July 29, 2026
ਖਾਸ ਖ਼ਬਰਮਨੋਰੰਜਨਰਾਸ਼ਟਰੀ

ਰਿਤਿਕ ਰੌਸ਼ਨ ਤੇ ਰੇਖਾ ਨੇ ‘ਕੋਈ ਮਿਲ ਗਿਆ’ ਦੀਆਂ ਯਾਦਾਂ ਤਾਜ਼ਾ ਕੀਤੀਆਂ

ਰਿਤਿਕ ਰੌਸ਼ਨ ਤੇ ਰੇਖਾ ਨੇ ‘ਕੋਈ ਮਿਲ ਗਿਆ’ ਦੀਆਂ ਯਾਦਾਂ ਤਾਜ਼ਾ ਕੀਤੀਆਂ

ਮੁੰਬਈ:ਨੈੱਟਫਲਿਕਸ ’ਤੇ ਵੈੱਬ ਸੀਰੀਜ਼ ‘ਦਿ ਰੌਸ਼ਨਜ਼’ ਦੀ ਸਫ਼ਲਤਾ ਸਮਾਰੋਹ ’ਚ ਅਦਾਕਾਰ ਰਿਤਿਕ ਰੌਸ਼ਨ ਨੇ ਮਹਾਨ ਅਦਾਕਾਰਾ ਰੇਖਾ ਨਾਲ ਬਿਤਾਏ ਪਲ ਸਾਂਝੇ ਕੀਤੇ। ਦੋਵਾਂ ਨੇ ਫਿਲਮ ‘ਕੋਈ ਮਿਲ ਗਿਆ’ ਵਿੱਚ ਆਪਣੀ ਭਾਵਨਾਤਮਕ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹ ਲਿਆ ਸੀ। ਸਮਾਗਮ ਦੌਰਾਨ ਰਿਤਿਕ ਰੌਸ਼ਨ ਤੇ ਰੇਖਾ ਨੇ ਪੋਜ਼ ਬਣਾਏ ਅਤੇ ਸਕਰੀਨ ’ਤੇ ਮਾਂ-ਪੁੱਤ ਦੇ ਰਿਸ਼ਤੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ‘ਦਿ ਰੌਸ਼ਨਜ਼’ ਦੇ ਸਫ਼ਲਤਾ ਸਮਾਗਮ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਕ ਕਲਿੱਪ ’ਚ ਰਿਤਿਕ, ਰੇਖਾ ਤੇ ਰਾਕੇਸ਼ ਰੌਸ਼ਨ ਇਕੱਠੇ ਪੋਜ਼ ਬਣਾਉਂਦੇ ਨਜ਼ਰ ਆਏ। ਇਸ ਦੌਰਾਨ ‘ਵਾਰ-2’ ਦੇ ਅਦਾਕਾਰ ਰਿਤਿਕ ਰੌਸ਼ਨ ਨੇ ਅਦਾਕਾਰਾ ਦਾ ਹੱਥ ਫੜਿਆ ਹੋਇਆ ਹੈ, ਜਦੋਂ ਕਿ ਰੇਖਾ ਨੇ ਵੀ ਅਦਾਕਾਰ ਪ੍ਰਤੀ ਪਿਆਰ ਜ਼ਾਹਿਰ ਕੀਤਾ। ਸਮਾਗਮ ਮੌਕੇ ਰਿਤਿਕ ਨੇ ਕਾਲੀ ਪੈਂਟ, ਕਾਲੀ ਜੈਕੇਟ ਅਤੇ ਹਰੀ ਕਮੀਜ਼ ਪਹਿਨੀ ਹੋਈ ਸੀ ਤੇ ਰੇਖਾ ਕਾਲੀ ਤੇ ਸਫੈਦ ਪਹਿਰਾਵੇ ’ਚ ਬਹੁਤ ਖੂਬਸੂਰਤ ਲੱਗ ਰਹੀ ਸੀ। ਸਮਾਗਮ ਵਿੱਚ ਨੀਤੂ ਕਪੂਰ, ਅਮਿਸ਼ਾ ਪਟੇਲ, ਸਬਾ ਆਜ਼ਾਦ, ਸ਼ਬਾਨਾ ਆਜ਼ਮੀ, ਜਾਵੇਦ ਅਖ਼ਤਰ, ਭੂਸ਼ਣ ਕੁਮਾਰ, ਸੈਮ ਕੌਸ਼ਲ, ਮਲਿਕਾ ਸ਼ੇਰਾਵਤ, ਜੈਕੀ ਸ਼ਰੌਫ਼ ਤੇ ਟਾਈਗਰ ਸ਼ਰੌਫ ਤੇ ਵਾਨੀ ਕਪੂਰ ਸਣੇ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। 2003 ’ਚ ਰਿਲੀਜ਼ ਹੋਈ ਫਿਲਮ ‘ਕੋਈ ਮਿਲ ਗਿਆ’ ਰਾਕੇਸ਼ ਰੌਸ਼ਨ ਵੱਲੋਂ ਨਿਰਦੇਸ਼ਿਤ ਕੀਤੀ ਗਈ ਸੀ, ਜਿਸ ’ਚ ਅਦਾਕਾਰ ਪ੍ਰੀਤੀ ਜ਼ਿੰਟਾ ਨੇ ਵੀ ਭੂਮਿਕਾ ਨਿਭਾਈ ਸੀ।

Related posts

ਦੇਸ਼ ਭਰ ’ਚ ਮੋਬਾਈਲਾਂ ’ਤੇ ਵੱਜਣ ਲੱਗਾ ਅਲਰਟ ਦਾ ਸਾਇਰਨ ! ਜਾਣੋ ਕਿਹੜੇ ਖਤਰੇ ਦੀ ਸੀ ਘੰਟੀ !

Current Updates

ਵੀਡੀਓ ਕਾਲ ਦੌਰਾਨ ਉਤਰਵਾਏ ਕੱਪੜੇ, ਔਰਤ ਨੂੰ ਡਿਜੀਟਲ ਗ੍ਰਿਫਤਾਰੀ ਕਰ ਕੇ ਠੱਗੇ 1 ਲੱਖ 70 ਹਜ਼ਾਰ ਰੁਪਏ

Current Updates

ਦੁਬਈ ਅਤੇ ਇਰਾਨ ਦਰਮਿਆਨ ਵੱਡੀ ਗਿਣਤੀ ਉਡਾਣਾਂ ਰੱਦ

Current Updates

Leave a Comment