September 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਘਰ ’ਚੋਂ ਤੀਹ ਤੋਲੇ ਸੋਨਾ ਤੇ ਚਾਰ ਲੱਖ ਚੋਰੀ

ਘਰ ’ਚੋਂ ਤੀਹ ਤੋਲੇ ਸੋਨਾ ਤੇ ਚਾਰ ਲੱਖ ਚੋਰੀ

ਲੁਧਿਆਣਾ- ਇੱਥੋਂ ਦੇ ਦੁੱਗਰੀ ਇਲਾਕੇ ਅਧੀਨ ਪੈਂਦੇ ਸ਼ਹੀਦ ਕਰਨੈਲ ਸਿੰਘ ਨਗਰ ਵਿੱਚ ਚੋਰਾਂ ਨੇ ਇੱਕ ਘਰ ’ਚੋਂ 25 ਤੋਂ 30 ਤੋਲੇ ਸੋਨਾ ਅਤੇ 4 ਲੱਖ ਰੁਪਏ ਦੇ ਕਰੀਬ ਨਗਦੀ ਚੋਰੀ ਕਰ ਲਈ ਹੈ। ਕਰਨੈਲ ਸਿੰਘ ਨਗਰ ਦੀ ਗਲੀ ਨੰਬਰ 14 ਦੇ ਰਹਿਣ ਵਾਲੇ ਪਰਿਵਾਰ ਅਨੁਸਾਰ ਇਹ ਘਟਨਾ ਤੜਕੇ ਕਰੀਬ 4:20 ਵਜੇ ਵਾਪਰੀ, ਜੋ ਨੇੜੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੀੜਤ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਪੁੱਤਰ ਦੀ ਮੰਗਣੀ ਹੋ ਚੁੱਕੀ ਹੈ ਅਤੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸੇ ਕਾਰਨ ਪਤਨੀ ਦੇ ਪੁਰਾਣੇ ਗਹਿਣੇ ਅਤੇ ਵਿਆਹ ਲਈ ਬਣਵਾਏ ਨਵੇਂ ਗਹਿਣੇ ਇੱਕੋ ਥਾਂ ’ਤੇ ਇਕੱਠੇ ਰੱਖੇ ਹੋਏ ਸਨ। ਰਾਜਿੰਦਰ ਅਨੁਸਾਰ ਉਹ ਰਾਤ ਨੂੰ ਉਪਰਲੇ ਕਮਰੇ ਵਿੱਚ ਸੌਂ ਰਹੇ ਸੀ, ਜਦਕਿ ਬਾਕੀ ਪਰਿਵਾਰ ਹੇਠਾਂ ਸੀ। ਬਾਹਰ ਸੁਰੱਖਿਆ ਗਾਰਡ ਹੋਣ ਕਾਰਨ ਉਹ ਬੇਫਿਕਰ ਸਨ, ਪਰ ਫਿਰ ਵੀ ਇਹ ਵਾਰਦਾਤ ਹੋ ਗਈ। ਸੀ ਸੀ ਟੀ ਵੀ ਫੁਟੇਜ ਮੁਤਾਬਕ ਵਾਰਦਾਤ ਵਿੱਚ ਦੋ ਮੁਲਜ਼ਮ ਸ਼ਾਮਲ ਸਨ। ਇੱਕ ਮੁਲਜ਼ਮ ਗਲੀ ਵਿੱਚ ਰੇਕੀ ਕਰ ਰਿਹਾ ਸੀ, ਜਦਕਿ ਦੂਜਾ ਗੁਆਂਢੀਆਂ ਦੇ ਮਕਾਨ ਰਾਹੀਂ ਘਰ ਅੰਦਰ ਦਾਖ਼ਲ ਹੋਇਆ। ਹੈਰਾਨੀ ਦੀ ਗੱਲ ਹੈ ਕਿ ਚੋਰਾਂ ਨੇ ਮੁਹੱਲੇ ਦੇ ਸੁਰੱਖਿਆ ਗਾਰਡ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਕਿ ਉਹ ਇਲਾਕੇ ਵਿੱਚ ਹੋ ਰਹੇ ਕਿਸੇ ਵਿਆਹ ਸਮਾਗਮ ਲਈ ਟੈਂਟ ਲਗਾਉਣ ਆਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ’ਚੋਂ ਗਹਿਣੇ ਤੇ ਨਗਦੀ ਚੋਰੀ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦੁੱਗਰੀ ਦੀ ਪੁਲੀਸ ਮੌਕੇ ’ਤੇ ਪਹੁੰਚੀ। ਸਬ-ਇੰਸਪੈਕਟਰ ਸੁਖਦੇਵ ਰਾਜ ਨੇ ਦੱਸਿਆ ਕਿ ਇਲਾਕੇ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲੀਸ ਵੱਲੋਂ ਸੁਰੱਖਿਆ ਗਾਰਡ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਅਨੁਸਾਰ ਫੁਟੇਜ ਵਿੱਚ ਚੋਰਾਂ ਦੇ ਚਿਹਰੇ ਨਜ਼ਰ ਆ ਰਹੇ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related posts

ਐਸਐਸਟੀ ਨਗਰ ਸਥਿਤ ਸ਼ਿਵਾਲਿਕ ਪਬਲਿਕ ਸਕੂਲ: ਪਟਿਆਲਾ ਨੂੰ ਧਮਕੀ ਭਰੀ ਮੇਲ

Current Updates

ਹੁਣ ਤੱਕ ਪੰਜਾਬ ਦੇ 4 ਲੱਖ ਬਜ਼ੁਰਗ ਤੀਰਥ ਯਾਤਰਾ ਕਰ ਚੁੱਕੇ ਹਨ-ਕੇਜਰੀਵਾਲ

Current Updates

ਸੀਜੇਪੀ ਪ੍ਰਦਰਸ਼ਨ ‘ਚ ਬਵਾਲ: DCP ਦੇ ਹੁਕਮ ‘ਤੇ RAF ਨੇ ਚਲਾਈਆਂ ਪੈਲਟ ਗਨਜ਼, ਧੱਕੇਸ਼ਾਹੀ ਆਈ ਸਾਹਮਣੇ

Current Updates

Leave a Comment