September 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਅੰਮ੍ਰਿਤਪਾਲ ਸਿੰਘ ਦੀ ਮਾਤਾ ਦਾ ਸਰਕਾਰ ‘ਤੇ ਤਿੱਖਾ ਹਮਲਾ: “ਅਸੀਂ ਸਵਾਲ ਕਰ ਰਹੇ ਹਾਂ, ਭੀਖ ਨਹੀਂ ਮੰਗ ਰਹੇ”

ਅੰਮ੍ਰਿਤਪਾਲ ਸਿੰਘ ਦੀ ਮਾਤਾ ਦਾ ਸਰਕਾਰ 'ਤੇ ਤਿੱਖਾ ਹਮਲਾ: "ਅਸੀਂ ਸਵਾਲ ਕਰ ਰਹੇ ਹਾਂ, ਭੀਖ ਨਹੀਂ ਮੰਗ ਰਹੇ"

ਸ੍ਰੀ ਗੋਇੰਦਵਾਲ ਸਾਹਿਬ- ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਅੱਜ ਖਡੂਰ ਸਾਹਿਬ ਵਿਖੇ ਹਲਕਾ ਵਾਸੀਆ ਦਾ ਵਿਸ਼ੇਸ਼ ਇਕੱਠ ਕੀਤਾ ਗਿਆ। ਭਾਰੀ ਇਕੱਠ ਨੂੰ ਸੰਬੋਧਨ ਕਰਨ ਲਈ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਮਾਤਾ ਬਲਵਿੰਦਰ ਕੌਰ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਜਥੇਬੰਦੀ ਵੱਲੋਂ ਥਾਪੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ਼ ਕੁਲਦਮਨਰੂਪ ਸਿੰਘ ਖਾਲਸਾ ਵੱਲੋਂ ਸਮਾਗਮ ਦੀ ਅਗਵਾਈ ਕਰਦੇ ਹੋਏ। ਹਲਕਾ ਖਡੂਰ ਸਾਹਿਬ ਦੇ ਲੋਕਾਂ ਨੂੰ ਇੱਕਮਤ ਹੋ ਕੇ ਅੰਮ੍ਰਿਤਪਾਲ ਸਿੰਘ ਨਾਲ ਖੜ੍ਹਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਬੀਬੀ ਬਲਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਈਆ ਵਿਖੇ “ਮੈਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਆਪਣੇ ਪੁੱਤ ਨੂੰ ਛਡਵਾਉਣ ਲਈ ਕੋਈ ਤਰਲਾ ਨਹੀਂ ਮਾਰਿਆ ਬਲਕਿ ਜ਼ੇਲ੍ਹਾ ਵਿੱਚ ਬੰਦ ਹਜ਼ਾਰਾਂ ਨੌਜਵਾਨਾ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਬਾਰੇ ਸਵਾਲ ਕੀਤੇ ਸਨ, ਜਿੰਨਾ ਦਾ ਮੁੱਖ ਮੰਤਰੀ ਜਵਾਬ ਦਿੱਤੇ ਬਗੈਰ ਹੀ ਚਲੇ ਗਏ।”

ਇਸ ਦੌਰਾਨ ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਬੀਬੀਆਂ ਨੇ ਸ਼ਮੂਲੀਅਤ ਕੀਤੀ ਅਤੇ ਗੋਇੰਦਵਾਲ ਸਾਹਿਬ ਵਿਖੇ ਬਣੀ 11 ਮੈਬਰੀ ਬੀਬੀਆਂ ਦੀ ਕਮੇਟੀ ਨੂੰ ਬੀਬੀ ਬਲਵਿੰਦਰ ਕੌਰ ਵੱਲੋਂ ਵਿਸ਼ੇਸ਼ ਤੌਰ ‘ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਵਿੱਚ ਹਰਭਜਨ ਸਿੰਘ ਤੂੜ ਮੈਂਬਰ ਪੰਜ ਮੈਂਬਰੀ ਕਮੇਟੀ ਪੰਜਾਬ, ਸੁਖਦੇਵ ਸਿੰਘ ਕਾਦੀਆਂ ਪ੍ਰਧਾਨ ਯੂਥਵਿੰਗ ਪੰਜਾਬ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਧੁੰਨ,ਦਲਜੀਤ ਸਿੰਘ ਜਵੰਧਾ, ਅਮਰਜੀਤ ਸਿੰਘ ਕਾਲੇਕੇ, ਭਾਈ ਅਜ਼ਮੇਰ ਸਿੰਘ ਚੰਬਾ ਆਦਿ ਨੇ ਸੰਬੋਧਨ ਕੀਤਾ।

ਇਸ ਮੌਕੇ ਭਾਈ ਅਰਜਿੰਦਰ ਸਿੰਘ ਹੀਰਾ ਨੂੰ ਪਿੰਡ ਖਡੂਰ ਸਾਹਿਬ ਕਮੇਟੀ ਦੇ ਪ੍ਰਧਾਨ ਅਤੇ ਬਾਕੀ 13 ਵਾਰਡਾ ਦੇ ਇੰਚਾਰਜ਼ ਜਿਨ੍ਹਾਂ ਵਿੱਚ ਦਲਜੀਤ ਸਿੰਘ ਸੰਮਤੀ ਮੈਂਬਰ, ਕੁਲਬੀਰ ਸਿੰਘ ਮੈਂਬਰ, ਮੁਖਤਾਰ ਸਿੰਘ ਫੌਜੀ, ਲਖਵਿੰਦਰ ਸਿੰਘ, ਪਾਲ ਸਿੰਘ ਫੌਜੀ, ਫੂਲਾ ਸਿੰਘ, ਸਰੂਪ ਸਿੰਘ, ਸਤਨਾਮ ਸਿੰਘ ਹੋਟਲ ਵਾਲੇ, ਬਲਵੰਤ ਸਿੰਘ, ਪਲਵਿੰਦਰ ਸਿੰਘ, ਕਰਤਾਰ ਸਿੰਘ, ਬੂਟਾ ਸਿੰਘ, ਸੁਖਮਿੰਦਰ ਸਿੰਘ, ਅਤੇ 65 ਮੈਂਬਰਾਂ ਵਾਲੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਵੱਲੋਂ ਖਡੂਰ ਸਾਹਿਬ ਵਿਖੇ ਖੋਲ੍ਹੇ ਗਏ ਦਫ਼ਤਰ ਦਾ ਉਦਘਾਟਨ ਕੀਤਾ ਗਿਆ।

Related posts

ਟਰੂਡੋ ਕੈਬਿਨੇਟ ਦਾ ਵੱਡਾ ਕਦਮ: 8 ਸਤੰਬਰ ਤੋਂ ਅਮਰੀਕੀ ਵਸਤੂਆਂ ’ਤੇ ਜਵਾਬੀ ਟੈਕਸ ਲਾਉਣ ਦੀ ਤਿਆਰੀ

Current Updates

ਗੈਂਗਸਟਰਾਂ ਨੂੰ ਪਾਲਣ ਵਾਲੇ ਅਕਾਲੀ ਦਲ ਅਤੇ ਕਾਂਗਰਸ ਨੂੰ ਕਾਨੂੰਨ ਵਿਵਸਥਾ ‘ਤੇ ਬੋਲਣ ਦਾ ਕੋਈ ਹੱਕ ਨਹੀਂ

Current Updates

मुलाजिमों के अधिकार और लोकहित एक-दूसरे के पूरक-अमन अरोड़ा

Current Updates

Leave a Comment