੀਤ ਸਿੰਘ ਚੰਡੋਕ ਦੀ ਬੇਟੀ ਤੋਂ ਪ੍ਰਸ਼ਾਦ ਲਗਵਾਇਆ ਗਿਆ ਰਣਜੀਤ ਸਿੰਘ ਚੰਡੋਕ ਦੀ ਪੁਤਰੀ ਗੁਰਿੰਦਰ ਕੌਰ ਜੋ ਕਿ 12ਵੀਂ ਕਲਾਸ ਵਿਚੋਂ 98 ਪ੍ਰਤੀਸ਼ਤ ਨੰਬਰ ਲੈ ਕੇ ਪਹਿਲੇ ਦਰਜੇ ਤੇ ਆਈ ਹੈ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਪੰਡਿਤ ਅਨਿਲ ਮਿਸ਼ਰਾ ਜੀ ਵਲੋਂ ਪ੍ਰਸੋਤਮ ਮਾਸ ਦੀ ਮਹਿਮਾ, ਭਗਤੀ, ਸੇਵਾ ਅਤੇ ਦਾਨ ਪੁੰਨ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਪਣੇ ਪ੍ਰਵਚਨਾ ਵਿੱਚ ਉਨ੍ਹਾਂ ਨੇ ਕਿਹਾ ਪੁਰਸ਼ੋਤਮ ਮਾਸ ਆਤਮਸ਼ੁੱਧੀ, ਪੁੰਨ ਅਰਜਨ ਅਤੇ ਪ੍ਰਭੂ ਭਗਤੀ ਦਾ ਸ਼੍ਰੇਸ਼ਠ ਮੌਕਾ ਹੁੰਦਾ ਹੈ। ਇਸ ਪਾਵਨ ਮਹੀਨੇ ਵਿੱਚ ਕੀਤੇ ਗਏ ਦਾਨ, ਜਪ, ਤਪ, ਸਤਿਸੰਗ ਅਤੇ ਸੇਵਾ ਕਾਰਜਾਂ ਦਾ ਕਈ ਗੁਣਾ ਫਲ ਪ੍ਰਾਪਤ ਹੁੰਦਾ ਹੈ। ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਲੋੜਵੰਦਾਂ ਦੀ ਸਹਾਇਤਾ, ਗਊ ਸੇਵਾ, ਅੰਨ ਦਾਨ ਅਤੇ ਧਾਰਮਿਕ ਕਾਰਾਂ ਵਿੱਚ ਵੱਧੑਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਨ੍ਹਾਂ ਦਸਿਆ ਕਿ ਪ੍ਰਸੋਤਮ ਮਾਸ 17 ਮਈ ਤੋਂ 15 ਜੂਨ ਤਕ ਹੈ।
ਮੰਦਿਰ ਪ੍ਰੀਸ਼ਦਰ ਭਗਤੀਪੂਰਨ ਮਾਹੌਲ ਨਾਲ ਗੂੰਜਦਾ ਰਿਹਾ। ਸਰਧਾਲੂਆਂ ਨੇ ਭਜਨ ਕੀਰਤਨ ਅਤੇ ਆਰਤੀ ਵਿੱਚ ਭਾਗ ਲੈ ਕੇ ਅਧਿਆਤਮਿਕ ਆਨੰਦ ਪ੍ਰਾਪਤ ਕੀਤਾ। ਮੌਜੂਦਾ ਭਗਤਾਂ ਨੇ ਧਰਮ ਅਤੇ ਸਮਾਜ ਸੇਵਾ ਦੇ ਸੰਦੇਸ਼ ਨੂੰ ਅਪਣਾਉਂਦਿਆ ਨਿਯਮਤ ਤੌਰ ਤੇ ਅਜਿਹੇ ਧਾਰਮਿਕ ਆਯੋਜਨਾਂ ਨਾਲ ਜੁੜਨ ਦਾ ਸੰਕਲਪ ਲਿਆ। ਪ੍ਰਸੋਤਮ ਮਹੀਨਾ ਤਿੰਨ ਸਾਲਾਂ ਬਾਅਦ ਆਉਂਦਾ ਹੈ। ਸਤਨਾਮ ਹਸੀਜਾ ਨੇ ਦੱਸਿਆ ਕਿ ਵੱਧ ਤੋਂ ਵੱਧ ਪ੍ਰਸ਼ੋਤਮ ਮਾਸ ਵਿੱਚ ਮੰਦਿਰ ਵਿੱਚ ਲੰਗਰ, ਛਬੀਲ, ਕੋਈ ਵੀ ਭਗਤ ਲਗਾਉਣਾ ਚਾਹੁੰਦਾ ਹੈ ਤਾਂ ਸੁਧਾਰ ਸਭਾ ਦੇ ਮੈਂਬਰਾਂ ਨਾਲ ਸੰਪਰਕ ਕਰਨ। ਇੱਥੇ ਬਰਤਨ, ਕੁਰਸੀਆਂ ਮੇਜਾਂ, ਸ਼ੈਡ, ਖਾਸ ਕਰਕੇ ਕੀਰਤਨ ਵਾਸਤੇ ਸਾਊਂਡ ਦਾ ਪੂਰਾ ਪ੍ਰਬੰਧ ਹੈ।

Related posts

ਸ਼ੀਤਲਾ ਮੰਦਰ ਵਿੱਚ ਭਗਦੜ ਦੌਰਾਨ 8 ਔਰਤਾਂ ਦੀ ਮੌਤ

Current Updates

17 ਸਾਲ ਬਾਅਦ ਨਿਆਂ: HOUSEFED ਨੂੰ ਅਲਾਟੀਆਂ ਦੀ ਰਕਮ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ

Current Updates

ਨੰਬਰਦਾਰ ਯੂਨੀਅਨ ਵੱਲੋਂ ਮੰਗਾਂ ਸਬੰਧੀ ਵਿਧਾਨ ਸਭਾ ਸਪੀਕਰ ਨਾਲ ਮੀਟਿੰਗ

Current Updates

Leave a Comment