September 7, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸ਼੍ਰੀ ਕੇਦਾਰ ਨਾਥ ਮੰਦਿਰ ਵਿਖੇ ਵਿਸ਼ਾਲ ਸ਼ਿਵ ਮੂਰਤੀ ਦਾ ਦੂਜਾ ਪ੍ਰਾਣ ਪ੍ਰਤਿਸ਼ਠਾ ਦਿਵਸ ਅਤੇ ਮਾਸਿਕ ਸ਼ਿਵਰਾਤਰੀ ਬੜੀ ਧੂਮ-ਧਾਮ ਨਾਲ ਮਨਾਈ ਗਈ

ਸ਼੍ਰੀ ਕੇਦਾਰ ਨਾਥ ਮੰਦਿਰ ਵਿਖੇ ਵਿਸ਼ਾਲ ਸ਼ਿਵ ਮੂਰਤੀ ਦਾ ਦੂਜਾ ਪ੍ਰਾਣ ਪ੍ਰਤਿਸ਼ਠਾ ਦਿਵਸ ਅਤੇ ਮਾਸਿਕ ਸ਼ਿਵਰਾਤਰੀ ਬੜੀ ਧੂਮ-ਧਾਮ ਨਾਲ ਮਨਾਈ ਗਈ

ਪਟਿਆਲਾ- ਵਿਸ਼ਾਲ ਸ਼ਿਵ ਜੀ ਦੀ ਮੂਰਤੀ ਦਾ ਦੂਜਾ ਪ੍ਰਾਣ ਪ੍ਰੀਸ਼ਟਾ ਦਿਵਸ ਸ੍ਰੀ ਕੇਦਾਰ ਨਾਥ ਮੰਦਿਰ ਵਿਖੇ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਇਸੀ ਦਿਨ ਹੀ ਤ੍ਰਿਰੋਸਦੀ ਮਾਸਿਕ ਸ਼ਿਵਰਾਤਰੀ ਜਿਹੜੀ ਕਿ ਹਰ ਮਹੀਨੇ ਸੁਧਾਰ ਸਭਾ ਮਨਾਉਂਦੀ ਹੈ ਉਹ ਵੀ ਇਸੀ ਦਿਨੀ ਮਨਾਈ ਗਈ। ਵਿਸ਼ਾਲ ਮੂਰਤੀ ਦੇ ਕੋਲ ਸ਼ਾਮ ਨੂੰ 6:00 ਵਜੇ ਖੀਰ ਅਤੇ ਜਲੇਬੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਹਰ ਮਹੀਨੇ ਤਰੋਸਦੀ ਦੀ ਤਰ੍ਹਾਂ ਇਸ ਵਾਰ ਵੀ ਸ਼ਿਵ ਮੰਡਲੀ ਮਹਿਲਾ ਸਕੀਰਤਨ ਵੱਲੋਂ ਕੀਰਤਨ ਕੀਤਾ ਗਿਆ ਅਤੇ ਸ਼ਿਵ ਮੰਡਲੀ ਵਲੋਂ ਹਸੀਜਾ ਪਰਿਵਾਰ ਨੂੰ ਸ਼ਿਵ ਮੂਰਤੀ ਦੀ ਦੂਜੀ ਪ੍ਰਾਣੀ ਪ੍ਰੀਸ਼ਟਾ ਤੇ ਵਧਾਈ ਦਿੱਤੀ ਅਤੇ ਵਧਾਈ ਦੇ ਭਜਨ ਗਾਏ ਗਏ। ਸ਼ਿਵ ਮੰਡਲੀ ਨੇ ਸ਼ਲਾਘਾ ਕੀਤੀ ਕਿ ਜਦੋਂ ਦੀ ਇਹ ਵਿਸ਼ਾਲ ਮੂਰਤੀ ਦੀ ਸਥਾਪਨਾ ਹੋਈ ਹੈ ਅਸੀਂ ਮੱਥੁਰਾ ਕਾਲੋਨੀ ਵਿੱਚ ਕਾਫੀ ਸਮੇਂ ਤੋਂ ਰਹਿ ਰਹੇ ਹਾਂ। ਇੱਥੇ ਭਗਤਾਂ ਦਾ ਦਸ ਗੁਣਾ ਆਉਣਾ ਜਾਣਾ ਵਧਿਆ ਹੈ। ਇੱਥੇ ਮੁਹੱਲੇ ਦੇ ਬੱਚੇ ਸ਼ਾਮ ਨੂੰ ਰੋਜਾਨਾ ਹੀ ਆਉਂਦੇ ਹਨ ਅਤੇ ਪ੍ਰਸ਼ਾਦ ਦੇ ਰੂਪ ਵਿੱਚ ਉਹਨਾਂ ਨੂੰ ਟੋਫੀਆਂ ਅਤੇ ਫੱਲ ਵਰਤਾਇਆ ਜਾਂਦਾ ਹੈ ਅਤੇ ਰੋਜਾਂਨਾ ਝੂਲੇ ਵੀ ਲੈਂਦੇ ਹਨ ਇਸ ਦੀ ਵੀ ਸ਼ਿਵ ਮੰਡਲੀ ਵਲੋਂ ਸ਼ਲਾਘਾ ਕੀਤੀ ਗਈ। ਰੋਜਾਨਾ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਰੋਜਾਨਾ ਮੰਦਿਰ ਵਿਖੇ ਮੱਥਾ ਟੇਕਣ ਲਈ ਲਿਆਉਂਦੇ ਹਨ ਜਿਸ ਨਾਲ ਬੱਚਿਆਂ ਨੂੰ ਰੋਜਾਂਨਾ ਮੰਦਿਰ ਆਉਂ ਦੀ ਆਦਤ ਪੈ ਗਈ ਹੈ। ਮੱਥੁਰਾ ਕਲੋਨੀ ਵਿਖੇ ਜਿਹੜਾ ਕਿ ਰੋਡ ਤੇ ਹਨੇਰਾ ਹੁੰਦਾ ਸੀ ਰਾਤ ਨੂੰ ਲੰਘਦੇ ਹੋਏ ਡਰ ਲਗਦਾ ਸੀ। ਹੁਣ ਮੰਦਿਰ ਵਿੱਚ ਰੋਜਾਨਾ ਜਗਮਗ ਹੁੰਦੀ ਹੈ ਅਤੇ ਰੋਜਾਨਾ ਰੋਸ਼ਨੀ ਹੁੰਦੀ ਹੈ। ਇਹ ਸ਼ਿਵ ਮੰਡਲੀ ਹਰ ਮਹੀਨੇ ਨਿਰਸਵਾਰਥ ਸੇਵਾ ਕਰਦੀ ਹੈ। ਆਰਤੀ ਉਪਰੰਤ ਸੁਧਾਰ ਸਭਾ ਵੱਲੋਂ ਅਤੁੱਟ ਲੰਗਰ ਵਰਤਾਇਆ ਗਿਆ। ਸੰਗਤ ਨੂੰ ਬਿਠਾ ਕੇ ਲੰਗਰ ਛਕਾਇਆ ਗਿਆ। ਇਸ ਮਹੀਨੇ ਖਾਸ ਕਰਕੇ ਪ੍ਰਾਨ ਪ੍ਰਸ਼ੀਟਾ ਦਿਵਸ ਹੋਣ ਕਰਕੇ ਭਗਤਾਂ ਦਾ ਭਾਰੀ ਉਤਸ਼ਾਹ ਦਿੱਖਿਆ ਅਤੇ ਭਗਤਾਂ ਵੱਲੋਂ ਸ਼ਿਵ ਜੀ ਦੀ ਮੂਰਤੀ ਦੇ ਕੋਲ ਅਤੇ ਮੰਦਿਰ ਦੇ ਕੋਲ ਦੀਪ ਮਾਲਾ ਕੀਤੀ ਗਈ। ਸਤਨਾਮ ਹਸੀਜਾ ਨੇ ਆਪਣੇ ਪਰਿਵਾਰ ਵੱਲੋਂ ਸਾਰਿਆਂ ਦਾ ਸ਼ੁਕਰਾਨਾ ਕੀਤਾ ਗਿਆ।

Related posts

ਪੰਜਾਬ ਸਰਕਾਰ ਨੇ ਤਹਿਸੀਲਦਾਰ ਖਮਾਣੋ ਨੂੰ ਕੀਤਾ ਤੁਰੰਤ ਪ੍ਰਭਾਵ ਹੇਠ ਮੁਅੱਤਲ

Current Updates

ਸਾਲਾ-ਸਾਲੀ ਕਹਿਣਾ ਮਲਵੱਈਆਂ ਦੀ ਭਾਸ਼ਾ ‘ਚ ਸ਼ਾਮਲ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਅਕਾਲੀ ਆਗੂ ਕਰਵਾ ਰਹੇ ਮੇਰੀ ਕਿਰਦਾਰਕੁਸ਼ੀ

Current Updates

ਆਂਧਰਾ ਪ੍ਰਦੇਸ਼ ‘ਚ ਪਟਾਕੇ ਬਣਾਉਣ ਵਾਲੀ ਇਕਾਈ ‘ਚ ਧਮਾਕੇ ਨਾਲ 18 ਲੋਕਾਂ ਦੀ ਮੌਤ

Current Updates

Leave a Comment