September 19, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸੜਕ ਹਾਦਸੇ ਦੌਰਾਨ ਤੁਰੰਤ ਮਦਦ ਨਾਲ ਬਚੀ ਜ਼ਿੰਦਗੀ

ਸੜਕ ਹਾਦਸੇ ਦੌਰਾਨ ਤੁਰੰਤ ਮਦਦ ਨਾਲ ਬਚੀ ਜ਼ਿੰਦਗੀ

ਪਟਿਆਲਾ- ਮਨੁੱਖਤਾ ਦਾ ਫਰਜ਼ ਨਿਭਾਉਂਦਿਆਂ ਪੀ ਆਰ ਟੀ ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਅੱਜ ਸਵੇਰੇ ਦਫ਼ਤਰ ਜਾਂਦੇ ਸਮੇਂ ਰਸਤੇ ‘ਚ ਵਾਪਰੇ ਇੱਕ ਸੜਕ ਹਾਦਸੇ ਦੇ ਪੀੜਤ ਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ। ਜਿਸ ਸਦਕਾ ਪੀੜਤ ਦੀ ਜ਼ਿੰਦਗੀ ਬਚ ਗਈ। ਹਰਪਾਲ ਜੁਨੇਜਾ ਜਦੋਂ ਦਫ਼ਤਰ ਜਾ ਰਹੇ ਸਨ ਤਾਂ ਰਸਤੇ ਵਿੱਚ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਹਾਦਸੇ ਦਾ ਪਤਾ ਲੱਗਣ ‘ਤੇ ਜੁਨੇਜਾ ਨੇ ਆਪਣਾ ਵਾਹਨ ਰੋਕਿਆ ਅਤੇ ਆਪਣੀ ਟੀਮ ਦੀ ਸਹਾਇਤਾ ਨਾਲ ਜ਼ਖ਼ਮੀ ਨੂੰ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਪਹੁੰਚਾਇਆ। ਫਿਰ ਉਹ ਸ਼ਾਮ ਨੂੰ ਵੀ ਜ਼ਖਮੀ ਰਾਮਦੀਨ ਦਾ ਪਤਾ ਲੈਣ ਹਸਪਤਾਲ ਗਏ ਤਾਂ ਦੇਖਿਆ ਕਿ ਡਾਕਟਰਾਂ ਦੀ ਮਿਹਨਤ ਅਤੇ ਪਰਮਾਤਮਾ ਦੀ ਕਿਰਪਾ ਸਦਕਾ ਜ਼ਖ਼ਮੀ ਵਿਅਕਤੀ ਖਤਰੇ ਤੋਂ ਬਾਹਰ ਸੀ। ਹਰਪਾਲ ਜੁਨੇਜਾ ਨੇ ਦੱਸਿਆ ਕਿ ਸਰਕਾਰ ਵੱਲੋਂ ਲੋਕ ਭਲਾਈ ਅਤੇ ਜਨ-ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਚਲਾਈਆਂ ਜਾ ਰਹੀਆਂ ਲੋਕ-ਪੱਖੀ ਯੋਜਨਾਵਾਂ ਵਿਚ ਫਰਿਸ਼ਤੇ ਸਕੀਮ ਵੀ ਸ਼ਾਮਲ ਹੈ ਨਾਲ ਹੀ ਸੜਕ ਸੁਰੱਖਿਆ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਜਿਸ ਦਾ ਮੁੱਖ ਉਦੇਸ਼ ਸੜਕ ਹਾਦਸਿਆਂ ਦੇ ਜ਼ਖ਼ਮੀਆਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨਾ ਹੈ ਤਾਂ ਜੋ ਉਨ੍ਹਾਂ ਦੀ ਜਾਨ ਬਚ ਰਹੇ। ਚੇਅਰਮੈਨ ਨੇ ਹੋਰ ਕਿਹਾ ਕਿ ਜੇਕਰ ਹਰ ਨਾਗਰਿਕ ਸੜਕ ਹਾਦਸੇ ਜਾਂ ਕਿਸੇ ਵੀ ਆਫਤ ਦੀ ਸਥਿਤੀ ਵਿੱਚ ਲੋੜਵੰਦਾਂ ਦੀ ਮਦਦ ਲਈ ਤਤਪਰ ਰਹੇ, ਤਾਂ ਅਨੇਕਾਂ ਪਰਿਵਾਰਾਂ ਨੂੰ ਅਪਾਰ ਦੁੱਖ ਤੋਂ ਬਚਾਇਆ ਜਾ ਸਕਦਾ ਹੈ। ਹਰਪਾਲ ਜੁਨੇਜਾ ਨੇ ਕਿਹਾ ਕਿ ਸਭ ਨੂੰ ਇਹ ਸੰਕਲਪ ਕਰਨਾ ਚਾਹੀਦਾ ਹੈ ਕਿ ਮਨੁੱਖਤਾ ਦੇ ਨਾਤੇ ਜਿੱਥੇ ਵੀ ਕਿਸੇ ਨੂੰ ਮਦਦ ਦੀ ਲੋੜ ਹੋਵੇ, ਉੱਥੇ ਅੱਗੇ ਵੱਧ ਕੇ ਆਪਣਾ ਫਰਜ਼ ਨਿਭਾਈਏ, ਕਿਉਂਕਿ ਸਮੇਂ ਸਿਰ ਕੀਤਾ ਗਿਆ ਛੋਟਾ ਜਿਹਾ ਉਪਰਾਲਾ ਵੀ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ।

Related posts

ਐਸ਼ਵਰਿਆ ਰਾਏ ਲਈ ਪ੍ਰੋਟੈਕਟਿਵ ਹੋਏ ਅਭਿਸ਼ੇਕ…ਕਦੇ ਉਹ ਦੁਪੱਟਾ ਸੰਭਾਲਦੇ ਹੋਏ ਤੇ ਕਦੇ ਮੋਢੇ ‘ਤੇ ਹੱਥ ਰੱਖਦੇ ਆਏ ਨਜ਼ਰ

Current Updates

ਔਰਤਾਂ ਦੇ ਆਰਥਿਕ ਪੱਖੋਂ ਮਜ਼ਬੂਤ ਹੋਣ ਨਾਲ ਵਿਕਾਸ ਨੂੰ ਮਿਲਦਾ ਹੈ ਹੁਲਾਰਾ : ਮੋਦੀ

Current Updates

ਉਪ ਰਾਸ਼ਟਰਪਤੀ ਧਨਖੜ ਦੀ ਸਿਹਤ ਵਿਗੜੀ; ਏਮਜ਼ ਵਿੱਚ ਦਾਖਲ

Current Updates

Leave a Comment