October 16, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਚੰਡੀਗੜ੍ਹ ਪੁਲੀਸ ‘ਸਰਕੇ ਚੁਨਰ’ ਅਸ਼ਲੀਲ ਗੀਤ ਮਾਮਲੇ ਵਿੱਚ ਐਕਸ਼ਨ ਮੋਡ ਵਿੱਚ

ਚੰਡੀਗੜ੍ਹ ਪੁਲੀਸ 'ਸਰਕੇ ਚੁਨਰ' ਅਸ਼ਲੀਲ ਗੀਤ ਮਾਮਲੇ ਵਿੱਚ ਐਕਸ਼ਨ ਮੋਡ ਵਿੱਚ

ਚੰਡੀਗੜ੍ਹ- ਚੰਡੀਗੜ੍ਹ ਸਾਈਬਰ ਪੁਲੀਸ ਸਟੇਸ਼ਨ ਨੇ ਸ਼ੁੱਕਰਵਾਰ ਨੂੰ ਸੰਗੀਤ ਵੀਡੀਓ “ਸਰਕੇ ਚੁਨਰ” ਵਿੱਚ ਕਥਿਤ ਅਸ਼ਲੀਲ ਸਮੱਗਰੀ ਦੇ ਸਬੰਧ ਵਿੱਚ ਦਰਜ  ਕਰਵਾਈ ਗਈ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਐਡਵੋਕੇਟ ਵਾਸੂ ਰੰਜਨ ਸ਼ਾਂਡਿਲਿਆ ਦੇ ਅਧਿਕਾਰਤ ਬਿਆਨ ਦਰਜ ਕੀਤੇ ਹਨ।ਐਡਵੋਕੇਟ ਵਾਸੂ ਰੰਜਨ ਸ਼ਾਂਡਿਲਿਆ ਵੱਲੋਂ ਕਥਿਤ ਅਸ਼ਲੀਲ ਗੀਤ “ਸਰਕੇ ਚੁਨਰ” ਦੇ ਵਿਰੁੱਧ ਦਾਇਰ ਸ਼ਿਕਾਇਤ ਵਿੱਚ ਇੱਕ ਮਹੱਤਵਪੂਰਨ ਮੋੜ ਆਇਆ ਹੈ। ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਸਾਈਬਰ ਪੁਲਿਸ ਸਟੇਸ਼ਨ ਨੇ ਅੱਜ ਐਡਵੋਕੇਟ ਸ਼ਾਂਡਿਲਿਆ ਨੂੰ ਬਿਆਨ ਦਰਜ ਕਰਵਾਉਣ ਲਈ ਤਲਬ ਕੀਤਾ ਸੀ। ਉਨ੍ਹਾਂ ਨੇ ਸਾਈਬਰ ਸਟੇਸ਼ਨ ਦੀ ਐੱਸ ਐੱਚ ਓ ਇੰਸਪੈਕਟਰ ਦਵਿੰਦਰ ਕੌਰ ਅਤੇ ਸਬ-ਇੰਸਪੈਕਟਰ ਕੁਲਵਿੰਦਰ ਕੌਰ ਅੱਗੇ ਆਪਣਾ ਵਿਸਤ੍ਰਿਤ ਬਿਆਨ ਦਰਜ ਕਰਵਾਇਆ।

ਆਪਣੇ ਬਿਆਨ ਵਿੱਚ ਐਡਵੋਕੇਟ ਵਾਸੂ ਰੰਜਨ ਸ਼ਾਂਡਿਲਿਆ ਨੇ ਨੋਰਾ ਫਤੇਹੀ, ਗੀਤ ਦੇ ਲੇਖਕ ਰਕੀਬ ਆਲਮ ਅਤੇ ਇਸ ਗੀਤ ਨੂੰ ਅਪਲੋਡ ਤੇ ਵੰਡਣ ਲਈ ਜ਼ਿੰਮੇਵਾਰ ਕੰਪਨੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਪੁਲੀਸ ਨੂੰ ਅਪੀਲ ਕੀਤੀ ਕਿ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਅਤੇ ਇਸ ਮਾਮਲੇ ਵਿੱਚ ਐੱਫ ਆਈ ਆਰ (FIR) ਦਰਜ ਕੀਤੀ ਜਾਵੇ। ਐਡਵੋਕੇਟ ਸ਼ਾਂਡਿਲਿਆ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ “ਅਸ਼ਲੀਲ ਗੀਤਾਂ ਨੂੰ ਕਿਸੇ ਵੀ ਕੀਮਤ ‘ਤੇ ਉਤਸ਼ਾਹਿਤ ਨਹੀਂ ਹੋਣ ਦਿੱਤਾ ਜਾਵੇਗਾ।” ਚੰਡੀਗੜ੍ਹ ਪੁਲਿਸ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ “ਇਸ ਨੂੰ ਦੇਸ਼ ਦੀਆਂ ਸਭ ਤੋਂ ਸਖ਼ਤ ਅਤੇ ਅਨੁਸ਼ਾਸਿਤ ਪੁਲੀਸ ਫੋਰਸਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।” ਇਸ ਲਈ, ਉਨ੍ਹਾਂ ਪੁਲੀਸ ਨੂੰ ਇਸ ਮਾਮਲੇ ਵਿੱਚ ਇੱਕ ਮਿਸਾਲੀ ਉਦਾਹਰਣ ਪੇਸ਼ ਕਰਨ ਦੀ ਬੇਨਤੀ ਕੀਤੀ ਤਾਂ ਜੋ ਭਵਿੱਖ ਵਿੱਚ ਬੰਬੇ ਫਿਲਮ ਇੰਡਸਟਰੀ ਜਾਂ ਕਿਸੇ ਹੋਰ ਪਲੇਟਫਾਰਮ ਦੁਆਰਾ ਅਜਿਹੇ ਗੀਤ ਦੁਬਾਰਾ ਰਿਲੀਜ਼ ਨਾ ਕੀਤੇ ਜਾਣ।’’ ਇਨ੍ਹਾਂ ਘਟਨਾਵਾਂ ਤੋਂ ਬਾਅਦ ਹੁਣ ਸਾਰੀਆਂ ਨਜ਼ਰਾਂ ਚੰਡੀਗੜ੍ਹ ਪੁਲੀਸ ਦੀ ਅਗਲੀ ਕਾਰਵਾਈ ‘ਤੇ ਟਿਕੀਆਂ ਹੋਈਆਂ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਮਾਮਲੇ ਵਿੱਚ ਜਲਦੀ ਹੀ ਐੱਫ ਆਈ ਆਰ ਦਰਜ ਕੀਤੀ ਜਾ ਸਕਦੀ ਹੈ।

Related posts

ਡਿਵਾਈਡਰ ਟੱਪ ਕੇ ਕਾਰ ਉੱਪਰ ਪਲਟੀ ਬੱਸ; 26 ਸਵਾਰੀਆਂ ਜ਼ਖ਼ਮੀ

Current Updates

ਸ਼ੇਅਰ ਬਾਜ਼ਾਰ 1235 ਅੰਕ ਡਿੱਗ ਕੇ ਸੱਤ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜਾ

Current Updates

ਮਹਾਂਕੁੰਭ: ਬਸੰਤ ਪੰਚਮੀ ’ਤੇ ਬਿਨਾਂ ਵਿਘਨ ਦੇ ਤੀਜਾ ‘ਅੰਮ੍ਰਿਤ ਇਸ਼ਨਾਨ’

Current Updates

Leave a Comment