October 16, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਬਾਦਸ਼ਾਹ ਤੋਂ ਬਾਅਦ ਹਰਿਆਣਵੀ ਗਾਇਕ Masoom Sharma ਵਿਵਾਦਾਂ ਵਿੱਚ ਘਿਰਿਆ; ਮਹਿਲਾ ਕਮਿਸ਼ਨ ਵੱਲੋਂ ਸੰਮਨ

ਬਾਦਸ਼ਾਹ ਤੋਂ ਬਾਅਦ ਹਰਿਆਣਵੀ ਗਾਇਕ Masoom Sharma ਵਿਵਾਦਾਂ ਵਿੱਚ ਘਿਰਿਆ; ਮਹਿਲਾ ਕਮਿਸ਼ਨ ਵੱਲੋਂ ਸੰਮਨ

ਚੰਡੀਗੜ੍ਹ- ਰੈਪਰ ਬਾਦਸ਼ਾਹ ਦੇ ਗੀਤ ‘ਟਟੀਹਰੀ’ ਦੇ ਅਸ਼ਲੀਲ ਸ਼ਬਦਾਂ ’ਤੇ ਹੋਏ ਵਿਵਾਦ ਤੋਂ ਬਾਅਦ ਹੁਣ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਵਿਵਾਦਾਂ ਵਿਚ ਘਿਰ ਗਿਆ ਹੈ। ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਮਾਸੂਮ ਸ਼ਰਮਾ ਨੂੰ ਦੇਹਰਾਦੂਨ ਦੇ ਡੀਏਵੀ (DAV) ਕਾਲਜ ਵਿੱਚ ਇੱਕ ਲਾਈਵ ਪ੍ਰੋਗਰਾਮ ਦੌਰਾਨ ਗਾਲੀ-ਗਲੋਚ ਅਤੇ ਗਲਤ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਸੰਮਨ ਜਾਰੀ ਕੀਤਾ ਹੈ। ਕਮਿਸ਼ਨ ਨੇ ਉਸ ਨੂੰ 18 ਅਪਰੈਲ ਨੂੰ ਸਵੇਰੇ 11 ਵਜੇ ਪੰਚਕੂਲਾ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਅਤੇ ਆਪਣਾ ਸਪਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਹਨ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਕਿਹਾ ਕਿ ਕਿਸੇ ਜਨਤਕ ਪ੍ਰੋਗਰਾਮ ਵਿੱਚ ਜਿੱਥੇ ਲੜਕੇ ਅਤੇ ਲੜਕੀਆਂ ਦੋਵੇਂ ਮੌਜੂਦ ਹੋਣ, ਉੱਥੇ ਇੱਕ ਜਨਤਕ ਹਸਤੀ ਵੱਲੋਂ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਬਿਲਕੁਲ ਬਰਦਾਸ਼ਤ ਕਰਨ ਯੋਗ ਨਹੀਂ ਹੈ। ਜਾਣਕਾਰੀ ਅਨੁਸਾਰ ਇਸ ਪ੍ਰੋਗਰਾਮ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਸ਼ਾਮਲ ਹੋਏ ਸਨ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਮਾਸੂਮ ਸ਼ਰਮਾ ਨੇ ਆਪਣਾ ਆਪਾ ਖੋਹ ਦਿੱਤਾ ਅਤੇ ਸਟੇਜ ਤੋਂ ਇਤਰਾਜ਼ਯੋਗ ਸ਼ਬਦ ਬੋਲੇ। ਇਸ ਘਟਨਾ ਤੋਂ ਬਾਅਦ ਪੁਲੀਸ ਕਰਮਚਾਰੀ, ਕਾਲਜ ਸਟਾਫ਼ ਅਤੇ ਵਿਦਿਆਰਥੀ ਕਾਫ਼ੀ ਅਸਹਿਜ ਮਹਿਸੂਸ ਕਰ ਰਹੇ ਸਨ। ਹਾਲਾਂਕਿ, ਵਿਵਾਦ ਵਧਦਾ ਦੇਖ ਮਾਸੂਮ ਸ਼ਰਮਾ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਮੁਆਫ਼ੀ ਮੰਗਦਿਆਂ ਕਿਹਾ ਹੈ ਕਿ ਉਹ ਉਸ ਸਮੇਂ ਮਾਨਸਿਕ ਤਣਾਅ ਵਿੱਚ ਸੀ।

Related posts

ਅਗਲੇ ਦੋ ਸਾਲ ਭਾਰਤ ਦੀ ਵਿਕਾਸ ਦਰ 6.7 ਫ਼ੀਸਦ ਰਹੇਗੀ: ਵਿਸ਼ਵ ਬੈਂਕ

Current Updates

ਨਿਊਜ਼ੀਲੈਂਡ ਤੋਂ ਆਈ NRI ਮਹਿਲਾ ਨੂੰ ਪਤੀ ਨੇ ਦੁੱਧ ’ਚ ਦਿੱਤਾ ਨਸ਼ਾ; 5 ਸਾਲਾ ਪੁੱਤ ਕੀਤਾ ਅਗਵਾ; ਪਾਸਪੋਰਟ ਤੇ ਨਕਦੀ ਲੈ ਕੇ ਫ਼ਰਾਰ

Current Updates

ਈਦ ਸਮਾਰੋਹ ਰਾਹੀਂ ਧਾਰਮਿਕ ਏਕਤਾ ਦਾ ਸੁਨੇਹਾ

Current Updates

Leave a Comment