August 5, 2026
ਖਾਸ ਖ਼ਬਰਰਾਸ਼ਟਰੀ

ਭਾਰਤ ਸਣੇ ਦੁਨੀਆ ਭਰ ਵਿੱਚ ਉਡਾਣਾਂ ਦੀ ਰਫ਼ਤਾਰ ਪਈ ਮੱਠੀ

ਭਾਰਤ ਸਣੇ ਦੁਨੀਆ ਭਰ ਵਿੱਚ ਉਡਾਣਾਂ ਦੀ ਰਫ਼ਤਾਰ ਪਈ ਮੱਠੀ

ਨਵੀਂ ਦਿੱਲੀ- ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਕਾਰਨ ਹਵਾਈ ਜਹਾਜ਼ ਦੇ ਤੇਲ (ATF) ਦੀਆਂ ਕੀਮਤਾਂ ਵਿੱਚ ਆਏ ਭਾਰੀ ਉਛਾਲ ਨੇ ਹਵਾਨਬਾਜ਼ੀ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭਾਰਤ, ਅਮਰੀਕਾ ਅਤੇ ਯੂਰਪ ਦੀਆਂ ਪ੍ਰਮੁੱਖ ਏਅਰਲਾਈਨਜ਼ ਨੇ ਆਪਣੇ ਸੰਚਾਲਨ ਖਰਚੇ ਘਟਾਉਣ ਲਈ ਉਡਾਣਾਂ ਵਿੱਚ ਕਟੌਤੀ ਅਤੇ ਸ਼ਡਿਊਲ ਵਿੱਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਲੰਬੀ ਦੂਰੀ ਦੇ ਰੂਟ ਹੁਣ ਵਪਾਰਕ ਤੌਰ ’ਤੇ ਘਾਟੇ ਦਾ ਸੌਦਾ ਸਾਬਿਤ ਹੋ ਰਹੇ ਹਨ।

ਏਅਰ ਇੰਡੀਆ ਅਤੇ ਇੰਡੀਗੋ ’ਤੇ ਵੱਡੀ ਮਾਰ- ਭਾਰਤ ਦੀ ਪ੍ਰਮੁੱਖ ਏਅਰਲਾਈਨ ‘ਏਅਰ ਇੰਡੀਆ’ ਨੇ ਜੂਨ ਅਤੇ ਜੁਲਾਈ ਦੌਰਾਨ ਆਪਣੀਆਂ ਕਈ ਕੌਮਾਂਤਰੀ ਸੇਵਾਵਾਂ ਘਟਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ, ਕੰਪਨੀ ਰੋਜ਼ਾਨਾ ਲਗਭਗ 100 ਉਡਾਣਾਂ ਦੀ ਕਟੌਤੀ ਕਰਨ ਜਾ ਰਹੀ ਹੈ, ਜੋ ਕਿ ਉਸ ਦੇ ਕੁੱਲ ਸ਼ਡਿਊਲ ਦਾ 10 ਫੀਸਦੀ ਹੈ। ਇਸ ਦਾ ਸਭ ਤੋਂ ਵੱਧ ਅਸਰ ਯੂਰਪ, ਉੱਤਰੀ ਅਮਰੀਕਾ ਅਤੇ ਆਸਟਰੇਲੀਆ ਜਾਣ ਵਾਲੇ ਰੂਟਾਂ ’ਤੇ ਪਵੇਗਾ। ਇਸੇ ਤਰ੍ਹਾਂ, ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ‘ਇੰਡੀਗੋ’ ਨੇ ਵੀ ਮਈ ਮਹੀਨੇ ਲਈ ਆਪਣੀ ਕੌਮਾਂਤਰੀ ਸਮਰੱਥਾ ਵਿੱਚ 17 ਫੀਸਦੀ ਦੀ ਕਮੀ ਕੀਤੀ ਹੈ।

ਗਲੋਬਲ ਮਾਰਕੀਟ ’ਚ ਹਾਹਾਕਾਰ- ਤੇਲ ਦੀਆਂ ਕੀਮਤਾਂ ਅਤੇ ਕਰਜ਼ੇ ਦੇ ਬੋਝ ਕਾਰਨ ਅਮਰੀਕਾ ਦੀ ‘ਸਪਿਰਿਟ ਏਅਰਲਾਈਨਜ਼’ (Spirit Airlines) ਨੇ 34 ਸਾਲਾਂ ਬਾਅਦ ਆਪਣਾ ਕੰਮਕਾਜ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਯੂਰਪ ਵਿੱਚ ‘ਏਅਰ ਫਰਾਂਸ-ਕੇਐਲਐਮ’ ਅਤੇ ‘ਲੁਫਥਾਂਸਾ’ ਵਰਗੀਆਂ ਦਿੱਗਜ ਕੰਪਨੀਆਂ ਵੀ ਆਪਣੇ ਖਰਚਿਆਂ ਅਤੇ ਰੂਟਾਂ ਦੀ ਸਮੀਖਿਆ ਕਰ ਰਹੀਆਂ ਹਨ। ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ‘ਏਅਰ ਏਸ਼ੀਆ’ ਅਤੇ ‘ਕੈਥੇ ਪੈਸੀਫਿਕ’ ਨੇ ਜਾਂ ਤਾਂ ਉਡਾਣਾਂ ਦੀ ਗਿਣਤੀ ਘਟਾ ਦਿੱਤੀ ਹੈ ਜਾਂ ‘ਫਿਊਲ ਸਰਚਾਰਜ’ ਵਧਾ ਦਿੱਤਾ ਹੈ।

ਖਰਚੇ ਅਤੇ ਕਿਰਾਏ ਵਿੱਚ ਵਾਧਾ- ਉਦਯੋਗ ਮਾਹਰਾਂ ਅਨੁਸਾਰ, ਕਿਸੇ ਵੀ ਏਅਰਲਾਈਨ ਦੇ ਕੁੱਲ ਸੰਚਾਲਨ ਖਰਚੇ ਵਿੱਚ ਤੇਲ ਦਾ ਹਿੱਸਾ 35-40 ਫੀਸਦੀ ਹੁੰਦਾ ਹੈ।ਏਵੀਏਸ਼ਨ ਮਾਹਰ ਸੰਜੇ ਲਾਜ਼ਰ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਤੇਲ ਦੀਆਂ ਕੀਮਤਾਂ ਵਧਣ ਕਾਰਨ ਘਰੇਲੂ ਹਵਾਈ ਕਿਰਾਇਆ 15-20 ਫੀਸਦੀ ਤੱਕ ਵਧ ਗਿਆ ਹੈ, ਜਦੋਂਕਿ ਕੌਮਾਂਤਰੀ ਕਿਰਾਇਆਂ ਵਿੱਚ ਇਸ ਤੋਂ ਵੀ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ।

ਭਵਿੱਖ ਦੀ ਚੁਣੌਤੀ- ਮਾਹਰ ਸੁਭਾਕਰ ਪੱਪੂਲਾ ਦਾ ਕਹਿਣਾ ਹੈ ਕਿ ਮੌਜੂਦਾ ਸੰਕਟ ਕਾਰਨ ਹੁਣ ਏਅਰਲਾਈਨਾਂ ਘੱਟ ਤੇਲ ਖਪਤ ਵਾਲੇ ਜਹਾਜ਼ਾਂ (Fuel-efficient aircraft) ਵੱਲ ਤੇਜ਼ੀ ਨਾਲ ਰੁਖ਼ ਕਰਨਗੀਆਂ। ਭਾਰਤੀ ਹਵਾਨਬਾਜ਼ੀ ਸੰਸਥਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਏਟੀਐਫ (ATF) ’ਤੇ ਟੈਕਸ ਘਟਾਇਆ ਜਾਵੇ ਤਾਂ ਜੋ ਆਮ ਆਦਮੀ ’ਤੇ ਵਧਦੇ ਕਿਰਾਏ ਦਾ ਬੋਝ ਘੱਟ ਕੀਤਾ ਜਾ ਸਕੇ ਅਤੇ ਹਵਾਈ ਸੰਪਰਕ ਨੂੰ ਬਚਾਇਆ ਜਾ ਸਕੇ।

Related posts

ਮੰਡ ਖੇਤਰ ਵਿੱਚ ਟੁੱਟਿਆ ਪਹਿਲਾ ਆਰਜ਼ੀ ਬੰਨ੍ਹ ਬੱਝਾ

Current Updates

ਅਨੰਦਪੁਰ ਸਾਹਿਬ ’ਚ ਹੋਵੇਗਾ ਵਿਧਾਨ ਸਭਾ ਦਾ ਸੈਸ਼ਨ !

Current Updates

ਚਾਰ ਪੀੜ੍ਹੀਆਂ ਦਾ ਹਰਮਨਪਿਆਰਾ ਗਾਇਕ ਮੁਹੰਮਦ ਸਦੀਕ

Current Updates

Leave a Comment