September 25, 2026
ਖਾਸ ਖ਼ਬਰਰਾਸ਼ਟਰੀ

ਹਨੀਮੂਨ ਦੌਰਾਨ ਪਤੀ ਦੇ ਕਤਲ ਦੀ ਮੁਲਜ਼ਮ Sonam Raghuvanshi ਨੂੰ ਮਿਲੀ ਜ਼ਮਾਨਤ

ਹਨੀਮੂਨ ਦੌਰਾਨ ਪਤੀ ਦੇ ਕਤਲ ਦੀ ਮੁਲਜ਼ਮ Sonam Raghuvanshi ਨੂੰ ਮਿਲੀ ਜ਼ਮਾਨਤ

ਸ਼ਿਲਾਂਗ-  ਮੇਘਾਲਿਆ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਇੰਦੌਰ ਦੀ ਰਹਿਣ ਵਾਲੀ ਸੋਨਮ ਰਘੂਵੰਸ਼ੀ (Sonam Raghuvanshi) ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਸ ਨੇ ਕਥਿਤ ਤੌਰ ‘ਤੇ 2025 ਵਿੱਚ ਉੱਤਰ-ਪੂਰਬੀ ਰਾਜ ਵਿੱਚ ਹਨੀਮੂਨ ਦੌਰਾਨ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸੋਨਮ ਦਾ ਪਤੀ ਰਾਜਾ ਰਘੂਵੰਸ਼ੀ, 23 ਮਈ ਨੂੰ ਜੋੜੇ ਦੇ ਹਨੀਮੂਨ ਦੌਰਾਨ ਲਾਪਤਾ ਹੋ ਗਿਆ ਸੀ, ਅਤੇ ਉਸ ਦੀ ਵੱਢੀ-ਟੁੱਕੀ ਲਾਸ਼ 2 ਜੂਨ ਨੂੰ ਪੂਰਬੀ ਖਾਸੀ ਹਿਲਜ਼ ਜ਼ਿਲ੍ਹੇ ਦੇ ਸੋਹਰਾ ਇਲਾਕੇ ਵਿੱਚ ਇੱਕ ਝਰਨੇ ਦੇ ਕੋਲੋਂ ਮਿਲੀ ਸੀ। ਇਸ ਮਾਮਲੇ ਵਿੱਚ ਸੋਨਮ ਅਤੇ ਉਸ ਦੇ ਕਥਿਤ ਪ੍ਰੇਮੀ ਸਮੇਤ ਕਈ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਸ.ਪੀ. ਵਿਵੇਕ ਸਿਆਮ ਨੇ ਦੱਸਿਆ, “ਅਦਾਲਤ ਵੱਲੋਂ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਹਾਲਾਂਕਿ, ਲੋੜੀਂਦੀਆਂ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਪੁਲੀਸ ਕਾਨੂੰਨ ਅਨੁਸਾਰ ਮਾਮਲੇ ਦੀ ਪੈਰਵੀ ਜਾਰੀ ਰੱਖੇਗੀ।

Related posts

ਡੀ ਆਈ ਜੀ ਭੁੱਲਰ ਕੋਲ 16 ਕਰੋੜ ਦੀ ਅਚੱਲ ਸੰਪਤੀ

Current Updates

ਸਮਰਾਲਾ ਦੇ ਪਿੰਡ ਮਾਣਕੀ ’ਚ ਬਾਈਕ ਸਵਾਰਾਂ ਵੱਲੋਂ ਤਿੰਨ ਦੋਸਤਾਂ ’ਤੇ ਫਾਇਰਿੰਗ; ਇਕ ਦੀ ਮੌਤ; ਦੂਜਾ ਗੰਭੀਰ ਜ਼ਖ਼ਮੀ

Current Updates

ਆਸਟਰੇਲਿਆਈ ਬੱਲੇਬਾਜ਼ ਕੋਨਸਟਾਸ ਨਾਲ ਭਿੜਨ ਕਾਰਨ ਕੋਹਲੀ ਨੂੰ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ

Current Updates

Leave a Comment